ਵਨਡੇ ਵਰਲਡ ਕੱਪ 2023 ਦਾ ਸਭ ਤੋਂ ਵੱਡਾ ਮੁਕਾਬਲਾ ਯਾਨੀ ਫਾਈਨਲ ਅੱਜ ਮੇਜ਼ਬਾਨੀ ਭਾਰਤ ਤੇ ਪੰਜਵੀਂ ਵਾਰ ਦੀ ਵਿਸ਼ਵ ਜੇਤੂ ਆਸਟ੍ਰੇਲੀਆ ਵਿਚ ਖੇਡਿਆ ਜਾਵੇਗਾ। ਮੈਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟੌਸ 1.30 ਵਜੇ ਹੋਵੇਗ।
ਦੋਵੇਂ ਟੀਮਾਂ ਦੂਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਭਿੜਣਗੀਆਂ। ਇਨ੍ਹਾਂ ਵਿਚ 2003 ਵਨਡੇ ਵਰਲਡ ਕੱਪ ਦਾ ਵੀ ਫਾਈਨਲ ਹੋਇਆ ਸੀ। ਉਦੋਂ ਕੰਗਾਰੂ 125 ਦੌੜਾਂ ਤੋਂ ਜਿੱਤੇ ਸਨ। ਭਾਰਤੀ ਟੀਮ ਚੌਥੀ ਵਾਰ ਫਾਈਨਲ ਵਿਚ ਪਹੁੰਚੀ ਹੈ।ਇਸ ਤੋਂ ਪਹਿਲਾਂ ਟੀਮ 1983, 2003 ਤੇ 2011 ਵਿਚ ਇਸ ਟੂਰਨਾਮੈਂਟ ਵਿਚ ਫਾਈਨਲ ਵਿਚ ਪਹੁੰਚੀ ਸੀ। ਦੂਜੇ ਪਾਸੇ ਆਸਟ੍ਰੇਲੀਆਈ ਟੀਮ 8ਵੀਂ ਵਾਰ ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚੀ ਹੈ। ਟੀਮ ਨੇ 7 ਵਿਚੋਂ 5 ਫਾਈਨਲ ਜਿੱਤੇ ਹਨ।
ਆਸਟ੍ਰੇਲੀਆ ਪਿਛਲੇ 27 ਸਾਲ ਤੋਂ ਵਰਲਡ ਕੱਪ ਦੇ ਫਾਈਨਲ ਵਿਚ ਨਹੀਂ ਹਾਰਿਆ ਹੈ। ਟੀਮ ਨੇ ਪਿਛਲੇ 24 ਸਾਲ ਵਿਚ ਆਪਣੇ ਸਾਰੇ 4 ਫਾਈਨਲ ਜਿੱਤੇ ਹਨ। ਆਸਟ੍ਰੇਲੀਆ ਨੂੰ ਫਾਈਨਲ ਵਿਚ ਆਖਰੀ ਹਾਰ 1996 ਵਿਚ ਸ਼੍ਰੀਲੰਕਾ ਖਿਲਾਫ ਮਿਲੀ ਸੀ।
ਦੋਵੇਂ ਟੀਮਾਂ ਆਖਰੀ ਵਾਰ ਇਸੇ ਵਰਲਡ ਕੱਪ ਦੇ 5ਵੇਂ ਲੀਗ ਮੈਚ ਵਿਚ ਆਹਮੋ-ਸਾਹਮਣੇ ਹੋਈਆਂ ਸਨ। ਉਦੋਂ ਮੁਕਾਬਲਾ ਚੇਨਈ ਵਿਚ ਖੇਡਿਆ ਗਿਆ ਸੀ।ਇਸ ਮੈਚ ਵਿਚ ਭਾਰਤ ਨੂੰ 6 ਵਿਕਟਾਂ ਤੋਂ ਜਿੱਤ ਮਿਲੀ ਸੀ। ਭਾਰਤ-ਆਸਟ੍ਰੇਲੀਆ ਵਿਚ ਹੁਣ ਤੱਕ ਕੁਲ 150 ਵਨਡੇ ਖੇਡੇ ਗਏ ਹਨ। ਭਾਰਤ ਨੇ 57 ਤੇ ਆਸਟ੍ਰੇਲੀਆ ਨੇ 83 ਮੈਚ ਜਿੱਤੇ।10 ਮੈਚ ਬੇਨਤੀਜਾ ਰਹੇ।
ਭਾਰਤੀ ਟੀਮ ਵਰਲਡ ਕੱਪ 2023 ਵਿਚ ਇਕਲੌਤੀ ਅਜਿਹੀ ਟੀਮ ਹੈ ਜਿਸ ਨੇ ਇਕ ਵੀ ਮੁਕਾਬਲਾ ਨਹੀਂ ਗੁਆਇਆ ਹੈ। ਟੀਮ ਲੀਗ ਸਟੇਜ ਵਿਚ ਸਾਰੇ 9 ਮੈਚ ਜਿੱਤੀ। ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਤੋਂ, ਅਫਗਾਨਿਸਤਾਨ ਨੂੰ 8 ਵਿਕਟਾਂ ਤੋਂ, ਪਾਕਿਸਤਾਨ ਨੂੰ 7 ਵਿਕਟਾਂ ਤੋਂ, ਬੰਗਲਾਦੇਸ਼ ਨੂੰ 7 ਵਿਕਟਾਂ ਤੋਂ, ਨਿਊਜ਼ੀਲੈਂਡ ਨੂੰ 4 ਵਿਕਟਾਂ ਤੋਂ, ਇਗਲੈਂਡ ਨੂੰ 100 ਦੌੜਾਂ, ਸ਼੍ਰੀਲੰਕਾ ਨੂੰ 302 ਦੌੜਾਂ, ਸਾਊਥ ਅਫਰੀਕਾ ਨੂੰ 243 ਦੌੜਾਂ ਤੇ ਨੀਦਰਲੈਂਡ ਨੂੰ 160 ਦੌੜਾਂ ਤੋਂ ਹਰਾਇਆ।
ਇਹ ਵੀ ਪੜ੍ਹੋ : ਕਿਤੇ ਤੁਸੀਂ ਵੀ ਤਾਂ ਨਹੀਂ ਪੀ ਰਹੇ ਨਕਲੀ ਪਾਣੀ? ਬੋਤਲ ਖਰੀਦਣ ਤੋਂ ਬਾਅਦ ਜ਼ਰੂਰ ਕਰੋ ਜਾਂਚ, ਜਾਣੋ ਤਰੀਕਾ
ਲਗਾਤਾਰ 9 ਜਿੱਤ ਦੇਬਾਅਦ ਟੀਮ ਨੇ 18 ਪੁਆਇੰਟਸ ਨਾਲ ਟੌਪ ‘ਤੇ ਰਹਿੰਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਸੈਮੀਫਾਈਨਲ ਵਿਚ ਪਿਛਲੇ ਦੋ ਵਾਰ ਦੀ ਰਨਰਅੱਪ ਨਿਊਜ਼ੀਲੈਂਡ ਨੂੰ 70 ਦੌੜਾਂ ਤੋ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ।