22 ਦਸੰਬਰ ਤੋਂ ਪ੍ਰੋ ਕਬੱਡੀ ਲੀਗ ਦਾ 8 ਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਬੈਂਗਲੁਰੂ ਦੇ ਸ਼ੈਰਾਟਨ ਗ੍ਰੈਂਡ ‘ਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਪਹਿਲੇ ਮੈਚ ‘ਚ ਯੂ ਮੁੰਬਾ ਨੇ ਬੈਂਗਲੁਰੂ ਬੁਲਸ ਨੂੰ 46-30 ਨਾਲ ਹਰਾਇਆ ਹੈ। ਇਸ ਮੈਚ ਵਿੱਚ ਯੂ ਮੁੰਬਾ ਲਈ ਅਭਿਸ਼ੇਕ ਸਿੰਘ ਨੇ 19 ਰੇਡ ਪੁਆਇੰਟ ਲਏ, ਜਦਕਿ ਬੇਂਗਲੁਰੂ ਬੁਲਸ ਲਈ ਕਪਤਾਨ ਪਵਨ ਸਹਿਰਾਵਤ ਨੇ 12 ਅਤੇ ਚੰਦਰਨ ਰਣਜੀਤ ਸਿੰਘ ਨੇ 13 ਅੰਕ ਲਏ।
ਇਸ ਮੈਚ ‘ਚ ਬੁਲਸ ਦਾ ਡਿਫੈਂਸ ਜਿੰਨਾ ਕਮਜ਼ੋਰ ਸੀ, ਯੂ ਮੁੰਬਾ ਦਾ ਡਿਫੈਂਸ ਓਨਾ ਹੀ ਮਜ਼ਬੂਤ ਨਜ਼ਰ ਆਇਆ ਅਤੇ ਇਹੀ ਕਾਰਨ ਹੈ ਕਿ ਉਹ ਤਿੰਨ ਵਾਰ ਬੁਲਸ ਨੂੰ ਆਲ ਆਊਟ ਕਰਨ ‘ਚ ਕਾਮਯਾਬ ਰਹੇ। ਬੈਂਗਲੁਰੂ ਬੁਲਸ ਦੇ ਕਪਤਾਨ ਪਵਨ ਸਹਿਰਾਵਤ ਨੇ ਸੀਜ਼ਨ 8 ਦਾ ਪਹਿਲਾ ਟਾਸ ਜਿੱਤ ਕੇ ਕੋਰਟ (ਗਰਾਊਂਡ ਸਾਈਡ ) ਚੁਣਿਆ ਸੀ। ਯੂ ਮੁੰਬਾ ਪਹਿਲੇ ਹਾਫ ਦੇ 10 ਮਿੰਟ ਤੱਕ 12-9 ਨਾਲ ਅੱਗੇ ਸੀ, ਯੂ ਮੁੰਬਾ ਦੀ ਸ਼ਾਨਦਾਰ ਖੇਡ ਅਗਲੇ 10 ਮਿੰਟਾਂ ਵਿੱਚ ਵੀ ਜਾਰੀ ਰਹੀ ਅਤੇ ਉਨ੍ਹਾਂ ਨੇ ਆਪਣੀ ਬੜ੍ਹਤ ਬਰਕਰਾਰ ਰੱਖੀ। ਪਹਿਲੇ ਹਾਫ ਤੋਂ ਬਾਅਦ ਯੂ ਮੁੰਬਾ 24-17 ਨਾਲ ਅੱਗੇ ਸੀ।
ਇਹ ਵੀ ਪੜ੍ਹੋ : ਬਾਈਡੇਨ ਪਰਿਵਾਰ ‘ਚ ਸ਼ਾਮਿਲ ਹੋਇਆ ਜਰਮਨ ਸ਼ੈਫਰਡ, ਰਾਸ਼ਟਰਪਤੀ ਨੇ ਇੰਝ ਕੀਤਾ ਸਵਾਗਤ
ਦੂਜੇ ਹਾਫ ਦੀ ਸ਼ੁਰੂਆਤ ਤੋਂ ਹੀ, ਬੈਂਗਲੁਰੂ ਬੁਲਸ ਨੇ ਆਪਣੇ ਰੇਡ ਅਟੈਕ ਵਿੱਚ ਸੁਧਾਰ ਕੀਤਾ ਅਤੇ ਯੂ ਮੁੰਬਾ ਦੀ ਬੜ੍ਹਤ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਬੁਲਸ ਦੇ ਕਪਤਾਨ ਸਹਿਰਾਵਤ ਨੇ ਆਪਣਾ ਮੋਮੈਂਟਮ ਫੜਿਆ ਅਤੇ ਕਈ ਸ਼ਾਨਦਾਰ ਰੇਡ ਪੁਆਇੰਟ ਹਾਸਲ ਕੀਤੇ। ਦੂਜੇ ਪਾਸੇ ਰਣਜੀਤ ਦੀ ਸ਼ਾਨਦਾਰ ਫਾਰਮ ਜਾਰੀ ਰਹੀ ਪਰ ਬੁਲਸ ਦੀ ਡਿਫੈਂਸ ਲਗਾਤਾਰ ਸੰਘਰਸ਼ ਕਰ ਰਹੀ ਸੀ। ਜਦੋਂ ਮੈਚ ਵਿੱਚ ਸਿਰਫ਼ 10 ਮਿੰਟ ਬਾਕੀ ਸਨ ਤਾਂ ਯੂ ਮੁੰਬਾ 32-24 ਨਾਲ ਅੱਗੇ ਸੀ। strategic time out ਹੋਣ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਪਰ ਜਦੋਂ ਮੈਚ ਸਮਾਪਤ ਹੋਇਆ ਤਾਂ ਸਕੋਰ ਬੋਰਡ ‘ਤੇ ਯੂ ਮੁੰਬਾ ਦੇ 46 ਅੰਕ ਸਨ, ਜਦਕਿ ਬੁਲਸ ਦੇ 30 ਅੰਕ ਸਨ। ਇਸ ਤਰ੍ਹਾਂ, ਬੇਂਗਲੁਰੂ ਬੁਲਸ ਨੂੰ 16 ਅੰਕਾਂ ਨਾਲ ਹਰਾ ਕੇ, ਯੂ ਮੁੰਬਾ ਨੇ ਵੀਵੋ ਪ੍ਰੋ ਕਬੱਡੀ ਸੀਜ਼ਨ 8 ਦਾ ਪਹਿਲਾ ਮੈਚ ਆਪਣੇ ਨਾਮ ਕੀਤਾ।
ਵੀਡੀਓ ਲਈ ਕਲਿੱਕ ਕਰੋ -: