ਭਾਰਤੀ ਪਹਿਲਵਾਨ ਦੀਪਕ ਪੂਨੀਆ ਦਾ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। 87 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੈਚ ਵਿੱਚ ਸੈਨ ਮੈਰੀਨੋ ਦੇ ਪਹਿਲਵਾਨ ਨੇ ਦੀਪਕ ਨੂੰ 2-4 ਨਾਲ ਹਰਾ ਦਿੱਤਾ ਹੈ।
ਸ਼ੁਰੂ ਤੋਂ ਹੀ ਦੀਪਕ ਪੁਨੀਆ ਸੈਨ ਮੈਰੀਨੋ ਦੇ ਪਹਿਲਵਾਨ ਤੋਂ ਅੱਗੇ ਚੱਲ ਰਿਹਾ ਸੀ, ਪਰ ਆਖਰੀ ਸਕਿੰਟਾਂ ਵਿੱਚ ਵਿਰੋਧੀ ਪਹਿਲਵਾਨ ਨੇ ਦੀਪਕ ਪੁਨੀਆ ਉੱਤੇ 3-2 ਦੀ ਲੀਡ ਲੈ ਲਈ। ਭਾਰਤ ਨੇ ਅਖੀਰ ਵਿੱਚ ਇੱਕ ਰਿਵਿਊ ਲਿਆ ਜਿਸਦੇ ਬਾਅਦ ਵਿਰੋਧੀ ਪਹਿਲਵਾਨ ਨੂੰ ਹਾਰ ਦੇ ਬਾਅਦ ਇੱਕ ਵਾਧੂ ਅੰਕ ਮਿਲਿਆ। ਇਸ ਤਰ੍ਹਾਂ ਸੈਨ ਮੈਰੀਨੋ ਦੇ ਪਹਿਲਵਾਨ ਨੇ ਮੈਚ 4-2 ਨਾਲ ਜਿੱਤ ਲਿਆ।
ਇਹ ਵੀ ਪੜ੍ਹੋ : Tokyo Olympics : ਇਤਿਹਾਸ ਰਚਣ ਤੋਂ ਖੁੰਝੇ ਪਹਿਲਵਾਨ ਰਵੀ ਦਹੀਆ, ਪਰ ਦੇਸ਼ ਦੀ ਝੋਲੀ ਪਾਇਆ ਸਿਲਵਰ ਮੈਡਲ
ਹਾਲਾਂਕਿ ਇਸ ਤੋਂ ਪਹਿਲਾ ਅੱਜ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਮੈਡਲ ਵੀ ਆ ਗਿਆ ਹੈ। ਭਾਰਤ ਨੂੰ ਕੁਸ਼ਤੀ ਵਿੱਚ ਹੀ ਇੱਕ ਮੈਡਲ ਮਿਲਿਆ ਹੈ। ਰਵੀ ਕੁਮਾਰ ਦਹੀਆ ਨੇ ਚਾਂਦੀ ਦੇ ਤਗਮੇ ‘ਤੇ ਕਬਜ਼ਾ ਕੀਤਾ ਹੈ। ਉਸ ਨੂੰ ਫਾਈਨਲ ਵਿੱਚ ਰੂਸੀ ਪਹਿਲਵਾਨ ਜਾਵੂਰ ਯੁਗਯੁਏਵ ਨੇ ਹਰਾ ਕੇ ਗੋਲਡ ‘ਤੇ ਕਬਜ਼ਾ ਕੀਤਾ ਹੈ। ਰੂਸ ਦੇ ਪਹਿਲਵਾਨ ਜਾਵੂਰ ਯੁਗਯੁਯੇਵ ਨੇ ਰਵੀ ਨੂੰ 7-4 ਨਾਲ ਹਰਾਇਆ ਹੈ। ਰਵੀ ਓਲੰਪਿਕਸ ਵਿੱਚ ਚਾਂਦੀ ਜਿੱਤਣ ਵਾਲਾ ਦੂਜਾ ਭਾਰਤੀ ਪਹਿਲਵਾਨ ਹੈ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਫਾਈਨਲ ਵਿੱਚ ਪਹੁੰਚ ਕੇ 2012 ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤ ਚੁੱਕੇ ਹਨ। ਇਸ ਤੋਂ ਪਹਿਲਾਂ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚਿਆ ਸੀ। ਉਨ੍ਹਾਂ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਜਰਮਨੀ ਨੂੰ 5-4 ਨਾਲ ਹਰਾਇਆ।
ਇਹ ਵੀ ਦੇਖੋ : SGPC ਪ੍ਰਧਾਨ Bibi Jagir Kaur ਨੇ ਖੁਦਾਈ ਸਮੇਂ ਮਿਲੀ ਇਮਾਰਤ ‘ਤੇ ਪ੍ਰੈਸ ਵਾਰਤਾ ਕਰ ਦਿੱਤੇ ਵੱਡੇ ਬਿਆਨ