ਭਾਰਤ ਨੇ ਵਿਸ਼ਵ ਕੱਪ 2023 ਦੇ ਲਈ ਯੁਜਵੇਂਦਰ ਚਹਲ ਨੂੰ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਹੈ। ਚਹਲ ਟੀਮ ਇੰਡੀਆ ਦੇ ਅਹਿਮ ਸਪਿਨ ਗੇਂਦਬਾਜ਼ ਹਨ, ਪਰ ਵਿਸ਼ਵ ਕੱਪ ਦੀ ਟੀਮ ਦਾ ਹਿੱਸਾ ਨਹੀਂ ਹਨ। ਚਹਲ ਨੇ ਹਾਲ ਹੀ ਵਿੱਚ ਵਿਸ਼ਵ ਕੱਪ ਦੇ ਲਈ ਟੀਮ ਇੰਡੀਆ ਵਿੱਚ ਜਗ੍ਹਾ ਨਾ ਮਿਲਣ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਦੇ ਲਈ 17 ਜਾਂ 18 ਲੋਕਾਂ ਨੂੰ ਨਹੀਂ ਲੈ ਸਕਦੇ ਹਨ। ਮੈਂ ਇਸ ਸਥਿਤੀ ਨੂੰ ਸਮਝਦਾ ਹਾਂ।
ਮੀਡੀਆ ਰਿਪੋਰਟ ਮੁਤਾਬਕ ਚਹਲ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਸਿਰਫ 15 ਖਿਡਾਰੀ ਹੀ ਰਹਿ ਸਕਦੇ ਹਨ, ਕਿਉਂਕਿ ਵਿਸ਼ਵ ਕੱਪ ਦੇ ਲਈ 17 ਜਾਂ 18 ਲੋਕਾਂ ਨੂੰ ਨਹੀਂ ਚੁਣਿਆ ਜਾ ਸਕਦਾ। ਮੈਨੂੰ ਥੋੜ੍ਹਾ ਜੇਹਾ ਬੁਰਾ ਲੱਗਿਆ। ਪਰ ਮੇਰਾ ਟੀਚਾ ਅੱਗੇ ਵਧਣਾ ਹੈ। ਹੁਣ ਮੈਨੂੰ ਇਸਦੀ ਆਦਤ ਹੋ ਗਈ ਹੈ। ਤਿੰਨ ਵਿਸ਼ਵ ਕੱਪ ਲੰਘ ਚੁੱਕੇ ਹਨ।
ਇਹ ਵੀ ਪੜ੍ਹੋ: ਪੰਜਾਬ ‘ਚ ਝੋਨੇ ਦੀ ਸੁਚਾਰੂ ਖਰੀਦ ਅੱਜ ਤੋਂ, ਮੰਡੀ ਬੋਰਡ ਵੱਲੋਂ 1854 ਖਰੀਦ ਕੇਂਦਰ ਕੀਤੇ ਗਏ ਨੋਟੀਫਾਈ
ਦਰਅਸਲ, ਟੀਮ ਇੰਡੀਆ ਨੇ ਚਹਲ ਦੀ ਜਗ੍ਹਾ ਕੁਲਦੀਪ ਯਾਦਵ, ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਨੂੰ ਮੌਕਾ ਦਿੱਤਾ। ਚਹਲ ਨੇ ਦੂਜੇ ਸਪਿਨਰਾਂ ਬਾਰੇ ਕਿਹਾ ਕਿ ਮੈਂ ਕਿਸੇ ਦੇ ਨਾਲ ਮੁਕਾਬਲੇ ਨੂੰ ਲੈ ਕੇ ਨਹੀਂ ਸੋਚਦਾ ਹਾਂ। ਮੈਨੂੰ ਪਤਾ ਹੈ ਕਿ ਜੇ ਮੈਂ ਵਧੀਆ ਪ੍ਰਦਰਸ਼ਨ ਕਰਾਂਗਾ ਤਾਂ ਖੇਡਣ ਦਾ ਮੌਕਾ ਮਿਲੇਗਾ। ਭਵਿੱਖ ਵਿੱਚ ਕੋਈ ਨਾ ਕੋਈ ਰਿਪਲੇਸ ਕਰਦਾ ਹੀ ਹੈ। ਤੁਹਾਡੀ ਜਗ੍ਹਾ ਕੋਈ ਹੋਰ ਆਉਂਦਾ ਹੈ। ਦੱਸ ਦੇਈਏ ਕਿ ਭਾਰਤ ਨੇ ਵਿਸ਼ਵ ਕੱਪ ਟੀਮ ਦੇ ਵਿੱਚ ਕੁੱਲ 3 ਗੇਂਦਬਾਜ਼ਾਂ ਨੂੰ ਰੱਖਿਆ ਹੈ। ਇਸ ਵਿੱਚ ਰਵਿੰਦਰ ਜਡੇਜਾ, ਕੁਲਦੀਪ ਯਾਦਵ ਪਹਿਲਾਂ ਹੀ ਸ਼ਾਮਿਲ ਸਨ। ਅਕਸ਼ਰ ਪਟੇਲ ਦੇ ਸੱਟ ਲੱਗਣ ਕਾਰਨ ਆਖਰੀ ਸਮੇਂ ‘ਤੇ ਆਰ ਅਸ਼ਵਿਨ ਨੂੰ ਟੀਮ ਵਿੱਚ ਚੁਣਿਆ ਗਿਆ ਹੈ।
ਗੌਰਤਲਬ ਹੈ ਕਿ ਚਹਲ ਭਾਰਤ ਦੇ ਲਈ ਟੀ-20 ਤੇ ਵਨਡੇ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰ ਚੁੱਕੇ ਹਨ। ਉਨ੍ਹਾਂ ਦੀ ਕੁਲਦੀਪ ਯਾਦਵ ਦੇ ਨਾਲ ਇੱਕ ਸਮੇਂ ਤੱਕ ਵਧੀਆ ਜੋੜੀ ਰਹੀ ਹੈ। ਉਹ ਦੋਵੇਂ ਪਲੇਇੰਗ ਇਲੈਵਨ ਦਾ ਹਿੱਸਾ ਹੋਇਆ ਕਰਦੇ ਸਨ। ਚਹਲ ਨੇ ਹੁਣ ਤੱਕ 72 ਵਨਡੇ ਮੈਚ ਖੇਡੇ ਹਨ ਤੇ ਇਸ ਦੌਰਾਨ 121 ਵਿਕਟਾਂ ਲਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: