ਲੁਧਿਆਣਾ ਥਾਣਾ ਬਸਤੀ ਜੋਧੇਵਾਲ ਮਾਲ ਮੁਕੱਦਮੇ ‘ਚ ਖੜ੍ਹੇ ਵਾਹਨਾਂ ਨੂੰ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਜਦੋਂ ਬੱਸ ਟਰੈਕਟਰ ਦੀ ਟੱਕਰ ਨਾਲ ਬਿਜਲੀ ਦੀਆਂ ਤਾਰਾਂ ਵਿਚ ਸਪਾਰਕਿੰਗ ਹੋਣ ਨਾਲ ਭਿਆਨਕ ਅੱਗ ਲੱਗ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਈਵੇ ‘ਤੇ ਟਰੈਕਟਰ ਨੂੰ ਬੱਸ ਦੀ ਸਾਈਡ ਲੱਗ ਗਈ ਜਿਸ ‘ਚ ਟਰੈਕਟਰ ‘ਤੇ ਪਰਾਲੀ ਲੱਦੀ ਹੋਈ ਸੀ। ਟਰੈਕਟਰ ‘ਚ ਟੱਕਰ ਲੱਗਣ ਤੋਂ ਬਾਅਦ ਟਰੈਕਟਰ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ, ਜਿਥੇ ਬਿਜਲੀ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਨਾਲ ਪਰਾਲੀ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ : DC ਲੁਧਿਆਣਾ ਵੱਲੋਂ SSP ਹਸਪਤਾਲ ਵਿਖੇ ਟੀਕਾਕਰਨ ਮੁਹਿੰਮ ਕੀਤੀ ਗਈ ਸ਼ੁਰੂ, ਕੋਵਿਡਸ਼ੀਲਡ ਦੀਆਂ 25000 ਖੁਰਾਕਾਂ ਪਹੁੰਚੀਆਂ
ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਨਾਲ ਬਸਤੀ ਜੋਧੇਵਾਲ ਪੁਲਿਸ ਵੱਲੋਂ ਜ਼ਬਤ ਵਾਹਨ ਵੀ ਅੱਗ ਦੀ ਚਪੇਟ ਵਿਚ ਆ ਗਏ। ਪੁਲਿਸ ਵੱਲੋਂ ਮੁਸਤੈਦੀ ਦਿਖਾ ਕੇਵਾਹਨਾਂ ਨੂੰ ਕਿਨਾਰੇ ਕਰਨਾ ਸ਼ੁਰੂ ਕੀਤਾ। ਪੁਲਿਸ ਅਧਿਕਾਰੀ ਇੰਚਾਰਜ ਮੁਹੰਮਦ ਜਮੀਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅੱਗ ‘ਤੇ ਕਾਬੂ ਪਾਉਣ ਲਈ ਗੱਡੀ ਪਹੁੰਚੀ ਹੈ, ਜੋ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲਗਾਇਆ ਜਾ ਸਕੇਗਾ ਕਿ ਕਿੰਨਾ ਨੁਕਸਾਨ ਹੋਇਆ ਹੈ। ਸੂਚਨਾ ਮਿਲਦੇ ਹੀ ਥਾਣਾ ਦਰੇਸੀ ਪੁਲਿਸ ਅਤੇ ਏ. ਸੀਪੀ ਗੁਰਵਿੰਦਰ ਸਿੰਘ ਮੌਕੇ ‘ਤੇ ਪਹੁੰਚੇ।
ਇਹ ਵੀ ਪੜ੍ਹੋ :ਹੁਸ਼ਿਆਰਪੁਰ ਪੁਲਿਸ ਵੱਲੋਂ 3 ਨਾਮੀ ਗੈਂਗਸਟਰ ਗ੍ਰਿਫਤਾਰ, 5 ਦਿਨਾਂ ਦਾ ਰਿਮਾਂਡ ਕੀਤਾ ਹਾਸਲ