14 ਸਾਲ ਦੇ ਵੈਭਵ ਸੂਰਯੰਸ਼ੀ ਨੇ ਅੰਡਰ-19 ਵਰਲਡ ਕੱਪ ਫਾਈਨਲ ਵਿਚ ਮਿਸਾਲ ਕਾਇਮ ਕਰ ਦਿੱਤੀ। ਜ਼ਿੰਬਾਬਵੇ ਦੇ ਹਰਾਰੇ ਕ੍ਰਿਕਟ ਗਰਾਊਂਡ ਵਿਚ ਇੰਗਲੈਂਡ ਖਿਲਾਫ ਖਿਤਾਬੀ ਮੁਕਾਬਲ ਵਿਚ ਭਾਰਤੀ ਓਪਨਰ ਨੇ 80ਵੇਂ ਗੇਂਦਾਂ ‘ਤੇ 175 ਦੌੜਾਂ ਦੀ ਪਾਰੀ ਖੇਡੀ। ਵੈਭਵ ਨੇ 80 ਗੇਂਦਾਂ ਦੀ ਪਾਰੀ ਵਿਚ 15 ਚੌਕੇ ਤੇ 15 ਛੱਕੇ ਲਗਾਏ। ਉੁਨ੍ਹਾਂ ਦੀ ਬੱਲੇਬਾਜ਼ੀ ਦੀ ਬਦੌਲਤ ਭਆਰਤ ਨੇ 50 ਓਵਰਾਂ ਵਿਚ 411 ਦੌੜਾਂ ਬਣਾਈਆਂ।
ਵੈਭਵ ਅੰਡਰ-19 ਵਰਲਡ ਕੱਪ ਫਾਈਨਲ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਵੈਭਵ ਨੇ ਇੰਗਲੈਂਡ ਖਿਲਾ 175 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਉਨਮੁਕਤ ਚੰਦ ਦੇ ਨਾਂ ਸੀ ਜਿਨ੍ਹਾਂ ਨੇ 2012 ਵਿਚ ਆਸਟ੍ਰੇਲੀਆ ਖਿਲਾਫ ਨਾਟਆਊਟ 111 ਦੌੜਾਂ ਬਣਾਈਆਂ ਸਨ। ਤੀਜੇ ਨੰਬਰ ‘ਤੇ ਆਸਟ੍ਰੇਲੀਆ ਦੇ ਬ੍ਰੇਟ ਵਿਲੀਅਮਸ ਹਨ। ਉਨ੍ਹਾਂ ਨੇ 1988 ਵਿਚ ਪਾਕਿਸਤਾਨ ਖਿਲਾਫ 108 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਕਾਂਗਰਸ ਦਾ ਨਵਜੋਤ ਕੌਰ ਸਿੱਧੂ ‘ਤੇ ਵੱਡਾ ਐਕਸ਼ਨ! ਪਾਰਟੀ ਤੋਂ ਕੀਤਾ ਬਾਹਰ
ਇੰਨਾ ਹੀ ਨਹੀਂ ਵੈਭਵ (175) ਕਿਸੇ ਵੀ ਆਈਸੀਸੀ ਟੂਰਨਾਮੈਂਟ ਫਾਈਨਲ ਵਿਚ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੀ ਏਲਿਸਾ ਹੀਲੀ ਦੇ ਨਾਂ ਸੀ ਜਿਨ੍ਹਾਂ ਨੇ 2022 ਵਿਚ ਵੂਮੈਨਸ ਵਨਡੇ ਵਰਲਡ ਕੱਪ ਫਾਈਨਲ ਵਿਚ ਇੰਗਲੈਂਡ ਖਿਲਾਫ 170 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਵੀਡੀਓ ਲਈ ਕਲਿੱਕ ਕਰੋ -:
























