ਭਾਰਤ ਤੇ ਇੰਗਲੈਂਡ ਵਿਚ ਖੇਡੀ ਜਾਣ ਵਾਲੀ 5 ਮੈਚਾਂ ਦੀ ਟੈਸਟ ਸੀਰੀਜ ਵਿਚ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਇਸ ਸੀਰੀਜ ਦਾ ਪਹਿਲਾ ਮੁਕਾਬਲਾ 25 ਜਨਵਰੀ ਨੂੰ ਹੈਦਰਾਬਾਦ ਵਿਚ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਸੀਰੀਜ ਦੇ ਪਹਿਲੇ 2 ਮੁਕਾਬਲੇ ਤੋਂ ਬਾਹਰ ਹੋ ਗਏ ਹਨ।
ਕੋਹਲੀ ਨਿੱਜੀ ਕਾਰਨਾਂ ਕਾਰਨ ਇਸ ਸੀਰੀਜ ਦੇ ਪਹਿਲੇ ਦੋ ਮੁਕਾਬਲੇ ਨਹੀਂ ਖੇਡਣਗੇ। ਇਸ ਦੀ ਜਾਣਕਾਰੀ ਬੀਸੀਸੀਆਈ ਨੇ ਦਿੱਤੀ ਹੈ। BCCI ਨੇ ਕਿਹਾ ਕਿ ਵਿਰਾਟ ਕੋਹਲੀ ਨੇ ਵਿਅਕਤੀਗਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇੰਗਲੈਂਡ ਖਿਲਾਫ ਆਗਾਮੀ ਟੈਸਟ ਸੀਰੀਜ ਦੇ ਪਹਿਲੇ ਦੋ ਟੈਸਟ ਤੋਂ ਹਟਣ ਦੀ ਅਪੀਲ ਕੀਤੀ ਹੈ। ਵਿਰਾਟ ਨੇ ਕਪਤਾਨ ਰੋਹਿਤ ਸ਼ਰਮਾ, ਟੀਮ ਮੈਨੇਜਮੈਂਟ ਤੇ ਚੋਣਕਰਤਾਵਾਂ ਨਾਲ ਗੱਲ ਕੀਤੀ ਹੈ। ਬੀਸੀਸੀਆਈ ਨੇ ਕਿਹਾ ਕਿ ਉਹ ਕੋਹਲੀ ਦੇ ਫੈਸਲੇ ਦਾ ਸਨਮਾਨ ਕਰਦੇ ਹਨ। ਬੋਰਡ ਤੇ ਟੀਮ ਮੈਨੇਜਮੈਂਟ ਨੇ ਸਟਾਰ ਬੱਲੇਬਾਜ਼ ਨੂੰ ਆਪਣਾ ਸਮਰਥਨ ਦਿੱਤਾ ਹੈ। ਜਲਦ ਹੀ ਵਿਰਾਟ ਦੀ ਰਿਪਲੇਸਮੈਂਟ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰਾਮ ਮੰਦਰ ਅਯੁੱਧਿਆ : ਟੁੱਟੇ ਸਾਰੇ ਰਿਕਾਰਡ, ਬਣਿਆ ਇਤਿਹਾਸ, ਪਿਛਲੇ 24 ਘੰਟਿਆਂ ਤੋਂ ਗੂਗਲ ਟ੍ਰੈਂਡਸ ‘ਚ ਸਿਰਫ ਰਾਮ ਹੀ ਰਾਮ
ਦੱਸ ਦੇਈਏ ਕਿ 25 ਜਨਵਰੀ ਨੂੰ ਹੈਦਰਾਬਾਦ ਵਿਚ ਪਹਿਲੇ ਮੈਚ ਦੇ ਬਾਅਦ ਭਾਰਤ ਤੇ ਇੰਗਲੈਂਡ ਸੀਰੀਜ ਦੇ ਹੋਰ ਮੈਚ ਵਿਸ਼ਾਖਾਪਟਨਮ (2-6 ਫਰਵਰੀ), ਰਾਜਕੋਟ (15-19 ਫਰਵਰੀ), ਰਾਂਚੀ (23-27 ਫਰਵਰੀ) ਤੇ ਧਰਮਸ਼ਾਲਾ (7-11 ਮਾਰਚ) ਵਿਚ ਖੇਡੇ ਜਾਣਗੇ।