World Test Championship Final: ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 18 ਤੋਂ 22 ਜੂਨ ਤੱਕ ਹੋਣਾ ਹੈ। ਪਹਿਲੀ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਲਾਰਡਸ ਦੇ ਇਤਿਹਾਸਕ ਮੈਦਾਨ ਵਿੱਚ ਹੋਣਾ ਸੀ, ਪਰ ਹੁਣ ਇਹ ਫਾਈਨਲ ਸਾਊਥੈਮਪਟਨ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਨਵੇਂ ਸਥਾਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, “ਹਾਂ, ਸਾਊਥੈਮਪਟਨ ਦੇ ਰੋਜ ਬਾਊਲ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ‘ਤੇ ਨਜ਼ਰ ਰੱਖਦੇ ਹੋਏ ਫਾਈਨਲ ਖੇਡਿਆ ਜਾਵੇਗਾ। ਦੱਸ ਦੇਈਏ ਕਿ ਕੋਰੋਨਾ ਦੇ ਕਾਰਨ ਅਜਿਹਾ ਫੈਸਲਾ ਲਿਆ ਗਿਆ ਹੈ ਕਿਉਂਕਿ ਇੱਥੇ ਮੈਦਾਨ ਦੇ ਨੇੜੇ ਹੀ ਇੱਕ ਹੋਟਲ ਹੈ। ਭਾਰਤੀ ਟੀਮ ਚੌਥੇ ਟੈਸਟ ਵਿੱਚ ਇੰਗਲੈਂਡ ਨੂੰ ਇੱਕ ਪਾਰੀ ਅਤੇ 25 ਦੌੜਾਂ ਨਾਲ ਹਰਾ ਕੇ ਸੀਰੀਜ਼ ਜਿੱਤਣ ਵਿਚ ਕਾਮਯਾਬ ਰਹੀ ਤੇ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਪਹੁੰਚ ਗਈ ਸੀ । ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਕ੍ਰਿਕਟ ਟੀਮ ਨਾਲ ਹੋਵੇਗਾ।
ਦੱਸ ਦੇਈਏ ਕਿ ਭਾਰਤ ਦੇ ਸਪਿਨਰ ਅਸ਼ਵਿਨ ਨੇ ਕਿਹਾ ਹੈ ਕਿ ਜੇਕਰ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ 3 ਟੈਸਟ ਮੈਚਾਂ ਦੇ ਸਰਬੋਤਮ 3 ਟੈਸਟ ਮੈਚ ਖੇਡੇ ਗਏ ਤਾਂ ਇਸ ਦੀ ਮਹੱਤਤਾ ਵੱਧ ਜਾਂਦੀ ਹੈ। ਅਸ਼ਵਿਨ ਨੇ ਇਹ ਵੀ ਕਿਹਾ ਕਿ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਵਿਸ਼ਵ ਕੱਪ ਦਾ ਫਾਈਨਲ ਖੇਡਣ ਵਾਂਗ ਹੈ।
ਦੱਸ ਦੇਈਏ ਕਿ ਅਸ਼ਵਿਨ ਹਾਲ ਹੀ ਵਿੱਚ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਿੱਚ ਕਾਮਯਾਬ ਰਿਹਾ। ਇੰਗਲੈਂਡ ਖਿਲਾਫ਼ ਉਸਨੇ 32 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸੀਰੀਜ਼ ਨੂੰ ਜਿੱਤਣ ਤੋਂ ਬਾਅਦ ਅਸ਼ਵਿਨ ਨੂੰ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ ਤੇ ਉੱਥੇ ਹੀ ਅਕਸ਼ਰ ਪਟੇਲ ਨੇ ਆਪਣੇ ਡੈਬਿਊ ਟੈਸਟ ਵਿੱਚ 27 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇੰਗਲੈਂਡ ਖ਼ਿਲਾਫ਼ ਆਖਰੀ ਟੈਸਟ ਵਿੱਚ ਰਿਸ਼ਭ ਪੰਤ ਨੇ ਸ਼ਾਨਦਾਰ ਸੈਂਕੜਾ ਲਗਾਇਆ, ਜਿਸਨੇ ਮੈਚ ਦਾ ਪਾਸਾ ਹੀ ਬਦਲ ਕੇ ਰੱਖ ਦਿੱਤਾ। ਪੰਤ ਨੇ 101 ਦੌੜਾਂ ਬਣਾਈਆਂ ਸਨ। ਜਿਸ ਕਾਰਨ ਪੰਤ ਨੂੰ ਮੈਨ ਆਫ ਦਿ ਮੈਚ ਬਣਾਇਆ ਗਿਆ।
ਇਹ ਵੀ ਦੇਖੋ: ਵੱਡੀ ਖ਼ਬਰ: ਮਨੀ ਲਾਂਡਰਿੰਗ ਮਾਮਲੇ ‘ਚ ਸੁਖਪਾਲ ਖਹਿਰਾ ਦੇ ਘਰ ਪਈ ਈ.ਡੀ. ਦੀ ਰੇਡ, LIVE ਅਪਡੇਟ !