Virat kohli congratulated the people: ਅੱਜ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੀਵਾਲੀ ਇੱਕ ਰੋਸ਼ਨੀ ਦਾ ਤਿਉਹਾਰ ਹੈ ਅਤੇ ਇਹ ਭਾਰਤ ਦੇ ਸਭ ਤੋਂ ਪ੍ਰਸਿੱਧ ਤਿਉਹਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੀਵਾਲੀ ਦੇ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ। ਕੋਹਲੀ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦੇ ਰਹੇ ਹਨ। ਵਿਰਾਟ ਨੇ ਲੋਕਾਂ ਨੂੰ ਵੀਡਿਓ ਸਾਂਝਾ ਕਰਕੇ ਪਟਾਕੇ ਨਾ ਚਲਾਉਣ ਦੀ ਵੀ ਅਪੀਲ ਕੀਤੀ ਹੈ। ਕੋਹਲੀ ਨੇ ਵੀਡੀਓ ਵਿੱਚ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੌਰਾਨ ਬਹੁਤ ਸਾਰੇ ਦੀਵੇ ਜਗਾਉ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉ, ਆਪਣੇ ਕਰੀਬੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾ ਦਿਉ ਅਤੇ ਇੱਕ ਦੂਜੇ ਨੂੰ ਮਿਠਾਈਆਂ ਵੰਡੋ। ਕੋਹਲੀ ਦੁਆਰਾ ਸਾਂਝੇ ਕੀਤੇ ਵੀਡੀਓ ‘ਤੇ ਕਾਫੀ ਕਮੈਂਟਸ ਆ ਰਹੇ ਹਨ। ਦੱਸ ਦੇਈਏ ਕਿ ਇਸ ਸਮੇਂ ਵਿਰਾਟ ਕੋਹਲੀ ਆਸਟ੍ਰੇਲੀਆ ਵਿੱਚ ਹਨ।
ਭਾਰਤੀ ਟੀਮ ਨੇ ਆਸਟ੍ਰੇਲੀਆ ਖਿਲਾਫ ਵਨਡੇ, ਟੀ -20 ਅਤੇ ਟੈਸਟ ਸੀਰੀਜ਼ ਖੇਡਣੀ ਹੈ। ਭਾਰਤੀ ਕਪਤਾਨ ਵਿਰਾਟ ਪੂਰੀ ਵਨਡੇ ਅਤੇ ਟੀ 20 ਸੀਰੀਜ਼ ਖੇਡਣਗੇ, ਜਿਸ ਤੋਂ ਬਾਅਦ ਉਹ ਆਸਟ੍ਰੇਲੀਆ ਖਿਲਾਫ ਪਹਿਲਾ ਟੈਸਟ ਮੈਚ ਖੇਡਣ ਤੋਂ ਬਾਅਦ ਭਾਰਤ ਪਰਤਣਗੇ। ਦਰਅਸਲ, ਵਿਰਾਟ ਜਨਵਰੀ ਵਿੱਚ ਪਿਤਾ ਬਣਨ ਜਾ ਰਿਹਾ ਹੈ, ਅਜਿਹੀ ਸਥਿਤੀ ਵਿੱਚ ਵਿਰਾਟ ਨੇ ਬਾਕੀ ਟੈਸਟ ਮੈਚਾਂ ਤੋਂ ਆਪਣਾ ਨਾਮ ਵਾਪਿਸ ਲੈ ਲਿਆ ਹੈ। ਕੋਹਲੀ ਐਡੀਲੇਡ ਵਿੱਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਤੋਂ ਬਾਅਦ ਘਰ ਪਰਤਣਗੇ ਕਿਉਂਕਿ ਕ੍ਰਿਕਟ ਬੋਰਡ ਆਫ਼ ਇੰਡੀਆ (ਬੀ.ਸੀ.ਸੀ.ਆਈ.) ਨੇ ਉਸ ਨੂੰ ਛੁੱਟੀ ਦੇ ਦਿੱਤੀ ਹੈ। ਕੋਹਲੀ ਜਨਵਰੀ ਦੇ ਸ਼ੁਰੂ ਵਿੱਚ ਆਪਣੇ ਪਹਿਲੇ ਬੱਚੇ ਦੇ ਜਨਮ ਵੇਲੇ ਆਪਣੀ ਪਤਨੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਰਹਿਣਾ ਚਾਹੁੰਦਾ ਹੈ। ਲੈਂਗਰ ਨੇ ਕਿਹਾ ਕਿ ਉਹ ਕ੍ਰਿਕਟ ਤੋਂ ਵੱਧ ਪਰਿਵਾਰ ਨੂੰ ਤਰਜੀਹ ਦੇਣ ਦੇ ਕੋਹਲੀ ਦੇ ਵਿਚਾਰ ਦਾ ਸਨਮਾਨ ਕਰਦੇ ਹਨ।
ਇਹ ਵੀ ਦੇਖੋ : ਹਰ ਕਿਸਾਨ ਨੂੰ ਸੁਣਨੀ ਚਾਹੀਦੀ ਹੈ ਇਹ Interview, ਜ਼ਿੰਮੀਦਾਰਾਂ ਦੇ ਪੁੱਤ ਕਿਉਂ ਨਹੀਂ ਕਰਦੇ ਵਾਹੀ ?