West Indian cricketers depart: ਵੈਸਟਇੰਡੀਜ਼ ਦੀ ਕ੍ਰਿਕਟ ਟੀਮ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਇੰਗਲੈਂਡ ਲਈ ਰਵਾਨਾ ਹੋ ਗਈ । ਇਸ ਤੋਂ ਪਹਿਲਾਂ ਪੂਰੀ ਟੀਮ ਨੇ ਕੋਵਿਡ-19 ਟੈਸਟ ਕਰਵਾਇਆ ਗਿਆ ਸੀ, ਜਿਸ ਵਿੱਚ ਹਰ ਕਿਸੇ ਦੀ ਰਿਪੋਰਟ ਨੈਗੇਟਿਵ ਸੀ । ਸੋਮਵਾਰ ਨੂੰ ਵੈਸਟਇੰਡੀਜ਼ ਦੇ ਵੱਖ-ਵੱਖ ਟਾਪੂਆਂ ਤੋਂ ਖਿਡਾਰੀਆਂ ਨੂੰ ਦੋ ਜਹਾਜ਼ਾਂ ਰਾਹੀਂ ਲਿਆਇਆ ਗਿਆ ਅਤੇ ਫਿਰ ਵਿਸ਼ੇਸ਼ ਜਹਾਜ਼ ਰਾਹੀਂ ਇੰਗਲੈਂਡ ਦੇ ਮੈਨਚੇਸਟਰ ਲਈ ਰਵਾਨਾ ਕੀਤਾ ਗਿਆ ।
ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਮੈਨਚੇਸਟਰ ਦੇ ਓਲਡ ਟ੍ਰੈਫਰਡ ਪਹੁੰਚਣ ‘ਤੇ ਪੂਰੀ ਟੀਮ ਇਕਜੁੱਟ ਹੋ ਜਾਵੇਗੀ ਅਤੇ ਕੋਵਿਡ-19 ਲਈ ਦੁਬਾਰਾ ਉਨ੍ਹਾਂ ਦਾ ਟੈਸਟ ਲਿਆ ਜਾਵੇਗਾ । ਇਸਦੇ ਨਾਲ ਟੀਮ ਦਾ ਸੱਤ ਹਫ਼ਤੇ ਦਾ ਦੌਰਾ ਵੀ ਸ਼ੁਰੂ ਹੋਵੇਗਾ, ਜਿੱਥੇ ਉਨ੍ਹਾਂ ਨੂੰ ਬਾਇਓ-ਸੁਰੱਖਿਅਤ ਵਾਤਾਵਰਣ ਵਿੱਚ ਰਹਿਣਾ ਪਵੇਗਾ ।
ਇਸ ਦੌਰਾਨ ਖਿਡਾਰੀਆਂ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪੈਂਦੀ ਹੈ । ਤਿੰਨ ਟੈਸਟ ਮੈਚ 21 ਦਿਨਾਂ ਦੇ ਅੰਦਰ ਖਾਲੀ ਸਟੇਡੀਅਮਾਂ ਵਿੱਚ ਖੇਡੇ ਜਾਣਗੇ । ਪਹਿਲਾ ਟੈਸਟ ਸਾਊਥੈਮਪਟਨ ਵਿੱਚ 8 ਜੁਲਾਈ ਤੋਂ ਖੇਡਿਆ ਜਾਵੇਗਾ । ਦੂਸਰਾ (16 ਤੋਂ 20 ਜੁਲਾਈ) ਅਤੇ ਤੀਜਾ (24 ਤੋਂ 28 ਜੁਲਾਈ) ਟੈਸਟ ਮੈਚ ਓਲਡ ਟ੍ਰੈਫੋਰਡ ਵਿਖੇ ਖੇਡੇ ਜਾਣਗੇ । ਇਨ੍ਹਾਂ ਸਥਾਨਾਂ ਦੀ ਚੋਣ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਕੋਲ ਸਟੇਡੀਅਮ ਦੇ ਅੰਦਰ ਜਾਂ ਨੇੜੇ ਇੱਕ ਹੋਟਲ ਹੈ ਅਤੇ ਉਨ੍ਹਾਂ ਵਿੱਚ ਇੱਕ ਬਾਇਓ-ਸੁਰੱਖਿਅਤ ਵਾਤਾਵਰਣ ਤਿਆਰ ਕੀਤਾ ਜਾ ਸਕਦਾ ਹੈ ।
ਵੈਸਟਇੰਡੀਜ਼ ਨੂੰ ਪਹਿਲਾਂ ਤੋਂ ਤਹਿ ਕੀਤੇ ਅਨੁਸਾਰ ਮਈ ਅਤੇ ਜੂਨ ਵਿੱਚ ਇੰਗਲੈਂਡ ਦਾ ਦੌਰਾ ਕਰਨਾ ਸੀ, ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ । ਕਪਤਾਨ ਜੇਸਨ ਹੋਲਡਰ ਨੇ ਕਿਹਾ, “ਅਸੀਂ ਸੀਰੀਜ਼ ਲਈ ਇੰਗਲੈਂਡ ਜਾ ਰਹੇ ਹਾਂ ਅਤੇ ਇਹ ਖੇਡਾਂ ਖਾਸ ਕਰਕੇ ਕ੍ਰਿਕਟ ਲਈ ਇਹ ਇਕ ਵੱਡਾ ਕਦਮ ਹੈ ।”
ਦੱਸ ਦੇਈਏ ਕਿ ਵੈਸਟਇੰਡੀਜ਼ ਦੀ ਟੈਸਟ ਟੀਮ ਵਿੱਚ ਜੇਸਨ ਹੋਲਡਰ (ਕਪਤਾਨ), ਜੇਰਮਾਈਨ ਬਲੈਕਵੁੱਡ, ਨਕਰੁਮਾਹ ਬੋਨਰ, ਕਰੈਗ ਬ੍ਰੈਥਵੇਟ, ਸ਼ਮਰ ਬਰੂਕਸ, ਜੌਹਨ ਕੈਂਪਬੈਲ, ਰੋਸਟਨ ਚੇਜ਼, ਰਹਕੀਮ ਕੋਰਨਵਾਲ, ਸ਼ੇਨ ਡੋਰੀਚ, ਕੇਮਾਰ ਹੋਲਡਰ, ਸ਼ਾਈ ਹੋਪ, ਅਲਜਾਰੀ ਜੋਸਫ, ਰੈਮਨ ਰੇਫਰ ਅਤੇ ਕੇਮਾਰ ਰੋਚ ਸ਼ਾਮਿਲ ਹਨ । ਇਸ ਤੋਂ ਇਲਾਵਾ ਰਿਜ਼ਰਵ ਖਿਡਾਰੀਆਂ ਵਿੱਚ ਸੁਨੀਲ ਅੰਬਰੀਸ, ਜੋਸ਼ੂਆ ਡਸੀਲਵਾ, ਸ਼ੈਨਨ ਗੈਬਰੀਅਲ, ਕੈਨ ਹਾਰਡਿੰਗ, ਕਾਈਲ ਮੇਅਰ, ਪ੍ਰੈਸਟਨ ਮੈਕਸਵਿਨ, ਮਾਰਕੁਇਨੋ ਮਿੰਡਲੇ, ਸ਼ਾਈਨ ਮੋਸੇਲੀ, ਐਂਡਰਸਨ ਫਿਲਿਪ, ਓਸ਼ੇਨ ਥਾਮਸ ਅਤੇ ਜੋਮਲ ਵਾਰਿਕਨ ਆਦਿ ਸ਼ਾਮਿਲ ਹਨ ।