ਵਿਰਾਟ ਕੋਹਲੀ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ ਦੇ ਪਹਿਲੇ ਦੋ ਟੈਸਟ ਨਾ ਖੇਡਣ ਦੇ ਬਾਅਦ ਹੁਣ ਅਗਲੇ 2 ਮੁਕਾਬਲਿਆਂ ਤੋਂ ਵੀ ਬਾਹਰ ਹੋ ਗਏ ਹਨ। ਰਿਪੋਰਟ ਮੁਤਾਬਕ ਭਾਰਤ ਦੇ ਸਟਾਰ ਬੈਟਰ ਰਾਜਕੋਟ ਤੇ ਰਾਂਚੀ ਵਿਚ ਹੋਮ ਵਾਲੇ ਤੀਜੇ ਤੇ ਚੌਥੇ ਟੈਸਟ ਵਿਚ ਵੀ ਨਹੀਂ ਖੇਡਣਗੇ।
ਦੂਜੇ ਪਾਸੇ ਪਹਿਲੇ ਟੈਸਟ ਦੌਰਾਨ ਜ਼ਖਮੀ ਹੋਏ ਰਵਿੰਦਰ ਜਡੇਜਾ ਤੇ ਕੇਐੱਲ ਰਾਹੁਲ ਤੀਜੇ ਟੈਸਟ ਲਈ ਟੀਮ ਵਿਚ ਵਾਪਸੀ ਕਰ ਸਕਦੇ ਹਨ। ਦੋਵੇਂ ਖਿਡਾਰੀ ਵਿਸ਼ਾਖਾਪਟਨਮ ਵਿਚ ਦੂਜੇ ਟੈਸਟ ਵਿਚ ਨਹੀਂ ਖੇਡੇ ਸੀ।
ਵਿਰਾਟ ਕੋਹਲੀ ਪਰਿਵਾਰਕ ਕਾਰਨਾਂ ਤੋਂ ਬ੍ਰੇਕ ‘ਤੇ ਚੱਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਵਿਦੇਸ਼ ਵਿਚ ਹਨ। ਦੂਜੇ ਟੈਸਟ ਦੇ ਬਾਅਦ ਉਨ੍ਹਾਂ ਨਾਲ ਜੁੜੇ ਸਵਾਲ ‘ਤੇ ਕੋਚ ਰਾਹੁਲ ਦ੍ਰਵਿੜ ਨੇ ਕਿਹਾ ਸੀਕਿ ਟੀਮ ਮੈਨੇਜਮੈਂਟ ਸੀਰੀਜ ਦੇ ਬਾਕੀ ਮੈਚਾਂ ਲਈ ਉਨ੍ਹਾਂ ਦੀ ਉਪਲਬਧਤਾ ਜਾਣਨ ਲਈ ਕੋਹਲੀ ਨਾਲ ਸੰਪਰਕ ਕਰਨਗੇ।
ਕੁਝ ਦਿਨ ਪਹਿਲਾਂ ਏਬੀ ਡਿਵਿਲੀਅਰਸ ਨੇ ਇਕ ਲਾਈਵ ਸਟ੍ਰੀਮ ਵਿਚ ਕਿਹਾ ਸੀ ਕਿ ਕੋਹਲੀ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ। ਮੈਨੂੰ ਬਸ ਇੰਨਾ ਪਤਾ ਹੈ ਕਿ ਉਹ ਠੀਕ ਹਨ। ਕੋਹਲੀ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾ ਰਹੇ ਹਨ ਤੇ ਇਹੀ ਕਾਰਨ ਹੈ ਕਿ ਉਹ ਪਹਿਲੇ ਦੋ ਟੈਸਟ ਮੈਚ ਨਹੀਂ ਖੇਡੇ।
ਇਹ ਵੀ ਪੜ੍ਹੋ : ਵਿਜੀਲੈਂਸ ਦਾ ਵੱਡਾ ਐਕਸ਼ਨ, 3,000 ਰੁ. ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਖਿਲਾਫ਼ ਕੇਸ ਦਰਜ
ਰਵਿੰਦਰ ਜਡੇਜਾ ਹੈਦਰਾਬਾਦ ਟੈਸਟ ਦੇ ਚੌਥੇ ਦਿਨ ਇੰਗਲਿਸ਼ ਕਪਤਾਨ ਬੇਨ ਸਟੋਕਸ ਦੇ ਡਾਇਰੈਕਟ ਹਿਟ ਨਾਲ ਰਨ ਆਊਟ ਹੋ ਗਏ ਸਨ। ਪਵੇਲੀਅਨ ਪਰਤਣ ਦੌਰਾਨ ਉਨ੍ਹਾਂ ਨੂੰ ਚੱਲਣ ਵਿਚ ਦਿੱਕਤਾਂ ਹੋਈਆਂ। ਮੈਚ ਖਤਮ ਹੋਣ ਦੇ ਬਾਅਦ ਜਡੇਜਾ ਨੇ ਹੈਦਰਾਬਾਦ ਵਿਚ ਹੀ ਆਪਣੇ ਪੈਰ ਦਾ ਸਕੈਨ ਕਰਵਾਇਆ। ਇਸ ਦੇ ਬਾਅਦ ਹੁਣ ਬੇਂਗਲੁਰੂ ਵਿਚ ਨੈਸ਼ਨਲ ਕ੍ਰਿਕਟ ਅਕੈਡਮੀ ਦੀ ਨਿਗਰਾਨੀ ਵਿਚ ਹਨ ਜਿਥੇ ਉਹ ਰਿਕਵਰੀ ਕਰ ਰਹੇ ਹਨ। ਇਸੇ ਤਰ੍ਹਾਂ ਪਹਿਲੇ ਟੈਸਟ ਦੇ ਬਾਅਦ ਕੇਐੱਲ ਰਾਹੁਲ ਨੂੰ ਥਾਈ ਵਿਚ ਦਰਦ ਦੀ ਸ਼ਿਕਾਇਤ ਆਈ ਸੀ। ਉਹ ਵੀ NCA ਵਿਚ ਹੀ ਹਨ। ਦੋਵੇਂ ਦੀ ਫਿਟਨੈੱਸ ਰਿਪੋਰਟ ਅਜੇ ਨਹੀਂ ਆਈ ਹੈ। ਰਿਪੋਰਟ ਆਉਣ ਦੇ ਬਾਅਦ ਫੈਸਲਾ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –