ਚੰਡੀਗੜ੍ਹ : ਸ਼ਹਿਰ ਦੇ ਵੀਵੀਆਈਪੀ ਸੈਕਟਰ-1 ਸਥਿਤ ਪੰਜਾਬ-ਹਰਿਆਣਾ ਸਕੱਤਰੇਤ ਦੇ ਹਾਈ ਸਕਿਓਰਿਟੀ ਜ਼ੋਨ ਦੇ ਅੰਦਰੋਂ ਹੈਰੀਟੇਜ ਤੋਪ ਚੋਰੀ ਹੋਣ ਦੇ ਬਾਅਦ ਪ੍ਰਸ਼ਾਸਨ ਐਕਸ਼ਨ ਵਿਚ ਆ ਗਿਆ ਹੈ। ਏਰੀਆ ਦੀ ਸਕਿਓਰਿਟੀ ਦੇਖਣ ਵਾਲੀ ਪ੍ਰਸ਼ਾਸਨ ਨੇ ਹੁਣ ਘਟਨਾ ਵਾਲੀ ਥਾਂ ‘ਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।
ਪੰਜਾਬ ਦੀ 82 ਸੀਆਰਪੀਐੱਫ ਬਟਾਲੀਅਨ ਦੇ ਜੀਓ ਮੈਸ ਗੇਟ ਤੋਂ ਹੈਰੀਟੇਜ ਚੋਰੀ ਹੋਣ ਦੇ ਬਾਅਦ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਹੈ। 10 ਦਿਨ ਵਿਚ ਘਟਨਾ ਵਾਲੀ ਥਾਂ ਦੇ ਆਸਪਾਸ ਹਾਈਟੈੱਕ ਸੀਸੀਟੀਵੀ ਕੈਮਰੇ ਲਗਾ ਦਿੱਤੇ ਜਾਣਗੇ। ਹਾਲਾਂਕਿ ਇਸ ਤੋਂ ਪਹਿਲਾਂ ਇਥੇ ਕੋਈ ਵੀ ਕੈਮਰਾ ਨਹੀਂ ਲੱਗਾ ਹੋਇਆ ਸੀ।
ਪੁਲਿਸ ਮੁਤਾਬਕ ਹਾਈ ਸਕਿਓਰਿਟੀ ਜ਼ੋਨ ਦੇ ਅੰਦਰ ਤਿੰਨ ਕੁਇੰਟਲ ਦਾ ਹੈਰੀਟੇਜ ਤੋਪ ਚੋਰੀ ਹੋ ਗਿਆ। ਇਸ ਦੀ ਸੂਚਨਾ ਵੀ ਪੁਲਿਸ ਵਿਚ ਲਗਭਗ 15 ਦਿਨ ਬਾਅਦ ਦਿੱਤੀ ਗਈ। ਪਿੱਤਲ ਦੀ ਤਿੰਨ ਕੁਇੰਟਲ ਤੇ ਤਿੰਨ ਫੁੱਟ ਦੀ ਤੋਪ ਆਜ਼ਾਦੀ ਤੋਂ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। ਇਸ ਤੋਪ ਨੂੰ ਚੋਰੀ ਕਰਨ ਲਈ 5 ਤੋਂ 6 ਲੋਕਾਂ ਦੇ ਨਾਲ ਹੈਵੀ ਵ੍ਹੀਕਲ ਦਾ ਇਸਤੇਮਾਲ ਕੀਤਾ ਗਿਆ ਹੋਵੇਗਾ ਜਦੋਂ ਕਿ ਗੇਟ ਕੋਲ 24 ਘੰਟੇ ਸੰਤਰੀ ਦੀ ਡਿਊਟੀ ਹੁੰਦੀ ਹੈ।
ਇਹ ਵੀ ਪੜ੍ਹੋ : 23-24 ਮਈ ਨੂੰ ਪੰਜਾਬ ‘ਚ ਫਿਰ ਬਦਲੇਗਾ ਮੌਸਮ, ਪਵੇਗਾ ਮੀਂਹ, IMD ਨੇ ਜਾਰੀ ਕੀਤਾ ਯੈਲੋ ਅਲਰਟ
ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਮਾਮਲੇ ਦੀ ਜਾਣਕਾਰੀ ਬਟਾਲੀਅਨ ਦੇ ਕਮਾਂਡੈਂਟ ਪੀਪੀਐੱਸ ਬਲਵਿੰਦਰ ਸਿੰਘ ਨੇ ਐੱਸਐੱਸਪੀ ਯੂਟੀ ਨੂੰ ਦਿੱਤੀ। ਇਸ ਦੇ ਬਾਅਦ ਸੈਕਟਰ-3 ਥਾਣਾ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ IPS ਦੀ ਧਾਰਾ 379 ਤਹਿਤ ਕੇਸ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: