ਜਲੰਧਰ ਦੇ ਸਭ ਤੋਂ ਵੱਡੇ ਸਿੱਧ ਬਾਬਾ ਸੋਢਲ ਮੇਲੇ ਦਾ ਆਗਾਜ਼ ਹੋ ਗਿਆ ਹੈ। ਮੇਲੇ ਵਿਚ ਦੇਰ ਰਾਤ ਤੋਂ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹਨ। ਮੇਲੇ ਵਿਚ ਆਸਥਾ ਦਾ ਸੈਲਾਬ ਵਹਿਣਾ ਸ਼ੁਰੂ ਹੋ ਗਿਆ ਹੈ। ਮੰਨਤਾਂ ਪੂਰੀਆਂ ਹੋਣ ‘ਤੇ ਲੋਕ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਬੈਂਡ-ਬਾਜਿਆਂ, ਢੋਲ ਨਾਲ ਪਹੁੰਚ ਕੇ ਮੰਦਰ ਵਿਚ ਮੱਥਾ ਟੇਕ ਰਹੇ ਹਨ। ਨਾਲ ਹੀ ਆਪਣੇ ਨਾਲ ਦੁੱਧ ਵੀ ਲਿਆਰਹੇ ਹਨ ਜਿਸ ਨਾਲ ਤਾਲਾਬ ਵਿਚ ਨਾਗ ਦੀ ਮੂਰਤੀ ‘ਤੇ ਚੜ੍ਹਾ ਰਹੇ ਹਨ।
ਇਹ ਮੇਲਾ ਸਿਰਫ ਆਸਥਾ ਦਾ ਹੀ ਨਹੀਂ ਸਗੋਂ ਖਰੀਦਦਾਰੀ ਦਾ ਵੀ ਹੈ। ਮੇਲੇ ਦੌਰਾਨ ਖਰੀਦਦਾਰੀ ਲਈ ਕਈ ਦੁਕਾਨਾਂ ਸਜਾਈਆਂ ਗਈਆਂ ਹਨ। ਘਰ ਦੇ ਭਾਂਡਿਆਂ ਤੋਂਲੈ ਕੇ ਲੋੜ ਦਾ ਹਰ ਸਾਮਾਨ ਇਥੇ ਮੇਲੇ ਵਿਚ ਲਗਾਇਆ ਗਿਆ ਹੈ। ਮਹਿਲਾਵਾਂ ਖਾਸ ਕਰਕੇ ਇਨ੍ਹਾਂ ਦੁਕਾਨਾਂ ‘ਤੇ ਜਾ ਕੇ ਘਰਾਂ ਦਾ ਸਾਮਾਨ ਖਰੀਦ ਰਹੀਆਂ ਹਨ। ਬੱਚਿਆਂ ਦੇ ਮਨੋਰੰਜਨ ਲਈ ਮੇਲੇ ਵਿਚ ਝੂਲੇ ਲਗਾਏ ਗਏ ਹਨ। ਇਹ ਝੂਲੇ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਲਗਾਤਾਰ ਚੱਲ ਰਹੇ ਹਨ।
ਸ਼੍ਰੀ ਸਿੱਧ ਬਾਬਾ ਸੋਢਲ ਦੇ ਮੰਦਰ ਵਿਚ ਲੋਕਾਂ ਨੂੰ ਵਿਸ਼ਵਾਸ ਹੈ ਕਿ ਇਥੇ ਔਲਾਦ ਦਾ ਸੁੱਖ ਮੰਗਣ ‘ਤੇ ਮੰਨਤ ਪੂਰੀ ਹੁੰਦੀ ਹੈ। ਮੇਲੇ ਵਿਚ ਲੋਕ ਔਲਾਦ ਸੁੱਖ ਮੰਗਣ ਲਈ ਆਉਂਦੇ ਹਨ ਜਿਨ੍ਹਾਂ ਦੀ ਮੰਨਤ ਪੂਰੀ ਹੋ ਜਾਂਦੀ ਹੈ ਉਹ ਮੇਲੇ ਵਿਚ ਢੋਲ ਵਾਜਿਆਂ ਨਾਲ ਨੱਚਦੇ-ਗਾਉਂਦੇ ਛੋਟੇ-ਛੋਟੇ ਬੱਚਿਆਂ ਨਾਲ ਲੈ ਕੇ ਮੇਲੇ ਵਿਚ ਆਉਂਦੇ ਹਨ।
ਪੁਰਾਣੀ ਕਥਾ ਮੁਤਾਬਕ ਜਿਸ ਥਾਂ ‘ਤੇ ਬਾਬਾ ਸੋਢਲ ਦਾ ਮੰਦਰ ਹੈ ਉਥੇ ਤਾਲਾਬ ਹੁੰਦਾ ਸੀ। ਇਸ ਦੇ ਕਿਨਾਰੇ ਮੁਨੀ ਤਪੱਸਿਆ ਕਰਦੇ ਸਨ। ਬਾਬਾ ਸੋਢਲ ਦੀ ਮਾਤਾ ਇਥੇ ਮੁਨੀ ਦੀ ਸੇਵਾ ਕਰਦੀ ਸੀ। ਮਾਤਾ ਦੇ ਕੋਈ ਔਲਾਦ ਨਹੀਂ ਸੀ।ਇਕ ਦਿਨ ਮੁਨੀ ਨੇ ਭਗਵਾਨ ਵਿਸ਼ਣੂ ਜੀ ਦੀ ਪੂਜਾ ਕਰਕੇ ਖੁਸ਼ ਹੋ ਕੇ ਮਾਤਾ ਨੂੰ ਆਸ਼ੀਰਵਾਦ ਕੀਤਾ ਕਿ ਉਸ ਦੇ ਘਰ ਪੁੱਤ ਹੋਵੇਗਾ ਪਰ ਨਾਲ ਹੀ ਸ਼ਰਤ ਰੱਖੀ ਉਹ ਕਦੇ ਉਸ ‘ਤੇ ਗੁੱਸਾ ਨਹੀਂ ਦਿਖਾਏਗੀ।
ਜਦੋਂ ਬਾਬਾ ਸੋਢਲ 5 ਸਾਲ ਦੇ ਸਨ ਤਾਂਇਕ ਦਿਨ ਮਾਂ ਨੂੰ ਉਨ੍ਹਾਂ ‘ਤੇ ਗੁੱਸਾ ਆ ਗਿਆ।ਇਸ ‘ਤੇ ਬਾਬਾ ਸੋਢਲ ਤਾਲਾਬ ਵਿਚ ਲੁਪਤ ਹੋ ਗਏ। ਮਾਂ ਤਾਲਾਬ ਵਿਚ ਬਾਬਾ ਦੇ ਲੁਪਤ ਹੋਣ ‘ਤੇ ਰੋਣ ਲੱਗੀ ਤਾਂ ਉਨ੍ਹਾਂ ਨੇ ਸ਼ੇਸ਼ਨਾਗ ਦੇ ਰੂਪ ਵਿਚ ਦਰਸ਼ਨ ਕੀਤੇ। ਬਾਬਾ ਨੇ ਕਿਹਾ ਉਹ ਹਮੇਸ਼ਾ ਤੁਹਾਡੇ ਵਿਚ ਰਹਿਣਗੇ। ਇਸ ਸਥਾਨ ‘ਤੇ ਨਤਮਸਤਕ ਹੋਣ ਵਾਲੇ ਜੋੜਿਆਂ ਨੂੰ ਔਲਾਦ ਦਾ ਸੁੱਖ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: