ਵਿਰਾਟ ਕੋਹਲੀ ਸਾਊਥ ਅਫਰੀਕਾ ਖਿਲਾਫ ਟੀ-20 ਤੇ ਵਨਡੇ ਸੀਰੀਜ ਦਾ ਹਿੱਸਾ ਨਹੀਂ ਹੋਣਗੇ ਪਰ ਟੈਸਟ ਸੀਰੀਜ ਵਿਚ ਖੇਡਦੇ ਹੋਏ ਨਜ਼ਰ ਆਉਣਗੇ। ਕੋਹਲੀ ਨੇ ਸਾਊਥ ਅਫਰੀਕਾ ਖਿਲਾਫ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਇੰਟਰਨੈਸ਼ਨਲ ਤੇ ਵਨਡੇ ਸੀਰੀਜ ਤੋਂ ਬਾਹਰ ਰਹਿਣ ਦਾ ਮਨ ਬਣਾ ਲਿਆ ਹੈ। ਟੀ-20 ਵਿਸ਼ਵ ਕੱਪ 2022 ਦੀ ਸਮਾਪਤੀ ਦੇ ਬਾਅਦ ਕੋਹਲੀ ਦੇ ਟੀ-20 ਵਿਚ ਭਵਿੱਖ ਨੂੰ ਲੈ ਕੇ ਲਗਾਤਾਰ ਗੱਲਾਂ ਹੁੰਦੀਆਂ ਰਹਿੰਦੀਆਂ ਹਨ।
ਦੂਜੇ ਪਾਸੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਰੋਹਿਤ ਸ਼ਰਮਾ ਆਗਾਮੀ ਟੀ-20 ਤੇ ਵਨਡੇ ਸੀਰੀਜ ਵਿਚ ਖੇਡਣਗੇ ਜਾਂ ਨਹੀਂ। ਸਾਬਕਾ ਭਾਰਤੀ ਆਲ ਰਾਊਂਡਰ ਅਜੀਤ ਅਗਰਕਰ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਚੋਣ ਕਮੇਟੀ ਆਉਣ ਵਾਲੇ ਦਿਨਾਂ ਵਿਚ ਤਿੰਨ ਸਰੂਪਾਂ ਲਈ ਭਾਰਤੀ ਟੀਮਦੀ ਚੋਣ ਕਰੇਗੀ।
ਟੈਸਟ ਸੀਰੀਜ ਲਈ ਦਿੱਗਜ਼ ਬੱਲੇਬਾਜ਼ਾਂ ਦੇ ਭਾਰਤੀ ਟੀਮ ਨਾਲ ਜੁੜਨ ਦੀ ਸੰਭਾਵਨਾ ਹੈ। ਰੋਹਿਤ ਇਸ ਸਮੇਂ ਲੰਦਨ ਵਿਚ ਛੁੱਟੀਆਂ ਮਨਾ ਰਹੇ ਹਨ। ਵਰਲਡ ਕੱਪ ਫਾਈਨਲ ਵਿਚ ਆਸਟ੍ਰੇਲੀਆ ਤੋਂ ਭਾਰਤ ਨੂੰ ਹਾਰ ਮਿਲੀ ਸੀ। ਵਰਲਡ ਕੱਪ ਫਾਈਨਲ ਵਿਚ ਹਾਰ ਦੇ ਬਾਅਦ ਰੋਹਿਤ ਸ਼ਰਮਾ ਪਰਿਵਾਰ ਨਾਲ ਛੁੱਟੀਆਂ ਮਨਾਉਣ ਵਿਦੇਸ਼ ਚਲੇ ਗਏ ਹਨ। ਕੋਹਲੀ ਤੇ ਰੋਹਿਤ ਦੋਵੇਂ ਵਨਡੇ ਵਰਲਡ ਕੱਪ ਵਿਚ ਸ਼ਾਨਦਾਰ ਫਾਰਮ ਵਿਚ ਸਨ ਜਿਸ ਵਿਚ ਕੋਹਲੀ ਨੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਤੇ ਦੂਜੇ ਪਾਸੇ ਰੋਹਿਤ ਨੇ ਵੀ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਪਰਫਾਰਮੈਂਸ ਦਿੱਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਮੁਕਾ.ਬਲਾ, 2 ਬਦ.ਮਾਸ਼ ਢੇਰ, ਇਕ ਪੁਲਿਸ ਮੁਲਾਜ਼ਮ ਜ਼ਖਮੀ
ਦੱਸ ਦੇਈਏ ਕਿ ਸਾਊਥ ਅਫਰੀਕਾ ਦੇ ਦੌਰੇ ‘ਤੇ ਭਾਰਤੀ ਟੀਮ 3 ਟੀ-20, 3 ਵਨਡੇ ਤੇ ਦੋ ਟੈਸਟ ਮੈਚਾਂ ਦੀ ਸੀਰੀਜ ਖੇਡੇਗੀ। ਟੀ-20 ਸੀਰੀਜ ਦਾ ਪਹਿਲਾ ਮੈਚ 10 ਦਸੰਬਰ ਨੂੰ ਖੇਡਿਆ ਜਾਵੇਗਾ। ਦੂਜਾ ਟੀ-20 ਮੈਚ 12 ਦਸੰਬਰ ਨੂੰ ਤਾਂ ਸੀਰੀਜ ਦਾ ਤੀਜਾ ਟੀ-20 ਮੈਚ 14 ਦਸੰਬਰ ਨੂੰ ਖੇਡਿਆ ਜਾਵੇਗਾ। ਵਨਡੇ ਸੀਰੀਜ ਦਾ ਪਹਿਲਾ ਮੈਚ 17 ਦਸੰਬਰ ਨੂੰ ਤੇ ਆਖਰੀ ਵਨਡੇ ਮੈਚ 21 ਦਸੰਬਰ ਨੂੰ ਖੇਡਿਆ ਜਾਵੇਗਾ। 26 ਦਸੰਬਰ ਨੂੰ ਟੈਸਟ ਸੀਰੀਜ ਦਾ ਪਹਿਲਾ ਮੈਚ ਸੇਂਚੁਰੀਅਨ ਵਿਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਦੂਜਾ ਟੈਸਟ ਮੈਚ 3 ਨਵਰੀ ਨੂੰ ਕੇਪਟਾਊਨ ਵਿਚ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –