ਪਹਿਲੇ ਤਿੰਨ ਮੈਚਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ ਆਖਰੀ ਮਿੰਟ ਵਿੱਚ ਨਵਨੀਤ ਕੌਰ ਦੇ ਗੋਲ ਦੀ ਮਦਦ ਨਾਲ 1-0 ਨਾਲ ਹਰਾਇਆ ਹੈ। ਜਿਸ ਤੋਂ ਬਾਅਦ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨ ਦੀਆਂ ਭਾਰਤ ਦੀਆਂ ਉਮੀਦਾਂ ਵੀ ਬਰਕਰਾਰ ਹਨ।
ਮੈਚ ਦਾ ਇਕਲੌਤਾ ਗੋਲ ਨਵਨੀਤ ਨੇ 57 ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਪਹਿਲਾਂ, ਭਾਰਤ ਨੂੰ 14 ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਟੀਮ ਉਨ੍ਹਾਂ ਗੋਲ ਵਿੱਚ ਤਬਦੀਲ ਕਰਨ ‘ਚ ਅਸਫਲ ਰਹੀ। ਇਸ ਤੋਂ ਪਹਿਲਾ ਭਾਰਤ ਨੂੰ 3 ਮੈਚਾਂ ਵਿੱਚ ਵਿਸ਼ਵ ਦੀ ਨੰਬਰ ਇੱਕ ਟੀਮ ਨੀਦਰਲੈਂਡਜ਼ ਨੇ 5-1, ਜਰਮਨੀ ਨੇ 2-0 ਨਾਲ ਅਤੇ ਚੈਂਪੀਅਨ ਬ੍ਰਿਟੇਨ ਨੇ 4-1 ਨਾਲ ਹਰਾਇਆ ਸੀ।
ਇਹ ਵੀ ਪੜ੍ਹੋ : ਪੜ੍ਹੋ OLA ਕਿੰਝ ਬਣਿਆ ਬ੍ਰਾਂਡ, ਪਹਿਲਾਂ ਕੈਬ ਨੂੰ ਬਣਾਇਆ ਲੋਕਾਂ ਦੀ ਜ਼ਰੂਰਤ ਫਿਰ ਸ਼ੁਰੂ ਕੀਤੀ ਬੰਪਰ ਕਮਾਈ
ਭਾਰਤ ਨੂੰ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਮੈਚ ਜਿੱਤਣ ਦੇ ਨਾਲ-ਨਾਲ ਗੋਲ ਔਸਤ ਨੂੰ ਵੀ ਬਿਹਤਰ ਬਣਾਉਣ ਦੀ ਜ਼ਰੂਰਤ ਹੋਏਗੀ। ਇਸਦੇ ਨਾਲ, ਉਸ ਨੂੰ ਪ੍ਰਾਰਥਨਾ ਕਰਨੀ ਪਵੇਗੀ ਕਿ ਯੂਕੇ ਦੀ ਟੀਮ ਸ਼ਨੀਵਾਰ ਨੂੰ ਆਇਰਲੈਂਡ ਨੂੰ ਹਰਾ ਦੇਵੇ।
ਇਹ ਵੀ ਦੇਖੋ : Lakha Sidhana ਨੂੰ ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਮਿਲੀ ਜ਼ਮਾਨਤ, ਹਾਲੇ ਇੱਕ ਹੋਰ ਕੇਸ ਚੋਂ ਜ਼ਮਾਨਤ ਮਿਲਣਾ ਬਾਕੀ,