ਦੇਸ਼ ਵਿਚ ਸਰਵਾਈਕਲ ਕੈਂਸਰ ਖਿਲਾਫ ਜੰਗ ਹੁਣ ਹੋਰ ਆਸਾਨ ਹੋਵੇਗੀ। ਸਰਵਾਈਕਲ ਕੈਂਸਰ ਖਿਲਾਫ ਲੜਾਈ ਲਈ ਭਾਰਤ ਨੂੰ ਪਹਿਲੀ ਸਵਦੇਸ਼ੀ ਵੈਕਸੀਨ ਮਿਲਣ ਜਾ ਰਹੀ ਹੈ। ਇਹ ਵੈਕਸੀਨ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਈ ਗਈ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਕੱਲ੍ਹ ਸਵਦੇਸ਼ੀ ਵੈਕਸੀਨ ਲਾਂਚ ਕੀਤੀ ਜਾਵੇਗੀ।
ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਨੇ ਹੁਣੇ ਜਿਹੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਸਰਵਾਈਕਲ ਕੈਂਸਰ ਖਿਲਾਫ ਟੀਕਾ ਬਣਾਉਣ ਦੀ ਇਜਾਜ਼ਤ ਦਿੱਤੀ ਸੀ।
ਸਵਦੇਸ਼ੀ ਤੌਰ ਤੋਂ ਵਿਕਸਿਤ ਦੇਸ਼ ਦੀ ਪਹਿਲੀ ਕਵਾਡ੍ਰਿਵੇਲੇਂਟ ਹਿਊਮਨ ਪੈਪਿਲੋਮਾਵਾਇਰਸ ਵੈਕਸੀਨ ਕੱਲ੍ਹ ਲਾਂਚ ਕੀਤੀ ਜਾਵੇਗੀ। ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਬਾਇਓਟੈਕਨਾਲੋਜੀ ਵਿਭਾਗ ਨੇ 1 ਸਤੰਬਰ ਨੂੰ ਸਰਵਾਈਕਲ ਕੈਂਸਰ ਦੇ ਇਲਾਜ ਲਈ ਸਵਦੇਸ਼ੀ ਤੌਰ ‘ਤੇ ਵਿਕਸਿਤ ਵੈਕਸੀਨ ਲਾਂਚ ਕਰਨ ਦੀ ਯੋਜਨਾ ਬਣਾਈ। ਗੌਰਤਲਬ ਹੈ ਕਿ ਸੀਰਮ ਇੰਸਟੀਚਿਊਟ ਦੇ qHPV ਵੈਕਸੀਨ ਨੂੰ 12 ਜੁਲਾਈ ਨੂੰ DCGI ਵੱਲੋਂ ਮਾਰਕੀਟ ਆਥਰਾਈਜੇਸ਼ਨ ਮਿਲਿਆ ਸੀ। ਹੁਣ ਭਾਰਤ ਵਿਦੇਸ਼ਾਂ ਤੋਂ ਟੀਕਾ ਲੈਂਦਾ ਹੈ ਤੇ ਇਸ ਦੀ ਕੀਮਤ ਜ਼ਿਆਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਜਿਨਸੀ ਤੌਰ ‘ਤੇ ਪ੍ਰਸਾਰਿਤ ਲਾਗ ਹੈ। ਇਹ ਵਾਇਰਸ ਸਰਵਾਈਕਲ ਕੈਂਸਰ ਪੈਦਾ ਕਰਨ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟੀਕਾ 9 ਤੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਦਿੱਤਾ ਜਾ ਸਕਦਾ ਹੈ।