India ਤੇ Bharat ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਾਲੇ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਨੇ BCCI ਤੋਂ ਇੱਕ ਨਵੀਂ ਮੰਗ ਕੀਤੀ ਹੈ। ਦਰਅਸਲ, ਸਹਿਵਾਗ ਨੇ BCCI ਤੋਂ ਟੀਮ ਇੰਡੀਆ ਦੀ ਜਰਸੀ ‘ਤੇ ‘ਇੰਡੀਆ’ ਦੀ ਜਗ੍ਹਾ ‘ਭਾਰਤ’ ਲਿਖਣ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਇੱਕ ਨਵੀਂ ਬਹਿਸ ਛਿੜ ਗਈ ਹੈ।
ਵੀਰੇਂਦਰ ਸਹਿਵਾਗ ਨੇ ਟਵੀਟ ਕਰਦਿਆਂ ਕਿਹਾ,” ਮੇਰਾ ਹਮੇਸ਼ਾ ਤੋਂ ਹੀ ਮੰਨਣਾ ਹੈ ਕਿ ਨਾਮ ਅਜਿਹਾ ਹੋਣਾ ਚਾਹੀਦਾ ਹੈ ਜੋ ਸਾਡੇ ਵਿੱਚ ਮਾਣ ਪੈਦਾ ਕਰੇ। ਅਸੀਂ ਭਾਰਤੀ ਹਾਂ, ਇੰਡੀਆ ਨਾਮ ਅੰਗਰੇਜ਼ਾਂ ਵੱਲੋਂ ਦਿੱਤਾ ਗਿਆ ਹੈ ਤੇ ਸਾਡੇ ਮੂਲ ਨਾਮ ‘ਭਾਰਤ’ ਨੂੰ ਅਧਿਕਾਰਿਕ ਤੌਰ ‘ਤੇ ਵਾਪਸ ਪਾਉਣ ਵਿੱਚ ਬਹੁਤ ਸਮਾਂ ਲੱਗ ਗਿਆ ਹੈ। ਮੈਂ BCCI ਤੇ ਜੈ ਸ਼ਾਹ ਨੂੰ ਇਹ ਯਕੀਨੀ ਬਣਾਉਣ ਦੇ ਲਈ ਅਪੀਲ ਕਰਦਾ ਹਾਂ ਕਿ ਇਸ ਵਿਸ਼ਵ ਕੱਪ ਵਿੱਚ ਸਾਡੇ ਖਿਡਾਰੀਆਂ ਦੀ ਛਾਤੀ ‘ਤੇ ਭਾਰਤ ਹੋਵੇ।”
ਇਸ ਤੋਂ ਇਲਾਵਾ ਇੱਕ ਹੋਰ ਟਵੀਟ ਵਿੱਚ ਸਹਿਵਾਗ ਨੇ ਦੱਸਿਆ ਕਿ ਕਿਸ ਤਰ੍ਹਾਂ ਨੀਦਰਲੈਂਡ ਨੇ 1996 ਵਨਡੇ ਵਿਸ਼ਵ ਕੱਪ ਦੇ ਲਈ ਆਪਣੇ ਅਧਿਕਾਰਿਕ ਨਾਮ ਦੇ ਰੂਪ ਵਿੱਚ ਹਾਲੈਂਡ ਦੀ ਵਰਤੋਂ ਕੀਤੀ ਸੀ ਤੇ ਬਰਮਾ ਨੇ ਵੀ ਵਾਪਸ ਆਪਣਾ ਨਾਮ ਮਿਆਂਮਾਰ ਕਰ ਦਿੱਤਾ ਸੀ। ਉਨ੍ਹਾਂ ਲਿਖਿਆ, “1996 ਦੇ ਵਿਸ਼ਵ ਕੱਪ ਵਿੱਚ ਨੀਦਰਲੈਂਡ ਭਾਰਤ ਵਿੱਚ ਵਿਸ਼ਵ ਕੱਪ ਹਾਲੈਂਡ ਦੇ ਰੂਪ ਵਿੱਚ ਖੇਡਣ ਆਇਆ ਸੀ। 2003 ਵਿੱਚ ਜਦੋਂ ਅਸੀਂ ਉਨ੍ਹਾਂ ਨੂੰ ਮਿਲੇ, ਉਦੋਂ ਉਹ ਨੀਦਰਲੈਂਡ ਸੀ ਤੇ ਹੁਣ ਵੀ ਓਹੀ ਹਨ। ਬਰਮਾ ਨੇ ਅੰਗਰੇਜ਼ਾਂ ਵੱਲੋਂ ਦਿੱਤਾ ਗਿਆ ਨਾਮ ਵਾਪਸ ਬਦਲ ਕੇ ਮਿਆਂਮਾਰ ਕਰ ਦਿੱਤਾ ਹੈ ਤੇ ਕਈ ਹੋਰ ਲੋਕ ਆਪਣੇ ਮੂਲ ਨਾਮ ‘ਤੇ ਵਾਪਸ ਚਲੇ ਗਏ ਹਨ।”
ਵੀਡੀਓ ਲਈ ਕਲਿੱਕ ਕਰੋ -: