ਏਸ਼ੀਅਨ ਗੇਮਸ ਤੇ ਕਾਮਨਵੈਲਥ ਗੇਮਸ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਮਹਿਲਾ ਪਹਿਲਾਵਾਂ ਦੇ ਨਾਲ ਹੋ ਰਹੇ ਵਿਵਾਹਰ ਦੇ ਵਿਰੋਧ ਵਿਚ ਆਪਣੇ ਪੁਰਸਕਾਰ ਵਾਪਸ ਕਰ ਦਿੱਤੇ ਹਨ। ਉਨ੍ਹਾਂ ਨੇ ਆਪਣੇ ਐਵਾਰਡ ਕਰਤਵ ਪੱਥ ‘ਤੇ ਛੱਡ ਦਿੱਤੇ।
ਵਿਨੇਸ਼ ਫੋਗਾਟ ਜਦੋਂ ਆਪਣੇ ਐਵਾਰਡ ਵਾਪਸ ਕਰਨ ਲਈ ਪੀਐੱਮਓ ਜਾ ਰਹੀ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ।ਇਸ ਦੇ ਬਾਅਦ ਉਹ ਆਪਣੇ ਐਵਾਰਡ ਕਰਤਵ ਪੱਥ ‘ਤੇ ਹੀ ਛੱਡ ਦਿੱਤੇ। ਫੋਗਾਟ ਨੇ ਤਿੰਨ ਦਿਨ ਪਹਿਲਾਂ ਹੀ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਸੀ।
ਇਸ ਘਟਨਾ ਨੂੰ ਯੂਥ ਕਾਂਗਰਸ ਨੇ ਦੇਸ਼ ਲਈ ਸ਼ਰਮ ਦਾ ਦਿਨ ਦੱਸਿਆ। ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ-‘ਦੇਸ਼ ਲਈ ਸ਼ਰਮਾ ਦਾ ਦਿਨ, ਪਹਿਲਵਾਨ ਬਜਰੰਗ ਪੂਨੀਆ ਦੇ ਬਾਅਦ ਹੁਣ ਦੇਸ਼ ਨੂੰ ਮੈਡਲ ਦਿਵਾਉਣ ਵਾਲੀ ਧੀ ਵਿਨੇਸ਼ ਫੋਗਾਟ ਨੇ ਆਪਣਾ ਖੇਡ ਰਤਨ ਤੇ ਅਰਜੁਨ ਐਵਾਰਡ ਪ੍ਰਧਾਨ ਮੰਤਰੀ ਆਫਿਸ ਦੇ ਬਾਹਰ ਰੱਖ ਦਿੱਤਾ ਹੈ। ਪੀਐੱਮ ਮੋਦੀ ਤੇ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਦਾ ਇਸ ਤਰ੍ਹਾਂ ਸ਼ੋਸ਼ਣ ਕੀਤਾ ਕਿ ਅਜ ਇਹ ਕਦਮ ਚੁੱਕਣ ਨੂੰ ਮਜਬੂਰ ਹਨ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਪਰੇਡ ‘ਚ ਪੰਜਾਬ ਦੀ ਝਾਕੀ ਸ਼ਾਮਿਲ ਨਾ ਕੀਤੇ ਜਾਣ ‘ਤੇ ਰੱਖਿਆ ਮੰਤਰਾਲੇ ਨੇ ਦਿੱਤਾ ਵੱਡਾ ਬਿਆਨ
ਇਸ ਤੋਂ ਪਹਿਲਾਂ ਭਾਰਤੀ ਕੁਸ਼ਤੀ ਮਹਾਸੰਘ ਨੂੰ ਲੈ ਕੇ ਜਾਰੀ ਵਿਵਾਦ ਵਿਚ ਵਿਨੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹਾ ਪੱਤਰ ਲਿਖਿਆ ਸੀ ਜਿਸ ਵਿਚ ਉਨ੍ਹਾਂ ਨੇ ਪੂਰੇ ਘਟਨਾਕ੍ਰਮ ਤੇ WFI ਦੇ ਨਵੇਂ ਪ੍ਰਧਾਨ ਸੰਜੇ ਸਿੰਘ ਦੀ ਚੋਣ ‘ਤੇ ਨਿਰਾਸ਼ਾ ਪ੍ਰਗਟ ਕੀਤੀ ਸੀ। ਵਿਨੇਸ਼ ਫੋਗਾਟ ਨੇ ਪੱਤਰ ਵਿਚ ਮਹਿਲਾ ਪਹਿਲਵਾਨਾਂ ਨੂੰ ਨਿਆਂ ਨਾ ਮਿਲਣ ‘ਤੇ ਅਫਸੋਸ ਪ੍ਰਗਟਾਇਆ ਸੀ ਕਿ ਉਹ ਆਪਣਾ ਅਰਜੁਨ ਤੇ ਖੇਡ ਰਤਨ ਪੁਰਸਕਾਰ ਵਾਪਸ ਕਰ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”