ਸੋਸ਼ਲ ਮੀਡੀਆ ਸਰਵਿਸ X ਇਸਤੇਮਾਲ ਕਰਨ ਵਾਲੇ ਨਵੇਂ ਯੂਜ਼ਰਸ ਨੂੰ ਨਿਊਜ਼ੀਲੈਂਡ ਤੇ ਫਿਲੀਪਨਸ ਵਿੱਚ ਹਰ ਸਾ ਲ1 ਡਾਲਰ ਤੋਂ ਵੱਧ ਰਕਮ ਦਾ ਭੁਗਤਾਨ ਕਰਨਾ ਪਏਗਾ। X ਨੇ ਕਿਹਾ ਕਿ ਇਹ ਸਬਸਕ੍ਰਿਪਸ਼ਨ ਕੰਪਨੀ ਦੇ ‘Not a Bot’ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਇਸ ਦਾ ਭੁਗਤਾਨ ਕਰਕੇ ਯੂਜ਼ਰ ਇਹ ਸਾਬਤ ਕਰ ਸਕਣਗੇ ਕਿ ਇਹ ਬੋਟ ਖਾਤਾ ਨਹੀਂ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਵਿੱਚ ਨਵੇਂ ਵੈੱਬ ਯੂਜ਼ਰਸ ਨੂੰ ਲਾਜ਼ਮੀ ਤੌਰ ‘ਤੇ ਫ਼ੋਨ ਨੰਬਰ ਨਾਲ ਆਪਣੇ ਖਾਤੇ ਦੀ ਪੁਸ਼ਟੀ ਕਰਨੀ ਪਵੇਗੀ।
ਆਪਣੇ ਹੈਲਪ ਸੈਂਟਰ ‘ਤੇ ਇੱਕ ਪੋਸਟ ਵਿੱਚ, X ਨੇ ਲਿਖਿਆ, “ਇਹ ਸਪੈਮ ਅਤੇ ਬੋਟ ਗਤੀਵਿਧੀਆਂ ਨੂੰ ਘਟਾਉਣ ਅਤੇ ਰੋਕਣ ਲਈ ਇੱਕ ਅਹਿਮ ਕਦਮ ਹੈ.” ਹਾਲ ਹੀ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਐਲਨ ਮਸਕ ਨਵੇਂ ਯੂਜ਼ਰਸ ਨੂੰ ਭੁਗਤਾਨ ਕਰਨ ਲਈ ਕਹੇਗਾ ਅਤੇ ਤੈਅ ਫੀਸ ਦਾ ਭੁਗਤਾਨ ਕੀਤੇ ਬਿਨਾਂ ਪਲੇਟਫਾਰਮ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਅਤੇ ਹੁਣ ਇਸ ਨਾਲ ਸਬੰਧਤ ਬਦਲਾਅ ਦਿਖਾਈ ਦੇਣ ਲੱਗੇ ਹਨ।
ਕੰਪਨੀ ਨੇ ਕਿਹਾ ਹੈ ਕਿ ਜਿਹੜੇ ਨਵੇਂ ਯੂਜ਼ਰ ਸਬਸਕ੍ਰਿਪਸ਼ਨ ਨਹੀਂ ਲੈਂਦੇ ਅਤੇ ਭੁਗਤਾਨ ਨਹੀਂ ਕਰਦੇ, ਉਹ ਆਪਣੇ ਖਾਤੇ ਤੋਂ ਸਿਰਫ ‘ਰੀਡ ਓਨਲੀ’ ਐਕਸ਼ਨ ਲੈ ਸਕਣਗੇ। ਇਸਦਾ ਮਤਲਬ ਹੈ ਕਿ ਉਹ ਸਿਰਫ ਪੋਸਟਾਂ ਜਾਂ ਵੀਡੀਓ ਦੇਖ ਸਕਣਗੇ ਪਰ ਕਿਸੇ ਵੀ ਤਰੀਕੇ ਨਾਲ ਉਹਨਾਂ ‘ਤੇ ਪ੍ਰਤੀਕਿਰਿਆ ਨਹੀਂ ਕਰ ਸਕਣਗੇ। ਐਲਨ ਮਸਕ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਅਸਲ ਯੂਜ਼ਰਸ ਨੂੰ ਬਲਾਕ ਕੀਤੇ ਬਿਨਾਂ ਬੋਟਸ ਨਾਲ ਲੜਨ ਦਾ ਇਹ ਇੱਕੋ-ਇੱਕ ਤਰੀਕਾ ਹੈ।
ਇਹ ਵੀ ਪੜ੍ਹੋ : ‘ਆਪ’ ਪੰਜਾਬ ਵੱਲੋਂ ਜਲੰਧਰ, ਗੁਰਦਾਸਪੁਰ ਸਣੇ 14 ਹਲਕਾ ਇੰਚਾਰਜਾਂ ਦਾ ਐਲਾਨ, ਵੇਖੋ ਲਿਸਟ
ਇਹ ਸੰਭਵ ਹੈ ਕਿ ਕੰਪਨੀ ਸਿਰਫ ਨਵੀਂ ਸਬਸਕ੍ਰਿਪਸ਼ਨ ਦੀ ਟੈਸਟਿੰਗ ਕਰ ਰਹੀ ਹੈ ਅਤੇ ਬਾਅਦ ਵਿੱਚ ਇਸਨੂੰ ਹੋਰ ਬਾਜ਼ਾਰਾਂ ਦਾ ਹਿੱਸਾ ਬਣਾਇਆ ਜਾਵੇਗਾ। ਫਿਲਹਾਲ ਵੈੱਬ ‘ਤੇ ਨਵੇਂ ਖਾਤੇ ਬਣਾਉਣ ਵਾਲਿਆਂ ਨੂੰ ਹੀ ਇਹ ਭੁਗਤਾਨ ਕਰਨ ਲਈ ਕਿਹਾ ਜਾ ਰਿਹਾ ਹੈ। ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਦੋਹਾਂ ਦੇਸ਼ਾਂ ‘ਚ ਹੋਰ ਮਾਰਕੀਟਸ ਦੇ ਮੁਕਾਬਲੇ ਬੋਟ ਗਤੀਵਿਧੀਆਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਇਸੇ ਲਈ ਇਨ੍ਹਾਂ ਨਾਲ ਸ਼ੁਰੂ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: