ਦੇਸ਼ ਭਰ ਵਿਚ ਜ਼ਿਆਦਾਤਰ ਲੋਕਾਂ ਦੀ ਸਵੇਰ ਇਕ ਕੱਪ ਚਾਹ ਦੇ ਨਾਲ ਹੁੰਦੀ ਹੈ। ਅੱਜ ਇਹ ਲੋਕਾਂ ਦੇ ਰੁਟੀਨ ਦਾ ਇਕ ਅਹਿਮ ਹਿੱਸਾ ਬਣ ਚੁੱਕੀ ਹੈ। ਇਸ ਵਿਚ ਕਈ ਅਜਿਹਾ ਔਸ਼ਧੀ ਤੱਤ ਪਾਏ ਜਾਂਦੇ ਹਨ ਜੋ ਸਾਡੀ ਸਰੀਰਕ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਜ਼ਿਆਦਾਤਰ ਘਰਾਂ ਵਿਚ ਕਈ ਤਰ੍ਹਾਂਦੀ ਚਾਹ ਬਣਾ ਕੇ ਪੀਤੀ ਜਾਂਦੀ ਹੈ ਪਰ ਕੀ ਤੁਸੀਂ ਲੌਂਗ ਦੀ ਚਾਹ ਪੀਣ ਦੇ ਫਾਇਦੇ ਜਾਣਦੇ ਹੋ। ਜੀ ਹਾਂ, ਲੌਂਗ ਦੀ ਚਾਹ ਕਿਸੇ ਐਨਰਜੀ ਡ੍ਰਿੰਕ ਤੋਂ ਘੱਟ ਨਹੀਂ ਹੁੰਦੀ ਹੈ। ਇਹ ਚਾਹ ਸਿਰਫ ਪੀਣ ਵਿਚ ਸੁਆਦੀ ਹੀ ਨਹੀਂ ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਸਰਦੀਆਂ ਵਿਚ ਲੌਂਗ ਦੀ ਚਾਹ ਪੀਣ ਨਾਲ ਸਰਦੀ-ਜ਼ੁਕਾਮ ਤੇ ਖਾਂਸੀ ਵਰਗੀ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ।
ਸਰਦੀ-ਜ਼ੁਕਾਮ ਠੀਕ ਕਰੋ
ਸਰਦੀਆਂ ਵਿਚ ਜ਼ਿਆਦਾਤਰ ਲੋਕ ਸਰਦੀ-ਜ਼ੁਕਾਮ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਲੌਂਗ ਦੀ ਚਾਹ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੀ ਹੈ। ਲੌਂਗ ਦੀ ਚਾਹ ਐਂਟੀ-ਵਾਇਰਲ, ਐਂਟੀ ਮਾਈਕ੍ਰੋਬੀ੍ਲ ਤੇ ਐਂਟੀਸੈਪਟਿਕ ਵਰਗੇ ਗੁਣਾਂ ਦਾ ਚੰਗਾ ਸਰੋਤ ਹੁੰਦਾ ਹੈ, ਇਹ ਗੁਣ ਸੰਕਰਮਣ ਨਾਲ ਲੜਦੇ ਹਨ ਤੇ ਸਰਦੀ-ਜ਼ੁਕਾਮ ਤੋਂ ਰਾਹਤ ਪਹੁੰਚਾਉਂਦੀ ਹੈ।
ਖੰਘ ਲਈ ਫਾਇਦੇਮੰਦ
ਜਿਹੜੇ ਲੋਕਾਂ ਨੂੰ ਸੁੱਕੀ ਤੇ ਕਫ ਵਾਲੀ ਖਾਸੀ ਹੈ, ਉਨ੍ਹਾਂ ਲਈ ਲੌਂਗ ਦੀ ਚਾਹ ਕਾਫੀ ਫਾਇਦੇਮੰਦ ਹੈ। ਲੌਂਗ ਵਿਚ ਐਂਟੀ ਆਕਸੀਡੈਂਟਸ ਤੇ ਐਂਟੀ ਇੰਫਲਮੇਟਰੀ ਵਰਗੇ ਗੁਣ ਮੌਜੂਦ ਹੁੰਦੇ ਹਨ, ਜੋ ਸੁੱਕੀ ਖੰਘ ਨੂੰ ਠੀਕ ਕਰਨ ਵਿਚ ਅਸਰਦਾਰ ਹੁੰਦੇ ਹਨ। ਇਸ ਤੋਂ ਇਲਾਵਾ ਲੌਂਗ ਦੀ ਚਾਹ ਬਲਗਮ ਨੂੰ ਪਿਘਲਾ ਕੇ ਕੱਢ ਦਿੰਦੀ ਹੈ, ਜਿਸ ਨਾਲ ਕਫ ਵਾਲੀ ਖਾਸੀ ਵਿਚ ਵੀ ਆਰਾਮ ਮਿਲ ਸਕਦਾ ਹੈ।
ਦੰਦ ਦੇ ਦਰਦ ਨੂੰ ਠੀਕ ਕਰੋ
ਦੰਦਾਂ ਦੇ ਦਰ ਤੋਂ ਰਾਹਤ ਦਿਵਾਉਣ ਵਿਚ ਲੌਂਗ ਜ਼ਿਆਦਾ ਅਸਰਦਾਰ ਮੰਨੀ ਜਾਂਦੀ ਹੈ। ਲੌਂਗ ਵਿਚ ਐਂਟੀ ਬੈਕਟੀਰੀਅਲ ਤੇ ਐਂਟੀ ਇੰਫਰੇਮੇਟਰੀ ਵਰਗੇ ਗੁਣ ਪਾਏ ਜਾਂਦੇ ਜੋ ਦੰਦ ਦਰਦ ਤੋਂ ਛੁਟਕਾਰਾ ਦਿਵਾਉਂਦੇ ਹਨ। ਇਸ ਲਈ ਤੁਸੀਂ ਲੌਂਗ ਦੀ ਚਾਹ ਪੀ ਸਕੇ ਹੋ। ਰੈਗੂਲਰ ਲੌਂਗ ਦੀ ਚਾਹ ਦਾ ਸੇਵਨ ਕਰਨ ਨਾਲ ਦੰਦ ਦੇ ਦਰਦ ਵਿਚ ਜਲਦ ਆਰਾਮ ਮਿਲਦਾ ਹੈ।
ਪਾਚਣ ਕਿਰਿਆ ਠੀਕ ਕਰੇ
ਖਾਣੇ ਨੂੰ ਠੀਕ ਤਰ੍ਹਾਂ ਪਚਾਉਣ ਵਿਚ ਲੌਂਗ ਦੀ ਚਾਹ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ। ਅਜਿਹੇ ਵਿਚ ਦੁਪਹਿਰ ਦਾ ਖਾਣਾ ਖਾਣ ਦੇ ਡੇਢ ਤੋਂ 2 ਘੰਟੇ ਬਾਅਦ ਲੌਂਗ ਦੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਲੌਂਗ ਦੀ ਚਾਹ ਪੀਣ ਨਾਲ ਪਾਚਣ ਕਿਰਿਆ ਸਹੀ ਰਹਿੰਦੀ ਹੈ, ਜਿਸ ਨਾਲ ਕਬਜ਼, ਗੈਸ ਤੋਂ ਛੁਟਕਾਰਾ ਮਿਲਦਾ ਹੈ।
ਸਕਿਨ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ
ਰੈਗੂਲਰ ਲੌਂਗ ਦੀ ਚਾਹ ਪੀਣ ਨਾਲ ਸਕਿਨ ਦੀਆਂ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ। ਲੌਂਗ ਵਿਚ ਐਂਟੀਸੈਪਟਿਕ ਗੁਣ ਹੁੰਦੇ ਹਨ ਜੋ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਇਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਲੌਂਗ ਦੀ ਚਾਹ ‘ਚ ਐਂਟੀ-ਕੋਲੇਸਟ੍ਰੇਮਿਕ ਅਤੇ ਐਂਟੀ-ਲਿਪਿਡ ਗੁਣ ਹੁੰਦੇ ਹਨ, ਜੋ ਭਾਰ ਘਟਾਉਣ ‘ਚ ਮਦਦ ਕਰਦੇ ਹਨ।