ਭਾਰਤੀ ਕ੍ਰਿਕਟ ਟੀਮ ਦੇ 39 ਸਾਲਾ ਮਹਾਨ ਸਾਬਕਾ ਆਲਰਾਊਂਡਰ ਖਿਡਾਰੀ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਜਲਦ ਹੀ ਮੈਦਾਨ ‘ਚ ਵਾਪਸੀ ਕਰਨ ਵਾਲੇ ਹਨ।
ਪਰ ਯੁਵਰਾਜ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਹ ਕਿਸ ਟੂਰਨਾਮੈਂਟ ਲਈ ਮੈਦਾਨ ‘ਚ ਉਤਰਣਗੇ। ਤੁਹਾਨੂੰ ਦੱਸ ਦੇਈਏ ਕਿ ਯੁਵਰਾਜ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਲੋਕ ਸੋਸ਼ਲ ਮੀਡੀਆ ਰਾਹੀਂ ਅਕਸਰ ਹੀ ਸਾਬਕਾ ਖਿਡਾਰੀ ਤੋਂ ਪੁੱਛਦੇ ਰਹਿੰਦੇ ਹਨ ਕਿ ਉਹ ਕਦੋਂ ਫਿਰ ਮੈਦਾਨ ‘ਤੇ ਉਤਰਨ ਵਾਲਾ ਹੈ। ਆਪਣੇ ਪ੍ਰਸ਼ੰਸਕਾਂ ਦੇ ਇਸ ਪਿਆਰ ਨੂੰ ਦੇਖ ਕੇ ਯੁਵਰਾਜ ਨੇ ਜਵਾਬ ਦਿੱਤਾ ਹੈ।
ਮਹਾਨ ਸਾਬਕਾ ਆਲਰਾਊਂਡਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਇੰਗਲੈਂਡ ਖਿਲਾਫ ਖੇਡੇ ਗਏ ਮੈਚ ਦਾ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਇਸ ਦੇ ਕੈਪਸ਼ਨ ‘ਚ ਲਿਖਿਆ, “ਰੱਬ ਤੁਹਾਡੀ ਮੰਜ਼ਿਲ ਤੈਅ ਕਰਦਾ ਹੈ। ਪ੍ਰਸ਼ੰਸਕਾਂ ਦੀ ਬੇਨਤੀ ‘ਤੇ ਮੈਂ ਫਰਵਰੀ ਮਹੀਨੇ ‘ਚ ਦੁਬਾਰਾ ਮੈਦਾਨ ‘ਚ ਐਂਟਰੀ ਕਰ ਰਿਹਾ ਹਾਂ। ਤੁਹਾਡੇ ਪਿਆਰ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ। ਇਹ ਮੇਰੇ ਲਈ ਵੱਡੀ ਗੱਲ ਹੈ। ਹਮੇਸ਼ਾ ਆਪਣਾ ਪਿਆਰ ਬਣਾਈ ਰੱਖੋ ਅਤੇ ਇਹੀ ਸੱਚੇ ਫੈਨ ਦੀ ਨਿਸ਼ਾਨੀ ਹੈ।”
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਦਾ ਵੱਡਾ ਧਮਾਕਾ, ਲਾਂਚ ਕੀਤੀ ‘ਪੰਜਾਬ ਲੋਕ ਕਾਂਗਰਸ’ ਪਾਰਟੀ
ਤੁਹਾਨੂੰ ਦੱਸ ਦੇਈਏ ਕਿ ਯੁਵਰਾਜ ਸਿੰਘ ਨੇ ਸਾਲ 2019 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਰਿਟਾਇਰਮੈਂਟ ਤੋਂ ਬਾਅਦ, ਉਹ ਗਲੋਬਲ ਕੈਨੇਡਾ ਟੀ-20 ਲੀਗ ਅਤੇ ਰੋਡ ਸੇਫਟੀ ਸੀਰੀਜ਼ ਵਿੱਚ ਖੇਡਦੇ ਹੋਏ ਨਜ਼ਰ ਆ ਰਹੇ ਹਨ। ਯੁਵਰਾਜ ਨੇ ਦੇਸ਼ ਲਈ ਸਾਢੇ ਗਿਆਰਾਂ ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਦੇ ਬੱਲੇ ਤੋਂ ਟੈਸਟ ਕ੍ਰਿਕਟ ਵਿੱਚ 1900 ਦੌੜਾਂ, ਵਨਡੇ ਵਿੱਚ 8701 ਅਤੇ ਟੀ-20 ਵਿੱਚ 1177 ਦੌੜਾਂ ਨਿਕਲੀਆਂ ਹਨ। ਗੇਂਦਬਾਜ਼ੀ ਕਰਦੇ ਹੋਏ, ਯੁਵਰਾਜਨੇ ਟੈਸਟ ਕ੍ਰਿਕਟ ਵਿੱਚ 9 ਵਿਕਟਾਂ, ਵਨਡੇ ਵਿੱਚ 111 ਅਤੇ ਟੀ-20ਆਈ ਵਿੱਚ 28 ਵਿਕਟਾਂ ਲਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: