ਠੰਡ ਵਿੱਚ ਸ਼ਕਰਕੰਦੀ ਦੀ ਚਾਟ ਨੂੰ ਦੇਖਦੇ ਹੀ ਮੂੰਹ ਵਿੱਚ ਪਾਣੀ ਆਉਣ ਲੱਗਦਾ ਹੈ। ਬੜੀਆਂ ਥਾਵਾਂ ‘ਤੇ ਤੁਹਾਨੂੰ ਗਰਮ ਅਤੇ ਮਸਾਲੇਦਾਰ ਸ਼ਕਰਕੰਦੀ ਵੇਚਣ ਵਾਲੇ ਲੋਕ ਮਿਲਣਗੇ। ਸੈਲਾਨੀ ਸੈਰ-ਸਪਾਟਾ ਸਥਾਨ ‘ਤੇ ਗਰਮ ਮਸਾਲੇਦਾਰ ਸ਼ਕਰਕੰਦੀ ਦਾ ਆਨੰਦ ਲੈਂਦੇ ਦੇਖਣ ਨੂੰ ਮਿਲਣਗੇ। ਸ਼ਕਰਕੰਦੀ ਖਾਣ ‘ਚ ਓਨੀ ਹੀ ਸੁਆਦੀ ਹੁੰਦੀ ਹੈ ਜਿੰਨੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਹਾਲਾਂਕਿ ਸ਼ਕਰਕੰਦੀ ਹਰ ਮੌਸਮ ਵਿੱਚ ਮਿਲਣ ਲੱਦੀ ਹੈ, ਪਰ ਸ਼ਕਰਕੰਦੀ ਦਾ ਮੌਸਮ ਸਰਦੀਆਂ ਵਿੱਚ ਹੁੰਦਾ ਹੈ।
ਸ਼ਕਰਕੰਦੀ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਬੀਟਾ ਕੈਰੋਟੀਨ ਦੀ ਸਭ ਤੋਂ ਵੱਧ ਮਾਤਰਾ ਹੁੰਦੀ ਹੈ। ਸ਼ਕਰਕੰਦੀ ਨੂੰ ਆਲੂ ਨਾਲੋਂ ਜ਼ਿਆਦਾ ਪੌਸ਼ਟਿਕ ਮੰਨਿਆ ਜਾਂਦਾ ਹੈ। ਸ਼ਕਰਕੰਦੀ ਦਾ ਗਲਾਈਸੈਮਿਕ ਇੰਡੈਕਸ ਵੀ ਆਲੂ ਨਾਲੋਂ ਘੱਟ ਹੁੰਦਾ ਹੈ, ਜਿਸ ਕਾਰਨ ਸ਼ੂਗਰ ਦੇ ਮਰੀਜ਼ ਵੀ ਇਸ ਨੂੰ ਖਾ ਸਕਦੇ ਹਨ। ਅੱਖਾਂ ਨੂੰ ਸਿਹਤਮੰਦ ਰੱਖਣ ਅਤੇ ਲੰਬੇ ਸਮੇਂ ਤੱਕ ਜਵਾਨ ਰਹਿਣ ਲਈ ਰੋਜ਼ਾਨਾ ਸ਼ਕਰਕੰਦੀ ਜ਼ਰੂਰ ਖਾਓ।
ਸ਼ਕਰਕੰਦੀ ਖਾਣ ਦੇ ਫਾਇਦੇ
ਅੱਖਾਂ ਲਈ ਫਾਇਦੇਮੰਦ- ਸ਼ਕਰਕੰਦੀ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ। ਸ਼ਕਰਕੰਦੀ ਵਿੱਚ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦਾ ਹੈ। ਜੇ ਤੁਸੀਂ ਆਪਣੀਆਂ ਅੱਖਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ‘ਚ ਸ਼ਕਰਕੰਦੀ ਨੂੰ ਜ਼ਰੂਰ ਸ਼ਾਮਲ ਕਰੋ।
ਦਿਲ ਲਈ ਫਾਇਦੇਮੰਦ- ਰੋਜ਼ਾਨਾ ਸ਼ਕਰਕੰਦੀ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਸ਼ਕਰਕੰਦੀ ਵਿੱਚ ਉੱਚ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਖਰਾਬ ਕੋਲੈਸਟ੍ਰੋਲ ਨੂੰ ਘਟਾ ਸਕਦਾ ਹੈ। ਸ਼ਕਰਕੰਦੀ ਖਾਣ ਨਾਲ ਦਿਲ ਮਜ਼ਬੂਤ ਹੁੰਦਾ ਹੈ।
ਹਾਈ ਬਲੱਡ ਪ੍ਰੈਸ਼ਰ ਤੋਂ ਬਚਾਓ- ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਰੋਜ਼ਾਨਾ ਸ਼ਕਰਕੰਦੀ ਜ਼ਰੂਰ ਖਾਓ। ਇਸ ‘ਚ ਭਰਪੂਰ ਮਾਤਰਾ ‘ਚ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘੱਟ ਕਰ ਸਕਦਾ ਹੈ।
ਇਹ ਵੀ ਪੜ੍ਹੋ : ਕਿਤੇ ਤੁਸੀਂ ਵੀ ਤਾਂ ਨਹੀਂ ਪੀ ਰਹੇ ਨਕਲੀ ਪਾਣੀ? ਬੋਤਲ ਖਰੀਦਣ ਤੋਂ ਬਾਅਦ ਜ਼ਰੂਰ ਕਰੋ ਜਾਂਚ, ਜਾਣੋ ਤਰੀਕਾ
ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ- ਜੋ ਲੋਕ ਰੋਜ਼ਾਨਾ ਸ਼ਕਰਕੰਦੀ ਖਾਂਦੇ ਹਨ, ਉਨ੍ਹਾਂ ਦੀ ਪਾਚਨ ਕਿਰਿਆ ਦੂਜਿਆਂ ਦੇ ਮੁਕਾਬਲੇ ਮਜ਼ਬੂਤ ਹੁੰਦੀ ਹੈ। ਸਰੀਰ ਨੂੰ ਭਰਪੂਰ ਮਾਤਰਾ ‘ਚ ਫਾਈਬਰ ਮਿਲਦਾ ਹੈ, ਜਿਸ ਨਾਲ ਪੇਟ ਦੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਸ਼ਕਰਕੰਦੀ ਖਾਣ ਨਾਲ ਕਬਜ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਅਨੀਮੀਆ ਨੂੰ ਦੂਰ ਕਰੇ- ਸ਼ਕਰਕੰਦੀ ਨੂੰ ਭੋਜਨ ‘ਚ ਸ਼ਾਮਲ ਕਰਨ ਨਾਲ ਸਰੀਰ ‘ਚ ਹੋਣ ਵਾਲੀ ਅਨੀਮੀਆ ਨੂੰ ਦੂਰ ਕੀਤਾ ਜਾ ਸਕਦਾ ਹੈ। ਸ਼ਕਰਕੰਦੀ ਵਿੱਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਖੂਨ ਦੀਆਂ ਕੋਸ਼ਿਕਾਵਾਂ ਨੂੰ ਬਣਾਉਣ ਵਿੱਚ ਮਦਦ ਕਰਦੀ ਹੈ। ਸ਼ਕਰਕੰਦੀ ਖਾਣ ਨਾਲ ਸਰੀਰ ਨੂੰ ਭਰਪੂਰ ਊਰਜਾ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ : –