Tunisha Sharma Case ਬਾਲੀਵੁੱਡ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ‘ਚ ਮ੍ਰਿਤਕਾ ਦੇ ਚਾਚਾ ਨੇ ਸ਼ੀਜਾਨ ਦੇ ਪਰਿਵਾਰ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਮ੍ਰਿਤਕ ਤੁਨੀਸ਼ਾ ਸ਼ਰਮਾ ਦੇ ਚਾਚਾ ਪਵਨ ਸ਼ਰਮਾ ਨੇ ਪੁਲਿਸ ਨੂੰ ਅਦਾਕਾਰਾ ਦੇ ਸਾਬਕਾ ਬੁਆਏਫ੍ਰੈਂਡ ਸ਼ੀਜ਼ਾਨ ਖਾਨ ਦੇ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਤੁਨੀਸ਼ਾ ਸ਼ਰਮਾ ਪਿਛਲੇ ਸਾਲ 24 ਦਸੰਬਰ ਨੂੰ ਆਪਣੇ ਮਸ਼ਹੂਰ ਟੈਲੀਵਿਜ਼ਨ ਸ਼ੋਅ ‘ਅਲੀਬਾਬਾ-ਦਾਸਤਾਨ-ਏ-ਕਾਬੁਲ’ ਦੇ ਸੈੱਟ ‘ਤੇ ਮ੍ਰਿਤਕ ਪਾਈ ਗਈ ਸੀ। ਇੱਕ ਦਿਨ ਬਾਅਦ, 25 ਦਸੰਬਰ ਨੂੰ, ਉਸਦੇ ਬੁਆਏਫ੍ਰੈਂਡ ਅਤੇ ਸ਼ੋਅ ਵਿੱਚ ਸਹਿ-ਸਟਾਰ ਸ਼ੀਜ਼ਾਨ ਖਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਕੱਲ ਯਾਨੀ ਬੁੱਧਵਾਰ ਨੂੰ, ਤੁਨੀਸ਼ਾ ਦੇ ਚਾਚਾ ਨੇ ਕਿਹਾ ਕਿ “ਅਸੀਂ ਗ੍ਰਹਿ ਵਿਭਾਗ ਕੋਲ ਗਏ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕੇਸ ਨੂੰ ਫਾਸਟ ਟਰੈਕ ਅਦਾਲਤ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ। ਅਸੀਂ ਬੇਨਤੀ ਕੀਤੀ ਕਿ ਇਸ ਸਾਜ਼ਿਸ਼ ਵਿੱਚ ਸ਼ਾਮਲ ਸ਼ੀਜਾਨ ਖਾਨ ਦੇ ਹੋਰ ਪਰਿਵਾਰਕ ਮੈਂਬਰਾਂ ਦੀ ਵੀ ਜਾਂਚ ਕੀਤੀ ਜਾਵੇ। ਤੁਨੀਸ਼ਾ ਦੇ ਚਾਚੇ ਨੇ ਦੋਸ਼ ਲਾਇਆ ਕਿ ਸ਼ੀਜਾਨ ਦੇ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਵੀ ਸ਼ੱਕੀ ਹੈ।