ਭਾਰਤੀ ਟੀਮ ਦਾ ਵਿਸ਼ਵ ਕੱਪ ਵਿੱਚ ਪਾਕਿਸਤਾਨ ਤੇ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਜੇਤੂ ਰੱਥ ਐਤਵਾਰ ਨੂੰ ਰੁੱਕ ਗਿਆ। ਬੀਤੇ ਦਿਨ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਗਏ ਮੁਕਾਬਲੇ ਵਿੱਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ।
ਜਿਸ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਬੇਹੱਦ ਨਿਰਾਸ਼ ਦਿਖਾਈ ਦਿੱਤੇ, ਪਰ ਉਨ੍ਹਾਂ ਨੇ ਕਿਹਾ ਕਿ ਇਹ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਹੈ ਅਤੇ ਹੁਣ ਖਤਰੇ ਦੀ ਘੰਟੀ ਵਜਾਉਣ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ: ISI ਚੀਫ ਨਾਲ ਅਰੂਸਾ ਦੇ ਰਿਸ਼ਤੇ ਨੂੰ ਲੈ ਕੇ ਨਵਾਂ ਖੁਲਾਸਾ, ਪੰਜਾਬ ਦੀ ਰਾਜਨੀਤੀ ‘ਚ ਮਚ ਸਕਦੈ ਗਦਰ
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਜਿਸ ਤਰ੍ਹਾਂ ਨਾਲ ਆਪਣੀ ਰਣਨੀਤੀ ‘ਤੇ ਅਮਲ ਕਰਨਾ ਚਾਹੁੰਦੇ ਸੀ ਉਸ ਤਰ੍ਹਾਂ ਨਹੀਂ ਕਰ ਸਕੇ । ਉਨ੍ਹਾਂ ਨੇ ਹਰ ਪਾਸੇ ਸਾਡੇ ਮੁਕਾਬਲੇ ਵਧੀਆ ਪ੍ਰਦਰਸ਼ਨ ਕੀਤਾ। ਕੋਹਲੀ ਕਿਹਾ ਕਿ ਨਿਸ਼ਚਤ ਤੌਰ ‘ਤੇ ਸਾਡੀ ਟੀਮ ਅਜਿਹੀ ਨਹੀਂ ਹੈ ਜੋ ਇੱਕ ਹਾਰ ਨਾਲ ਖਤਰੇ ਦੀ ਘੰਟੀ ਵਜਾ ਦੇਵੇ । ਇਹ ਟੂਰਨਾਮੈਂਟ ਦੀ ਸ਼ੁਰੂਆਤ ਹੈ ਅੰਤ ਨਹੀਂ ।
ਉਨ੍ਹਾਂ ਕਿਹਾ ਕਿ ਭਾਰਤ ਨੇ ਪਹਿਲੀਆਂ 13 ਗੇਂਦਾਂ ਵਿੱਚ ਦੋਨੋਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਕੇਐੱਲ ਰਾਹੁਲ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਤੋਂ ਬਾਅਦ ਆਸਾਨੀ ਨਾਲ ਵਾਪਸੀ ਕਰ ਪਾਉਣਾ ਸੌਖਾ ਕੰ ਨਹੀਂ ਸੀ। ਉਨ੍ਹਾਂ ਕਿਹਾ ਕਿ ਟੀ-20 ਮੁਕਾਬਲਿਆਂ ਵਿੱਚ ਹਾਲਾਤ ਬਦਲ ਸਕਦੇ ਹਨ, ਜਿਸ ਵਿੱਚ ਤੁਹਾਨੂੰ 10-20 ਵਾਧੂ ਦੌੜਾਂ ਦੀ ਜ਼ਰੂਰਤ ਪੈਂਦੀ ਹੈ, ਪਰ ਪਾਕਿਸਤਾਨ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ।
ਇਹ ਵੀ ਪੜ੍ਹੋ: ਭਾਰਤ ਨੂੰ ਪਹਿਲੀ ਵਾਰ ਮਿਲੀ T20 ਵਿਸ਼ਵ ਕੱਪ ‘ਚ ਪਾਕਿਸਤਾਨ ਤੋਂ ਹਾਰ, 10 ਵਿਕੇਟ ਨਾਲ ਜਿੱਤਿਆ ਪਾਕਿਸਤਾਨ
ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿੱਚ ਟਾਸ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੂੰ 152 ਦੌੜਾਂ ਦਾ ਟੀਚਾ ਦਿੱਤਾ। ਜਿਸਨੂੰ ਪਾਕਿਸਤਾਨ ਦੀ ਟੀਮ ਨੇ ਬਿਨ੍ਹਾਂ ਕੋਈ ਵਿਕਟ ਗਵਾਏ ਆਸਾਨੀ ਨਾਲ ਹਾਸਿਲ ਕਰ ਲਿਆ। ਪਾਕਿਸਤਾਨ ਵੱਲੋਂ ਕਪਤਾਨ ਬਾਬਾਰ ਆਜ਼ਮ ਨੇ ਨਾਬਾਦ 68 ਤੇ ਮੁਹੰਮਦ ਰਿਜ਼ਵਾਨ ਨਾਬਾਦ 79 ਦੌੜਾਂ ਬਣਾਈਆਂ ਤੇ ਇਸ ਮੁਕਾਬਲੇ ਨੂੰ ਆਪਣੇ ਨਾਮ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: