ICC ਅੰਡਰ-10 ਵੂਮੈਨਸ ਵਰਲਡ ਕੱਪ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਕੁਆਲਾਲੰਪੁਰ ਵਿਚ ਮਿਲੀ ਇਸ ਜਿੱਤ ਨਾਲ ਇੰਡੀਅਨ ਵੂਮੈਨਸ ਟੀਮ ਸੈਮੀਫਾਈਨਲ ਵਿਚ ਪਹੁੰਚ ਗਈ ਹੈ।
ਟੌਸ ਜਿੱਤ ਕੇ ਫੀਲਡਿੰਗ ਕਰ ਰਹੀ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 64/8 ਦੇ ਸਕੋਰ ‘ਤੇ ਰੋਕ ਦਿੱਤਾ। ਕਪਤਾਨ ਸੁਮੈਯਾ ਅਖਤਰ ਨੇ 21 ਦੌੜਾਂ ਬਣਾਈਆਂ। ਸਪਿਨਰ ਵੈਸ਼ਣਵੀ ਸ਼ਰਮਾ ਨੇ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਗੋਂਗਾਡੀ ਤ੍ਰਿਸ਼ਾ ਦੇ 40 ਦੌੜਾਂ ਦੇ ਚੱਲਦੇ ਭਾਰਤ ਨੇ 2 ਵਿਕਟਾਂ ਗੁਆ ਕੇ 66 ਦੌੜਾਂ ਬਣਾਈਆਂ ਤੇ 7.1 ਓਵਰਾਂ ਵਿਚ ਆਸਾਨੀ ਨਾਲ ਜਿੱਤ ਦਰਜ ਕੀਤੀ।
ਭਾਰਤ ਤੋਂ ਇਲਾਵਾ ਸੁਪਰ ਸਿਕਸ ਗਰੁੱਪ-1 ਤੋਂ ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ 7 ਵਿਕਟ ਨਾਲ ਹਰਾ ਕੇ ਸੈਮੀਫਾਈਲ ਵਿਚ ਜਗ੍ਹਾ ਬਣਾਈ ਹੈ। ਦੂਜੇ ਪਾਸੇ ਗਰੁੱਪ-2 ਤੋਂ ਸਾਊਥ ਅਫਰੀਕਾ ਨੇ ਆਇਰਲੈਂਡ ਨੂੰ ਹਰਾ ਕੇ ਨਾਕਾਊਟ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਪਹਿਲਾਂ ਬੱਲੇਬਾਜ਼ੀ ਕਰ ਰਹੀ ਬੰਗਾਲਦੇਸ਼ ਵੂਮੈਨਸ ਟੀਮ ਨੇ 22 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ। ਇਸ ਦੇ ਬਾਅਦ ਕਪਤਾਨ ਸੁਮੈਯਾ ਅਖਤਰ ਤੇ ਜਨਤੁਲ ਮੌਵਾ ਨੇ ਛੇਵੇਂ ਵਿਕਟ ਲਈ 31 ਦੌੜਾਂ ਬਣਾਈਆਂ। ਅਖਤਰ ਦੀਆਂ 21 ਦੌੜਾਂ ਦੀ ਬਦੌਲਤ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 64 ਦੌੜਾਂ ਬਣਾਈਆਂ। ਟੀਮ ਦੀ 7 ਪਲੇਅਰ ਦਹਾਈ ਦੇ ਅੰਕੜੇ ਤਕ ਨਹੀਂ ਪਹੁੰਚ ਸਕੀ।
ਪਲੇਅਰ ਆਫ ਦਿ ਮੈਚ ਵੈਸ਼ਣਵੀ ਸ਼ਰਮਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 4 ਓਵਰਾਂ ਦੇ ਸਪੈੱਲ ਵਿਚ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਵੈਸ਼ਣਵੀ ਨੇ ਵਿਕਟ ਕੀਪਰ ਸੁਮੈਯਾ ਅਖਤਰ (5 ਦੌੜਾਂ), ਜਨਤੁਲ ਮੌਆ (14 ਦੌੜਾਂ) ਸਾਦਿਆ ਅਖਤਰ (0) ਨੂੰ ਆਊਟ ਕੀਤਾ। ਵੈਸ਼ਣਵੀ ਤੋਂ ਇਲਾਵਾ ਸ਼ਬਨਮ ਵਕੀਲ,ਵੀਜੇ ਜੋਸ਼ਿਤਾ ਤੇ ਗੋਂਗਾਡੀ ਤ੍ਰਿਸ਼ਾ ਨੂੰ 1-1 ਵਿਕਟ ਮਿਲਿਆ।
ਇਹ ਵੀ ਪੜ੍ਹੋ : ਸੈਫ਼ ਅਲੀ ਖ਼ਾਨ ਕੇਸ ‘ਚ ਨਵਾਂ ਮੋੜ, ਸ਼ਰੀਫੁਲ ਨਾਲ ਮੈਚ ਨਹੀਂ ਹੋਏ ਘਟਨਾ ਵਾਲੀ ਥਾਂ ਤੋਂ ਮਿਲੇ ਫਿੰਗਰਪ੍ਰਿੰਟ
ਨਿਕੀ ਪ੍ਰਸਾਦ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ 65 ਦੌੜਾਂ ਦੇ ਟਾਰਗੈੱਟ ਲਈ ਸ਼ਾਨਦਾਰ ਸ਼ੁਰੂਆਤ ਕੀਤੀ। ਓਪਨਰ ਗੋਂਗਾਡੀ ਤ੍ਰਿਸ਼ਾ ਨੇ ਤੇਜ਼ੀ ਨਾਲ ਬੱਲੇਬਾਜ਼ੀ ਕੀਤੀ ਤੇ 8 ਚੌਕਿਆਂ ਦੀ ਮਦਦ ਨਾਲ 40 ਦੌੜਾਂ ਦੀ ਪਾਰੀ ਖੇਡੀ। ਤ੍ਰਿਸ਼ਾ ਨੇ ਜੀ ਕਮਲਿਨੀ ਨਾਲ ਪਹਿਲੀ ਵਿਕਟ ਲਈ 23 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਹਾਲਾਂਕਿ ਕਮਲਿਨੀ ਦੇ ਬੱਲੇ ਤੋਂ ਸਿਰਫ 3 ਦੌੜਾਂ ਨਿਕਲੀਆਂ। ਉਨ੍ਹਾਂ ਨੂੰ ਅਨੀਸਾ ਨੇ ਚੌਥੇ ਓਵਰ ਵਿਚ ਬੋਲਡ ਕੀਤਾ। ਤ੍ਰਿਸ਼ਾ ਨੂੰ 7ਵੇਂ ਓਵਰ ਵਿਚ ਹਬੀਬਾ ਨੇ ਆਊਟ ਕੀਤਾ। ਸਾਨਿਕਾ ਚਲਕੇ 11 ਤੇ ਕਪਤਾਨ ਨਿਕੀ ਪ੍ਰਸਾਦ 5 ਦੌੜਾਂ ਬਣਾ ਕੇ ਨਾਟਆਊਟ ਰਹੀਆਂ।
ਵੀਡੀਓ ਲਈ ਕਲਿੱਕ ਕਰੋ -:
