Virat Kohli leads birthday wishes: ਭਾਰਤ ਦੇ ਮਹਾਨ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਦ੍ਰਵਿੜ ਤੋਂ ਬਾਅਦ ਇਨ੍ਹਾ ਨੂੰ ਭਾਰਤ ਦੀ ਦੂਜੀ ਕੰਧ ਮੰਨਿਆ ਜਾਂਦਾ ਹੈ। ਪ੍ਰਸ਼ੰਸਕ ਅਤੇ ਸਾਥੀ ਕ੍ਰਿਕਟਰ ਪੁਜਾਰਾ ਨੂੰ ਜਨਮਦਿਨ ‘ਤੇ ਵਧਾਈ ਦੇ ਰਹੇ ਹਨ । ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਪੁਜਾਰਾ ਦੇ ਜਨਮਦਿਨ ‘ਤੇ ਵਿਸ਼ੇਸ਼ ਟਵੀਟ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਦਰਅਸਲ, ਕੋਹਲੀ ਨੇ ਟਵੀਟ ਵਿੱਚ ਪੁਜਾਰਾ ਨੂੰ ਕਰੀਜ਼ ‘ਤੇ ਵਧੇਰੇ ਘੰਟੇ ਬਿਤਾਉਣ ਲਈ ਵਧਾਈ ਦਿੱਤੀ ਹੈ। ਕੋਹਲੀ ਨੇ ਟਵੀਟ ਵਿੱਚ ਲਿਖਿਆ, ‘ਜਨਮਦਿਨ ਮੁਬਾਰਕ ਪੂਜੀ, ਤੁਹਾਨੂੰ ਚੰਗੀ ਸਿਹਤ, ਖੁਸ਼ਹਾਲੀ ਅਤੇ ਕ੍ਰੀਜ਼ ‘ਤੇ ਵੱਧ ਘੰਟੇ ਖੁੱਲ੍ਹੇ ਮੂੰਹ ਨਾਲ ਮੁਸਕਰਾਉਂਦੇ ਚਿਹਰੇ ਨਾਲ ਬਿਤਾਉਣ ਦੀ ਕਾਮਨਾ ਕਰਦੇ ਹਾਂ ।ਤੁਹਾਡਾ ਆਉਣ ਵਾਲਾ ਸਾਲ ਵਧੀਆ ਹੋਵੇ, ਸ਼ੁਭਕਾਮਨਾਵਾਂ।”
ਵਿਰਾਟ ਕੋਹਲੀ ਨੇ ਬਹੁਤ ਹੀ ਮਜ਼ਾਕੀਆ ਢੰਗ ਨਾਲ ਪੁਜਾਰਾ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਦੱਸ ਦੇਈਏ ਕਿ ਪੁਜਾਰਾ ਭਾਰਤ ਦੇ ਇਕਲੌਤੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਟੈਸਟ ਦੀ ਇੱਕ ਪਾਰੀ ਵਿੱਚ 500 ਤੋਂ ਜ਼ਿਆਦਾ ਗੇਂਦਾਂ ਦਾ ਸਾਹਮਣਾ ਕੀਤਾ ਹੈ । ਸਾਲ 2017 ਵਿੱਚ ਰਾਂਚੀ ਟੈਸਟ ਮੈਚ ਦੌਰਾਨ ਪੁਜਾਰਾ ਨੇ 202 ਦੌੜਾਂ ਬਣਾਈਆਂ ਸਨ, ਇਸ ਪਾਰੀ ਦੌਰਾਨ ਉਸਨੇ 525 ਗੇਂਦਾਂ ਦਾ ਸਾਹਮਣਾ ਕੀਤਾ।
ਦੱਸ ਦੇਈਏ ਕਿ ਆਸਟ੍ਰੇਲੀਆ ਖ਼ਿਲਾਫ਼ ਹਾਲ ਹੀ ਵਿੱਚ ਖਤਮ ਹੋਈ ਟੈਸਟ ਸੀਰੀਜ਼ ਵਿੱਚ ਪੁਜਾਰਾ ਨੇ ਆਸਟ੍ਰੇਲੀਆਈ ਗੇਂਦਬਾਜ਼ਾਂ ਦਾ ਜ਼ਬਰਦਸਤ ਸਾਹਮਣਾ ਕੀਤਾ। ਸਰੀਰ ‘ਤੇ ਸੱਟ ਲੱਗਣ ਤੋਂ ਬਾਅਦ ਵੀ ਪੁਜਾਰਾ ਕ੍ਰੀਜ਼ ‘ਤੇ ਡਟੇ ਰਹੇ ਅਤੇ ਇਹ ਭਾਰਤ ਦੀ ਇਤਿਹਾਸਕ ਜਿੱਤ ਦੀ ਨੀਂਹ ਰੱਖੀ। ਹਾਲਾਂਕਿ ਪੁਜਾਰਾ ਨੇ 271 ਦੌੜਾਂ ਬਣਾਈਆਂ, ਪਰ ਉਨ੍ਹਾਂ ਦੇ ਇਸ ਜੋਸ਼ ਨੇ ਪ੍ਰਸ਼ੰਸਕਾਂ ਅਤੇ ਕ੍ਰਿਕਟ ਦੇ ਪੰਡਿਤਾਂ ਦਾ ਦਿਲ ਜਿੱਤ ਲਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2018-19 ਵਿੱਚ ਭਾਰਤ ਨੇ ਆਸਟ੍ਰੇਲੀਆਈ ਧਰਤੀ ‘ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਸੀ । ਪੁਜਾਰਾ ਨੇ ਉਸ ਸੀਰੀਜ਼ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 4 ਟੈਸਟ ਮੈਚਾਂ ਵਿੱਚ 7 ਪਾਰੀਆਂ ਵਿੱਚ 521 ਦੌੜਾਂ ਬਣਾਉਣ ਵਿੱਚ ਸਫਲ ਰਿਹਾ ਸੀ।
ਇਹ ਵੀ ਦੇਖੋ: ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live