Virat Kohli Break Clive Lloyd record: ਭਾਰਤ ਤੇ ਇੰਗਲੈਂਡ ਦੀ ਟੀਮ ਦੇ ਵਿਚਾਲੇ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੇ ਪੰਜਵੇਂ ਦਿਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬਤੌਰ ਕਪਤਾਨ ਟੈਸਟ ਕ੍ਰਿਕਟ ਵਿੱਚ ਵਿਸ਼ੇਸ਼ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਬਤੌਰ ਕਪਤਾਨ ਟੈਸਟ ਵਿੱਚ ਕੋਹਲੀ ਨੇ ਵੈਸਟਇੰਡੀਜ਼ ਦੇ ਮਹਾਨ ਕਪਤਾਨ ਕਲਾਈਵ ਲੋਇਡ ਦਾ ਰਿਕਾਰਡ ਤੋੜ ਦਿੱਤਾ ਹੈ । ਬਤੌਰ ਕਪਤਾਨ ਲੋਇਡ ਨੇ ਆਪਣੇ ਟੈਸਟ ਕਰੀਅਰ ਵਿੱਚ 5233 ਦੌੜਾਂ ਬਣਾਈਆਂ ਸਨ । ਉੱਥੇ ਹੀ ਹੁਣ ਕੋਹਲੀ ਨੇ ਟੈਸਟ ਕ੍ਰਿਕਟ ਵਿੱਚ ਕਪਤਾਨ ਵਜੋਂ ਉਸ ਨੂੰ ਪਛਾੜ ਦਿੱਤਾ ਹੈ। ਦੱਸ ਦੇਈਏ ਕਿ ਇਸ ਸਮੇਂ ਕਪਤਾਨ ਵਜੋਂ ਟੈਸਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ ਦੇ ਨਾਮ ਹੈ।
ਸਮਿਥ ਨੇ ਆਪਣੇ ਟੈਸਟ ਕਰੀਅਰ ਵਿੱਚ ਕਪਤਾਨ ਵਜੋਂ ਕੁੱਲ 8659 ਦੌੜਾਂ ਬਣਾਈਆਂ ਹਨ। ਦੂਜੇ ਨੰਬਰ ‘ਤੇ ਆਸਟ੍ਰੇਲੀਆ ਦੀ ਐਲਨ ਬੋਰਡਨ ਹੈ ਜਿਸਨੇ 6623 ਦੌੜਾਂ ਬਣਾਈਆਂ ਹਨ। ਰਿਕੀ ਪੋਂਟਿੰਗ ਨੇ ਬਤੌਰ ਕਪਤਾਨ ਟੈਸਟ ਵਿੱਚ 6542 ਦੌੜਾਂ ਬਣਾਈਆਂ ਹਨ । ਵਿਰਾਟ ਕੋਹਲੀ ਹੁਣ ਟੈਸਟ ਕ੍ਰਿਕਟ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ।
ਦੱਸ ਦੇਈਏ ਕਿ ਚੇੱਨਈ ਟੈਸਟ ਮੈਚ ਵਿੱਚ ਭਾਰਤ ਨੂੰ ਜਿੱਤ ਲਈ 420 ਦੌੜਾਂ ਦਾ ਟੀਚਾ ਮਿਲਿਆ ਹੈ । ਇੰਗਲੈਂਡ ਖਿਲਾਫ ਪਹਿਲੇ ਟੈਸਟ ਮੈਚ ਵਿੱਚ ਕੋਹਲੀ ਨੇ ਪਹਿਲੀ ਪਾਰੀ ਵਿਚ ਕੁਝ ਖਾਸ ਨਹੀਂ ਕੀਤਾ ਅਤੇ ਸਿਰਫ 11 ਦੌੜਾਂ ਬਣਾ ਕੇ ਆਊਟ ਹੋ ਗਿਆ। ਭਾਰਤੀ ਟੀਮ ਨੇ ਆਸਟ੍ਰੇਲੀਆ ਵਿੱਚ ਸੀਰੀਜ਼ 2-1 ਨਾਲ ਜਿੱਤਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਸ ਦੇ ਨਾਲ ਹੀ, ਇੰਗਲੈਂਡ ਖਿਲਾਫ ਸੀਰੀਜ਼ ਦੇ ਪਹਿਲੇ ਟੈਸਟ ਮੈਚ ਵਿੱਚ ਭਾਰਤੀ ਟੀਮ ਬੈਕਫੁੱਟ ‘ਤੇ ਦਿਖਾਈ ਦਿੱਤੀ ਹੈ । ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 578 ਦੌੜਾਂ ਬਣਾਈਆਂ ਸਨ, ਜਿਸ ਵਿੱਚ ਜੋ ਰੂਟ ਨੇ ਸ਼ਾਨਦਾਰ 218 ਦੌੜਾਂ ਬਣਾਈਆਂ ਸਨ। ਰੂਟ ਦਾ ਟੈਸਟ ਮੈਚ ਵਿੱਚ ਇਹ ਪੰਜਵਾਂ ਦੋਹਰਾ ਸੈਂਕੜਾ ਹੈ।
ਇਹ ਵੀ ਦੇਖੋ: BIG BREAKING: ਜ਼ੀਰਕਪੁਰ ਤੋਂ ਦੀਪ ਸਿੱਧੂ ਹੋਇਆ ਗ੍ਰਿਫ਼ਤਾਰ, ਸੁਣੋ ਸਾਰੀ ਅਹਿਮ ਜਾਣਕਾਰੀ !