ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਸੱਦੇ ਕਾਰਨ ਅਤੇ ਹਰਿਆਣਾ-ਦਿੱਲੀ ਬਾਰਡਰ ਬੰਦ ਹੋਣ ਕਾਰਨ ਰੋਹੜ ਟੋਲ ‘ਤੇ ਕਾਫੀ ਨੁਕਸਾਨ ਹੋਇਆ ਹੈ। ਇੱਥੇ ਬਾਰਡਰ ਬੰਦ ਹੋਣ ਕਾਰਨ ਰੋਜ਼ਾਨਾ ਔਸਤਨ ਪੰਜ ਹਜ਼ਾਰ ਦੇ ਕਰੀਬ ਵਾਹਨਾਂ ਦੀ ਗਿਣਤੀ ਘਟੀ ਹੈ। ਪਹਿਲਾਂ ਜਿੱਥੇ ਰੋਜ਼ਾਨਾ 32 ਤੋਂ 36 ਹਜ਼ਾਰ ਵਾਹਨ ਇੱਥੋਂ ਲੰਘਦੇ ਸਨ, ਹੁਣ ਇੱਥੋਂ ਸਿਰਫ਼ 24 ਤੋਂ 29 ਹਜ਼ਾਰ ਹੀ ਲੰਘ ਰਹੇ ਹਨ।
toll loss Farmer Protest
ਇਨ੍ਹਾਂ ਵਿਚ ਵੀ ਉਨ੍ਹਾਂ ਵਾਹਨਾਂ ਦੀ ਗਿਣਤੀ ਜ਼ਿਆਦਾ ਹੈ, ਜਿਨ੍ਹਾਂ ਕੋਲ ਨੇੜਲੇ ਇਲਾਕਿਆਂ ਤੋਂ ਜਾਂ ਮਾਸਿਕ ਪਾਸ ਹਨ। ਟੋਲ ‘ਤੇ ਅਜਿਹੇ ਵਾਹਨਾਂ ਦੀ ਗਿਣਤੀ ਵਿਚ ਕਮੀ ਆਈ ਹੈ ਜੋ ਹਰ ਰੋਜ਼ ਟੋਲ ਫੀਸ ਅਦਾ ਕਰ ਰਹੇ ਹਨ। ਬਾਰਡਰ ਬੰਦ ਹੋਣ ਦੇ ਪਹਿਲੇ ਹਫ਼ਤੇ ਜਿੱਥੇ 10 ਤੋਂ 12 ਲੱਖ ਰੁਪਏ ਪ੍ਰਤੀ ਦਿਨ ਨੁਕਸਾਨ ਹੋਣ ਦਾ ਅਨੁਮਾਨ ਹੈ, ਉੱਥੇ ਦੂਜੇ ਹਫ਼ਤੇ 5 ਤੋਂ 6 ਲੱਖ ਰੁਪਏ ਪ੍ਰਤੀ ਦਿਨ ਨੁਕਸਾਨ ਹੋਣ ਦਾ ਅਨੁਮਾਨ ਹੈ। ਟੋਲ ਪਲਾਜ਼ਾ ‘ਤੇ ਵਸੂਲੀ ਦਾ ਕੰਮ ਸੰਭਾਲ ਰਹੀ ਕੰਪਨੀ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਵੀ ਨੁਕਸਾਨ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਬਾਰਡਰ ਬੰਦ ਹੋਣ ਕਾਰਨ ਰੋਹੜ ਟੋਲ ਤੋਂ ਲੰਘਣ ਵਾਲੇ ਵਾਹਨਾਂ ਦੀ ਗਿਣਤੀ ਘਟ ਗਈ ਹੈ। ਹਰ ਰੋਜ਼ ਆਸ-ਪਾਸ ਦੇ ਇਲਾਕਿਆਂ ਤੋਂ ਇੰਨੇ ਹੀ ਵਾਹਨ ਆ ਰਹੇ ਹਨ ਪਰ ਟੋਲ ਅਦਾ ਕਰਨ ਵਾਲੇ ਵੱਡੇ ਵਾਹਨਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਉਨ੍ਹਾਂ ਨੂੰ ਹੁਣ ਤੱਕ ਕਰੀਬ 1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .