Virender Sehwag Slams China: ਮਹਾਨ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸੋਮਵਾਰ ਰਾਤ ਲੱਦਾਖ ਦੇ ਗਲਵਾਨ ਘਾਟੀ ਖੇਤਰ ਵਿੱਚ ਚੀਨੀ ਫੌਜਾਂ ਨਾਲ ਹੋਈ ਹਿੰਸਕ ਟੱਕਰ ਵਿੱਚ ਕਰਨਲ ਰੈਂਕ ਦੇ ਇੱਕ ਅਧਿਕਾਰੀ ਅਤੇ ਦੋ ਭਾਰਤੀ ਫੌਜ ਦੇ ਮਾਰੇ ਜਾਣ ਤੋਂ ਬਾਅਦ ਚੀਨ ਦੀ ਨਿੰਦਾ ਕੀਤੀ ਹੈ । ਅਧਿਕਾਰੀ ਸੈਨਾ ਦੀ ਇੱਕ ਪੈਦਲ ਬਟਾਲੀਅਨ ਦੀ ਕਮਾਂਡ ਲੈ ਰਹੇ ਸਨ।
ਦਰਅਸਲ, ਪੂਰਬੀ ਲੱਦਾਖ ਵਿੱਚ LAC ਦੇ ਨਾਲ ਤਣਾਅ ਘਟਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਇਹ ਝੜਪ ਹੋਈ । ਸੂਤਰਾਂ ਅਨੁਸਾਰ ਚੀਨੀ ਪੱਖ ਤੋਂ ਵੀ ਜਾਨੀ ਨੁਕਸਾਨ ਹੋਇਆ ਹੈ, ਪਰ ਹਮੇਸ਼ਾ ਦੀ ਤਰ੍ਹਾਂ ਕਮਿਊਨਿਸਟ ਸਰਕਾਰ ਨੇ ਅਸਲ ਅੰਕੜੇ ਜ਼ਾਹਰ ਨਹੀਂ ਕੀਤੇ ।
ਸਾਰੇ ਦੇਸ਼ ਦੇ ਲੋਕ ਸਾਡੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ ਜਿਨ੍ਹਾਂ ਨੇ ਆਪਣੀ ਜਾਨ ਗੁਆਈ ਹੈ ਅਤੇ ਵਰਿੰਦਰ ਸਹਿਵਾਗ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ । ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਨੇ ਮਹਾਂਮਾਰੀ ਦੇ ਮੁਸ਼ਕਿਲ ਸਮੇਂ ਦੌਰਾਨ ਸ਼ਹੀਦਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਚੀਨ ‘ਤੇ ਹਮਲਾ ਬੋਲਿਆ ।
ਇਸ ਸਬੰਧੀ ਸਹਿਵਾਗ ਨੇ ਟਵੀਟ ਕਰਕੇ ਚੀਨ ‘ਤੇ ਹਮਲਾ ਕੀਤਾ ਹੈ । ਸਹਿਵਾਗ ਨੇ ਆਪਣੇ ਟਵੀਟ ਵਿੱਚ ਕਿਹਾ ਕਿ, “ਕਰਨਲ ਸੰਤੋਸ਼ ਬਾਬੂ ਨਾਲ ਤਹਿ ਦਿਲੋਂ ਹਮਦਰਦੀ ਹੈ ਜਿਨ੍ਹਾਂ ਨੇ ਗਲਵਾਨ ‘ਤੇ ਕਾਰਵਾਈ ਵਿੱਚ ਕੁਰਬਾਨੀ ਦਿੱਤੀ । ਇੱਕ ਸਮਾਂ, ਜਦੋਂ ਦੁਨੀਆਂ ਇੱਕ ਗੰਭੀਰ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ, ਇਹ ਆਖਰੀ ਚੀਜ਼ ਹੈ ਜਿਸਦੀ ਸਾਨੂੰ ਲੋੜ ਹੈ। ਮੈਨੂੰ ਉਮੀਦ ਹੈ ਕਿ ਚੀਨੀ ਸੁਧਰ ਜਾਣਗੇ। “