ਹਾਰਦਿਕ ਪਾਂਡੇਯ ਫਿਟ ਹੋ ਕੇ ਟੀਮ ਵਿਚ ਆਉਣਗੇ ਤਾਂ ਕਿਸੇ ਨੂੰ ਟੀਮ ਤੋਂ ਬਾਹਰ ਹੋਣਾ ਪਵੇਗਾ। ਭਾਰਤੀ ਟੀਮ ਮੈਨੇਜਮੈਂਟ ਦੇ ਸਾਹਮਣੇ ਇਹ ਵੱਡੀ ਚੁਣੌਤੀ ਹੈ। ਕੀ ਉਹ ਸੂਰਯਕੁਮਾਰ ਯਾਦਵ ਨੂੰ ਬਾਹਰ ਕਰਨ ਜੋ ਹਾਰਦਿਕ ਦੀ ਜਗ੍ਹਾ ਟੀਮ ਵਿਚ ਆਏ ਸਨ ਜਾਂ ਕਿਸੇ ਹੋਰ ਬਦਲਾਅ ਬਾਰੇ ਸੋਚਿਆ ਜਾਵੇ। ਸਵਾਲ ਅਹਿਮ ਇਸ ਲਈ ਵੀ ਹੈ ਕਿਉਂਕਿ ਇਹ ਟੀਮ ਦੇ ਸੰਤੁਲਨ ਨਾਲ ਜੁੜਿਆ ਹੋਇਆ ਹੈ ਪਰ ਜੇਕਰ ਹੁਣੇ ਜਿਹੇ ਪ੍ਰਦਰਸ਼ਨ ਨੂੰ ਆਧਾਰ ਬਣਾਇਆ ਜਾਵੇ ਤਾਂ ਯਾਦਵ ਆਪਣੀ ਜਗ੍ਹਾ ਬਚਾ ਸਕਦੇ ਹਨ ਤੇ ਸ਼੍ਰੇਅਰ ਅਈਅਰ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਹੋਣਾ ਪੈ ਸਕਦਾ ਹੈ।
ਯਾਦਵ ਨੇ ਇੰਗਲੈਂਡ ਖਿਲਾਫ ਮੁਸ਼ਕਲ ਸਮੇਂ ਵਿਚ 49 ਦੌੜਾਂ ਦੀ ਪਾਰੀ ਖੇਡੀ ਸੀ। ਯਾਦਵ ਨੇ ਟੀ-20 ਕ੍ਰਿਕਟ ਵਿਚ ਕਈ ਧਮਾਕੇਦਾਰ ਪਾਰੀਆਂ ਖੇਡੀਆਂ। ਇਸੇ ਦੇ ਆਧਾਰ ‘ਤੇ ਉਨ੍ਹਾਂ ਨੂੰ ਵਨਡੇ ਕ੍ਰਿਕਟ ਵਿਚ ਜਗ੍ਹਾ ਮਿਲੀ। ਹਾਲਾਂਕਿ ਇਕ ਦਿਨਾ ਕ੍ਰਿਕਟ ਵਿਚ ਉਨ੍ਹਾਂਦੇ ਅੰਕੜੇ ਬਹੁਤ ਖਰਾਬ ਰਹੇ ਪਰ ਟੀਮ ਨੇ ਉਨ੍ਹਾਂ ਵਿਚ ਇਕ ਫਿਨਿਸ਼ਰ ਦੇਖਿਆ ਤੇ ਉਨ੍ਹਾਂ ਨੂੰ ਵਰਲਡ ਕੱਪ ਟੀਮ ਵਿਚ ਚੁਣਿਆ। ਹਾਰਦਿਕ ਪਾਂਡੇਯ ਦੇ ਸੱਟ ਲੱਗਣ ਦੇ ਬਾਅਦ ਸੂਰਯਾ ਨੂੰ ਨੰਬਰ 6 ‘ਤੇ ਬੱਲੇਬਾਜ਼ੀ ਲਈ ਚੁਣਿਆ ਗਿਆ। ਸੂਰਯ ਦੀ ਲੋੜ ਵੱਡੀ ਨਹੀਂ ਸਗੋਂ ਪ੍ਰਭਾਵੀ ਪਾਰੀ ਖੇਡਣਾ ਹੈ। ਭਾਰਤ ਦਾ ਅਗਲਾ ਮੈਚ 2 ਨਵੰਬਰ ਨੂੰ ਕੋਲਕਾਤਾ ਵਿਚ ਸ਼੍ਰੀਲੰਕਾ ਖਿਲਾਫ ਹੋਣਾ ਹੈ।
ਇਹ ਵੀ ਪੜ੍ਹੋ : ‘ਆਪ’ ਆਗੂ ਦਾ ਕਰਵਾ ਚੌਥ ਮੌਕੇ ਖਾਸ ਤੋਹਫਾ, ਬੀਬੀਆਂ ਲਈ ਮੁਫ਼ਤ ਹੇਅਰ ਕਲਰ ਕੈਂਪ ਦਾ ਕੀਤਾ ਪ੍ਰਬੰਧ
ਇੰਗਲੈਂਡ ਖਿਲਾਫ ਮੁਕਾਬਲੇ ਵਿਚ ਯਾਦਵ ਨੇ ਸੰਜਮ ਭਰੀ ਪਾਰੀ ਖੇਡੀ ਤੇ ਇਸ ਨਾਲ ਟੀਮ ਵਿਚ ਸ਼੍ਰੇਅਸ ਅਈਅਰ ਦੀ ਜਗ੍ਹਾ ‘ਤੇ ਸਵਾਲ ਖੜ੍ਹਾ ਹੋ ਗਿਆ ਹੈ। ਹਾਰਦਿਕ ਟੀਮ ਵਿਚ ਵਾਪਸੀ ਕਰਨਗੇ ਤਾਂ ਅਈਅਰ ਲਈ ਮੁਸ਼ਕਲ ਹੋ ਸਕਦੀ ਹੈ। ਇੰਗਲੈਂਡ ਖਿਲਾਫ ਮੈਚ ਵਿਚ ਉਨ੍ਹਾਂ ਨੇ ਹਾਲਾਤ ਨੂੰ ਸਮਝਦੇ ਹੋਏ ਸੰਭਲ ਕੇ ਬੱਲੇਬਾਜ਼ੀ ਕੀਤੀ। ਉਹ ਰੋਹਿਤ ਦੇ ਸਹਾਇਕ ਬੱਲੇਬਾਜ਼ ਵਜੋਂ ਖੇਡੇ। ਹਾਲਾਤ ਮੁਤਾਬਕ ਉਨ੍ਹਾਂ ਦੀ ਬੈਟਿੰਗ ਬਹੁਤ ਚੰਗੀ ਸੀ ਪਰ ਉਨ੍ਹਾਂ ਨੇ ਉਦੋਂ ਤੱਕ ਹਮਲਾ ਨਹੀਂਕੀਤਾ ਜਦੋਂ ਤੱਕ ਉਸ ਦੀ ਲੋੜ ਮਹਿਸੂਸ ਨਹੀਂ ਹੋਈ। ਮਾਹਿਰਾਂ ਦੀ ਮੰਨੀਏ ਤਾਂ ਨੰਬਰ 5 ਤੇ 6 ‘ਤੇ ਲੋੜ ਦੇ ਹਿਸਾਬ ਨਾਲ ਹਾਰਦਿਕ ਪਾਂਡੇਯ ਤੇ ਸੂਰਯਕੁਮਾਰ ਯਾਦਵ ਬੱਲੇਬਾਜ਼ੀ ਕਰ ਸਕਦੇ ਹਨ।