ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਚੌਥੇ ਦਿਨ ਵੀ ਜਾਰੀ ਹੈ। ਰੂਸੀ ਹਮਲੇ ਖਿਲਾਫ ਯੂਕਰੇਨ ਹੁਣ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਪਹੁੰਚ ਗਿਆ ਹੈ ਤੇ ਇੰਟਰਨੈਸ਼ਨਲ ਕੋਰਟ ਵਿੱਚ ਯੂਕਰੇਨ ਨੇ ਰੂਸ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ। ਦੂਜੇ ਪਾਸੇ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਦੇਸ਼ ‘ਤੇ ਹਮਲੇ ਕਰਨ ਵਾਲੇ 4300 ਰੂਸੀ ਸੈਨਿਕ ਮਾਰੇ ਗਏ ਹਨ।
ਯੂਕਰੇਨ ਨੇ ਰੂਸ ਖਿਲਾਫ ਆਪਣੀ ਅਰਜ਼ੀ ਆਈ.ਸੀ.ਜੇ. ਨੂੰ ਸੌਂਪ ਦਿੱਤੀ ਹੈ। ਇਸ ਅਰਜ਼ੀ ਵਿੱਚ ਰੂਸੀ ਹਮਲੇ ਨੂੰ ‘ਕਤਲੇਆਮ’ ਠਹਿਰਾਉਣ ਦੀ ਅਪੀਲ ਕਰਦੇ ਹੋਏ ਰੂਸ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ ਹੈ।
ਯੂਕਰੇਨ ਵੱਲੋਂ ਸੌਂਪੀ ਗਈ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਅਸੀਂ ਰੂਸ ਨੂੰ ਤੁਰੰਤ ਫੌਜੀ ਗਤੀਵਿਧੀ ਬੰਦ ਕਰਨ ਦੇ ਹੁਕਮ ਵਾਲਾ ਫੈਸਲਾ ਸੁਣਾਉਣ ਦੀ ਅਪੀਲ ਕਰਦੇ ਹਾਂ ਤੇ ਅਗਲੇ ਹਫਤੇ ਟ੍ਰਾਇਲ ਸ਼ੁਰੂ ਹੋਣ ਦੀ ਉਮੀਦ ਕਰਦੇ ਹਾਂ। ਇੰਟਨਰੈਸ਼ਨਲ ਕੋਰਟ ਆਫ ਜਸਟਿਸ ਵਿੱਚ ਇਹ ਅਪੀਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਵੱਲੋਂ ਸੌਂਪੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਸ ਵਿਚਾਲੇ ਯੂਕਰੇਨ ਦੇ ਉਪ ਰੱਖਿਆ ਮੰਤਰੀ ਹੰਨਾ ਮਲਿਆਰ ਨੇ ਐਤਵਾਰ ਨੂੰ ਦਾਅਵਾ ਕਰਦੇ ਹੋਏ ਕਿਹਾ ਕਿ ਯੂਕਰੇਨ ‘ਤੇ ਹਮਲੇ ਦੌਰਾਨ ਰੂਸੀ ਸੇਨਾ ਨੇ ਲਗਭਗ 4,300 ਸੈਨਿਕ ਗੁਆਏ ਹਨ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਹੈ ਕਿ ਮਰਨ ਵਾਲੇ ਰੂਸੀ ਸੈਨਿਕਾਂ ਦੀ ਗਿਣਤੀ ਹੋਰ ਵੀ ਸਪੱਸ਼ਟ ਕੀਤੀ ਜਾ ਰਹੀ ਹੈ। ਉਨ੍ਹਾਂ ਆਪਣੇ ਫੇਸਬੁਕ ਪੇਜ ‘ਤੇ ਇਹ ਵੀ ਕਿਹਾ ਕਿ ਰੂਸੀ ਸੈਨਿਕਾਂ ਨੇ ਲਗਭਗ 146 ਟੈਂਕ, 27 ਜਹਾਜ਼ ਤੇ 26 ਹੈਲੀਕਾਪਟਰ ਗੁਆ ਦਿੱਤੇ ਹਨ।