ਭਾਰਤ ਲਈ ਟੋਕੀਉ ਉਲੰਪਿਕਸ ਦਾ ਅੱਜ ਦਾ ਦਿਨ ਨਿਰਾਸ਼ਾਜਨਕ ਰਿਹਾ ਹੈ। ਹਾਕੀ ਦਾ ਸੈਮੀਫਾਈਨਲ ਮੈਚ ਹਾਰਨ ਤੋਂ ਬਾਅਦ ਭਾਰਤ ਨੂੰ ਕੁਸ਼ਤੀ ਵਿੱਚ ਵੀ ਨਿਰਾਸ਼ਾ ਮਿਲੀ ਹੈ। ਜਿੱਥੇ ਕੁਸ਼ਤੀ ਵਿੱਚ ਸੋਨਮ ਮਲਿਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਦਰਅਸਲ, ਨੌਜਵਾਨ ਭਾਰਤੀ ਪਹਿਲਵਾਨ ਸੋਨਮ ਮਲਿਕ ਮੰਗਲਵਾਰ ਨੂੰ ਟੋਕੀਓ ਓਲੰਪਿਕ ਵਿੱਚ ਮਹਿਲਾ 62 ਕਿਲੋਗ੍ਰਾਮ ਵਰਗ ਦੇ ਪਹਿਲੇ ਦੌਰ ਵਿੱਚ ਹੀ ਮੰਗੋਲੀਆ ਦੀ ਬੋਲੋਰਟੁਆ ਖੁਰੇਲਖੂ ਤੋਂ ਹਾਰ ਗਈ ।
ਇਸ ਮੁਕਾਬਲੇ ਵਿੱਚ 19 ਸਾਲਾਂ ਨੇ ਸੋਨਮ ਦੋ ਪੁਸ਼-ਆਊਟ ਅੰਕਾਂ ਨਾਲ 2-0 ਨਾਲ ਅੱਗੇ ਚੱਲ ਸੀ, ਪਰ ਏਸ਼ੀਅਨ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਖੁਰੇਲਖੂ ਨੇ ਭਾਰਤੀ ਪਹਿਲਵਾਨ ਨੂੰ ਸੁੱਟ ਕੇ ਦੋ ਅੰਕ ਹਾਸਿਲ ਕਰਦਿਆਂ ਹੋਇਆਂ ਬਰਾਬਰੀ ਹਾਸਿਲ ਕਰ ਲਈ, ਜਦਕਿ ਮੈਚ ਵਿੱਚ ਸਿਰਫ 35 ਸਕਿੰਟ ਦੀ ਖੇਡ ਬਚੀ ਸੀ। ਇਸ ਤੋਂ ਬਾਅਦ ਅੰਤ ਤੱਕ ਸਕੋਰ 2 -2 ਰਿਹਾ, ਪਰ ਮੰਗੋਲੀਆ ਦੀ ਪਹਿਲਵਾਨ ਨੂੰ ਅੰਤਿਮ ਅੰਕ ਜੁਟਾਉਣ ਕਾਰਨ ਜੇਤੂ ਐਲਾਨ ਦਿੱਤਾ ਗਿਆ।

ਮੈਚ ਦੇ ਜ਼ਿਆਦਾਤਰ ਸਮੇਂ ਦੋਵਾਂ ਖਿਡਾਰੀਆਂ ਨੇ ਅੰਕ ਇਕੱਠੇ ਕਰਨ ਦੀ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ। ਪਹਿਲੇ ਡੇਢ ਮਿੰਟ ਵਿੱਚ ਦੋਵੇਂ ਖਿਡਾਰੀ ਇੱਕ ਦੂਜੇ ਦੀ ਜਾਂਚ ਕਰ ਰਹੇ ਸਨ ਅਤੇ ਉਨ੍ਹਾਂ ਨੇ ਕੋਈ ਵੱਡਾ ਦਾਅ ਨਹੀਂ ਲਗਾਇਆ। ਸੋਨਮ ਨੇ ਫਿਰ ਪੁਸ਼-ਆਊਟ ਪੁਆਇੰਟ ਨਾਲ 1-0 ਦੀ ਲੀਡ ਲੈ ਲਈ ਅਤੇ ਤਿੰਨ ਮਿੰਟ ਦੇ ਪਹਿਲੇ ਗੇੜ ਦੇ ਅੰਤ ਤੱਕ ਇਸਨੂੰ ਬਰਕਰਾਰ ਰੱਖਿਆ।
ਦੱਸ ਦੇਈਏ ਕਿ ਇਸ ਮੁਕਾਬਲੇ ਦੇ ਦੂਜੇ ਗੇੜ ਵਿੱਚ ਸੋਨਮ ਨੇ ਇੱਕ ਹੋਰ ਪੁਸ਼-ਆਊਟ ਅੰਕ ਨਾਲ 2-0 ਦੀ ਬੜ੍ਹਤ ਬਣਾਈ । ਭਾਰਤੀ ਪਹਿਲਵਾਨ ਦੇ ਸਾਹਮਣੇ ਖੁਰੇਲਖੂ ਦਾ ਕੋਈ ਦਾਅ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਮੰਗੋਲੀਆ ਦੀ ਪਹਿਲਵਾਨ ਨੇ ਵਾਪਸੀ ਕਰਦਿਆਂ ਸੋਨਮ ਦੀ ਲੱਤ ਫੜ ਕੇ ਦੋ ਮਹੱਤਵਪੂਰਨ ਅੰਕ ਜੁਟਾ ਲਏ।
ਇਹ ਵੀ ਦੇਖੋ: Big Breaking : EX-DGP Sumedh Singh Saini ਦੇ ਘਰ ਬਾਹਰ ਵੱਡੀ ਗਿਣਤੀ ‘ਚ ਪਹੁੰਚੀ Punjab Police






















