virender sehwag says csk batsman: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ਾਂ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ‘ਚੋਂ ਕੁੱਝ ਫਰੈਂਚਾਇਜ਼ੀ ਨੂੰ ‘ਸਰਕਾਰੀ ਨੌਕਰੀ‘ ਸਮਝਦੇ ਹਨ। ਚੇਨਈ ਮੌਜੂਦਾ ਸੀਜ਼ਨ ਵਿੱਚ ਮਾੜੇ ਦੌਰ ਵਿੱਚੋਂ ਲੰਘ ਰਹੀ ਹੈ। ਐਮਐਸ ਧੋਨੀ ਦੀ ਅਗਵਾਈ ਵਾਲੀ ਟੀਮ ਨੂੰ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸੀਜ਼ਨ ਦੀ ਆਪਣੀ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੀਐਸਕੇ, ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖਿਲਾਫ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਿੱਚ ਅਰਾਮਦਾਇਕ ਸਥਿਤੀ ਵਿੱਚ ਸੀ, ਪਰ ਆਖਰੀ ਪਲਾਂ ‘ਚ ਪਾਰੀ ਲੜਖੜਾ ਗਈ ਅਤੇ ਟੀਮ 10 ਦੌੜਾਂ ਨਾਲ ਮੈਚ ਹਾਰ ਗਈ। ਰਵਿੰਦਰ ਜਡੇਜਾ 21 ਦੌੜਾਂ ਅਤੇ ਕੇਦਾਰ ਜਾਧਵ 7 ਦੌੜਾਂ ਬਣਾ ਕੇ ਅਜੇਤੂ ਰਹੇ।
ਸਹਿਵਾਗ ਨੇ ਆਪਣੇ ਇੱਕ ਬਿਆਨ ‘ਚ ਕਿਹਾ, “ਇਸ ਦਾ ਪਿੱਛਾ ਹੋਣਾ ਚਾਹੀਦਾ ਸੀ। ਪਰ ਕੇਦਾਰ ਜਾਧਵ ਅਤੇ ਰਵਿੰਦਰ ਜਡੇਜਾ ਦੁਆਰਾ ਖੇਡੀਆਂ ਗਈਆਂ ਡਾਟ ਗੇਂਦਾ ਕਾਰਨ ਮਦਦ ਨਹੀਂ ਮਿਲੀ।” ਉਨ੍ਹਾਂ ਕਿਹਾ, “ਮੇਰੇ ਵਿਚਾਰ ਅਨੁਸਾਰ ਚੇਨਈ ਸੁਪਰ ਕਿੰਗਜ਼ ਦੇ ਕੁੱਝ ਬੱਲੇਬਾਜ਼ ਸੀਐਸਕੇ ਨੂੰ ਸਰਕਾਰੀ ਨੌਕਰੀ ਮੰਨਦੇ ਹਨ, ਭਾਵੇਂ ਤੁਸੀਂ ਪ੍ਰਦਰਸ਼ਨ ਕਰੋ ਜਾਂ ਨਾ ਕਰੋ, ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਤਨਖਾਹ ਫਿਰ ਵੀ ਮਿਲ ਜਾਵੇਗੀ।” ਮਹੱਤਵਪੂਰਣ ਗੱਲ ਇਹ ਹੈ ਕਿ ਚੇਨਈ ਸੁਪਰ ਕਿੰਗਜ਼ 4 ਅੰਕਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਹੈ। ਚੇਨਈ ਨੇ ਹੁਣ ਤੱਕ 6 ਮੈਚ ਖੇਡੇ ਹਨ ਅਤੇ ਸਿਰਫ 2 ਜਿੱਤੇ ਹਨ। ਧੋਨੀ ਦੀ ਕਪਤਾਨੀ ਵਿੱਚ ਟੀਮ ਹੁਣ ਸ਼ਨੀਵਾਰ ਨੂੰ ਦੁਬਈ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਭਿੜੇਗੀ।