ਇੰਡੋਨੇਸ਼ੀਆ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੂਰਬੀ ਇੰਡੋਨੇਸ਼ੀਆ ਵਿੱਚ ਚੀਨੀ ਦੁਆਰਾ ਫੰਡ ਕੀਤੇ ਗਏ ਇੱਕ ਪਲਾਂਟ ਵਿੱਚ ਇੱਕ ਧਮਾਕੇ ਵਿੱਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 38 ਜ਼ਖਮੀ ਹੋ ਗਏ।
ਬੁਲਾਰੇ ਡੇਦੀ ਕੁਰਨੀਆਵਾਨ ਨੇ ਕਿਹਾ ਕਿ ‘ਪੀੜਤਾਂ ਦੀ ਮੌਜੂਦਾ ਗਿਣਤੀ 51 ਹੈ। ਇਸ ਘਟਨਾ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ। ਮਾਮੂਲੀ ਅਤੇ ਗੰਭੀਰ ਸੱਟਾਂ ਵਾਲੇ 39 ਲੋਕ ਇਸ ਸਮੇਂ ਡਾਕਟਰੀ ਇਲਾਜ ਕਰਵਾ ਰਹੇ ਹਨ।” ਬਿਆਨ ਵਿਚ ਕਿਹਾ ਗਿਆ ਹੈ ਕਿ ਹਾਦਸੇ ਵਿਚ 7 ਇੰਡੋਨੇਸ਼ੀਆਈ ਅਤੇ 5 ਵਿਦੇਸ਼ੀ ਕਾਮੇ ਮਾਰੇ ਗਏ। ਹਾਲਾਂਕਿ ਅਜੇ ਤੱਕ ਵਿਦੇਸ਼ੀ ਕਰਮਚਾਰੀ ਦੀ ਨਾਗਰਿਕਤਾ ਦੀ ਪਛਾਣ ਨਹੀਂ ਹੋ ਸਕੀ ਹੈ।
ਕੰਪਲੈਕਸ ਦੇ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕਾ ਇਕ ਭੱਠੇ ‘ਤੇ ਮੁਰੰਮਤ ਕੰਮ ਦੌਰਾਨ ਹੋਇਆ ਜਦੋਂ ਇਕ ਜਲਨਸ਼ੀਲ ਤਰਲ ਪਦਾਰਥ ਵਿਚ ਅੱਗ ਲੱਗ ਗਈ ਤੇ ਉਸ ਦੇ ਬਾਅਦ ਧਮਾਕੇ ਕਾਰਨ ਕੋਲ ਦੇ ਆਕਸੀਜਨ ਟੈਂਕ ਵੀ ਫਟ ਗਏ। ਇਹ ਧਮਾਕਾ ਅੱਜ 5.30 ਵਜੇ ਹੋਇਆ। ਸੂਚਨਾ ਦੇ ਬਾਅਦ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : ‘ਅਪਰਾਧ ਦਰ ‘ਚ ਪੰਜਾਬ 21 ਸੂਬਿਆਂ ਨਾਲੋਂ ਬੇਹਤਰ, 2021 ਨਾਲੋਂ 2022 ‘ਚ ਆਈ ਗਿਰਾਵਟ’: MP ਸੰਜੀਵ ਅਰੋੜਾ
ਉਦਯੋਗਿਕ ਪਾਰਕ ਨੂੰ ਚਲਾਉਣ ਵਾਲੀ ਕੰਪਨੀ ਨੇ ਕਿਹਾ ਕਿ ਉਹ ਇਸ ਤਬਾਹੀ ਤੋਂ ਬਹੁਤ ਦੁਖੀ ਹਨ ਅਤੇ ਕਿਹਾ ਕਿ ਕਈ ਪਛਾਣੇ ਗਏ ਪੀੜਤਾਂ ਦੀਆਂ ਲਾਸ਼ਾਂ ਘਰ ਭੇਜ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ : –