suniel Shetty wished Athiya: ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਅੱਜ 31 ਸਾਲ ਦੇ ਹੋ ਗਈ ਹੈ। ਵਿਆਹ ਤੋਂ ਬਾਅਦ ਅਦਾਕਾਰਾ ਦਾ ਇਹ ਪਹਿਲਾ ਜਨਮਦਿਨ ਹੈ, ਇਸ ਲਈ ਇਹ ਬਹੁਤ ਖਾਸ ਹੋਣ ਵਾਲਾ ਹੈ। ਬੇਟੀ ਦੇ ਇਸ ਖਾਸ ਦਿਨ ‘ਤੇ ਪਿਤਾ ਸੁਨੀਲ ਸ਼ੈੱਟੀ ਨੇ ਉਸ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਹਨ।

suniel Shetty wished Athiya
ਸੁਨੀਲ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ‘ਤੇ ਆਥੀਆ ਦੇ ਵਿਆਹ ਦੀ ਇਕ ਅਣਦੇਖੀ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ‘ਚ ਆਥੀਆ ਦੇ ਚਿਹਰੇ ‘ਤੇ ਹਲਦੀ ਲਗਾਈ ਗਈ ਹੈ ਅਤੇ ਸੁਨੀਲ ਉਸ ਨੂੰ ਗਲ੍ਹ ‘ਤੇ ਚੁੰਮ ਕੇ ਪਿਆਰ ਕਰਦੇ ਨਜ਼ਰ ਆ ਰਹੇ ਹਨ। ਇਸ ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਹੈਪੀ ਬਰਥਡੇ ਮਾਈ ਚਾਈਲਡ’। ਅਦਾਕਾਰਾ ਨੇ ਇਸ ਸਾਲ ਕ੍ਰਿਕਟਰ ਕੇਐਲ ਰਾਹੁਲ ਨਾਲ ਵਿਆਹ ਕੀਤਾ ਸੀ। ਆਥੀਆ ਨੇ ਵੀ ਇਸ ਫੋਟੋ ‘ਤੇ ਕਮੈਂਟ ਕਰਕੇ ਆਪਣੇ ਪਿਤਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਅਦਾਕਾਰਾ ਨੇ ਕਮੈਂਟ ‘ਚ ਲਿਖਿਆ- ‘ਲਵ ਯੂ ਪਾਪਾ’ ਆਥੀਆ ਸ਼ੈੱਟੀ ਨੇ ਇਸ ਸਾਲ ਫਰਵਰੀ ‘ਚ ਕ੍ਰਿਕਟਰ ਕੇਐੱਲ ਰਾਹੁਲ ਨਾਲ ਵਿਆਹ ਕੀਤਾ ਸੀ। ਕਈ ਮਸ਼ਹੂਰ ਹਸਤੀਆਂ ਨੇ ਵੀ ਟਿੱਪਣੀਆਂ ਕੀਤੀਆਂ ਹਨ ਅਤੇ ਆਥੀਆ ਨੂੰ ਉਸਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ, ਜਿਸ ਵਿੱਚ ਅਰਚਨਾ ਪੂਰਨ ਸਿੰਘ, ਦਰਸ਼ਨ ਕੁਮਾਰ ਅਤੇ ਵਿੰਦੂ ਦਾਰਾ ਸਿੰਘ ਦੇ ਨਾਮ ਸ਼ਾਮਲ ਹਨ।
View this post on Instagram
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਪਿਓ-ਧੀ ਦੀ ਜੋੜੀ ਨੂੰ ਇਕੱਠਿਆਂ ਦੇਖਿਆ ਗਿਆ ਸੀ। ਸੁਨੀਲ ਸ਼ੈੱਟੀ ਅਤੇ ਆਥੀਆ ਸ਼ੈੱਟੀ ਨੇ ਜੀਓ ਵਰਲਡ ਸੈਂਟਰ ਦੇ ਉਦਘਾਟਨ ਸਮਾਰੋਹ ਵਿੱਚ ਇਕੱਠੇ ਰੈਂਪ ਵਾਕ ਕੀਤਾ। ਇਸ ਦੌਰਾਨ ਪਿਓ-ਧੀ ਦੀ ਜੋੜੀ ਨੇ ਸਾਰਾ ਲਾਈਮਲਾਈਟ ਚੋਰੀ ਕਰ ਲਿਆ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਨੀਲ ਸ਼ੈੱਟੀ ਹੇਰਾ ਫੇਰੀ 3 ਵਿੱਚ ਨਜ਼ਰ ਆ ਸਕਦੇ ਹਨ। ਉਥੇ ਹੀ, ਆਥੀਆ ਫਿਲਹਾਲ ਫਿਲਮਾਂ ਤੋਂ ਦੂਰ ਹੈ। ਉਹ ਆਖਰੀ ਵਾਰ 2019 ਦੀ ਫਿਲਮ ਮੋਤੀਚੂਰ ਚਕਨਾਚੂਰ ਵਿੱਚ ਦੇਖਿਆ ਗਿਆ ਸੀ। ਇਨ੍ਹੀਂ ਦਿਨੀਂ ਆਥੀਆ ਆਪਣੇ ਪਤੀ ਕੇਐੱਲ ਰਾਹੁਲ ਨਾਲ ਖੁਸ਼ਹਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –
“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .