ਜੇ ਤੁਹਾਡੇ ਕੋਲ ਇੱਕ ਬੈਂਕ ਖਾਤਾ ਹੈ ਅਤੇ ਤੁਸੀਂ ਡਿਜੀਟਲ ਲੈਣ-ਦੇਣ ਲਈ UPI ID ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਬਹੁਤ ਕੰਮ ਦੀ ਖ਼ਬਰ ਹੈ। ਬੈਂਕ ਜਲਦ ਹੀ UPI ID ਨੂੰ ਲੈ ਕੇ ਵੱਡਾ ਫੈਸਲਾ ਲੈਣ ਜਾ ਰਹੇ ਹਨ। ਦਰਅਸਲ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਨੇ ਬੈਂਕਾਂ ਅਤੇ ਗੂਗਲ ਪੇ, ਫੋਨ ਪੇਅ ਅਤੇ ਹੋਰ ਥਰਡ ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰਸ ਨੂੰ ਉਨ੍ਹਾਂ ਗਾਹਕਾਂ ਦੀ ਪਛਾਣ ਕਰਨ ਲਈ ਕਿਹਾ ਹੈ ਜਿਨ੍ਹਾਂ ਨੇ ਪਿਛਲੇ ਇੱਕ ਸਾਲ ਵਿੱਚ ਯੂਪੀਆਈ ਆਈਡੀ ਦੀ ਵਰਤੋਂ ਨਹੀਂ ਕੀਤੀ ਹੈ। ਇਸ ਦੇ ਨਾਲ ਹੀ NPCI ਨੇ ਅਜਿਹੇ UPI ID ‘ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਮੁਤਾਬਕ ਸਾਰੇ TPAP ਅਤੇ PSP ਬੈਂਕ ਉਨ੍ਹਾਂ ਗਾਹਕਾਂ ਦੇ UPI ID ਅਤੇ ਸੰਬੰਧਿਤ ਮੋਬਾਈਲ ਨੰਬਰ ਦੀ ਪਛਾਣ ਕਰਨਗੇ ਜਿਨ੍ਹਾਂ ਨਾਲ ਪਿਛਲੇ ਇੱਕ ਸਾਲ ਵਿੱਚ ਕੋਈ ਵਿੱਤੀ ਲੈਣ-ਦੇਣ (ਕ੍ਰੈਡਿਟ ਜਾਂ ਡੈਬਿਟ) ਨਹੀਂ ਕੀਤਾ ਗਿਆ ਹੈ। ਨਵੇਂ ਸਾਲ ਤੋਂ ਬਾਅਦ ਯੂਜ਼ਰਸ ਅਜਿਹੇ UPI ‘ਤੇ ਟ੍ਰਾਂਜੈਕਸ਼ਨ ਨਹੀਂ ਕਰ ਸਕਣਗੇ।
NPCI ਨੇ ਅਜਿਹੇ UPI ID ਦੀ ਪਛਾਣ ਕਰਨ ਲਈ ਬੈਂਕਾਂ ਅਤੇ ਥਰਡ ਪਾਰਟੀ ਸਰਵਿਸ ਪ੍ਰੋਵਾਈਡਰਾਂ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। NPCI ਦੇ ਇਹਨਾਂ ਦਿਸ਼ਾ-ਨਿਰਦੇਸ਼ਾਂ ਦਾ ਇੱਕੋ ਇੱਕ ਉਦੇਸ਼ ਇਹ ਹੈ ਕਿ ਪੈਸੇ ਨੂੰ ਕਿਸੇ ਵੀ ਤਰੀਕੇ ਨਾਲ ਗਲਤ ਵਿਅਕਤੀ ਨੂੰ ਟਰਾਂਸਫਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਇਸ ਦੀ ਦੁਰਵਰਤੋਂ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਇਸ ਮਹੀਨੇ ਹੀ ਬੁਲਾਏਗੀ ਸਰਦ ਰੁੱਤ ਸੈਸ਼ਨ, ਸੁਪਰੀਮ ਕੋਰਟ ਦੇ ਹੁਕਮ ਮਗਰੋਂ ਆਇਆ ਫੈਸਲਾ
ਦਰਅਸਲ, ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਲੋਕ ਆਪਣਾ ਮੋਬਾਈਲ ਨੰਬਰ ਬਦਲਦੇ ਹਨ, ਤਾਂ ਉਹ ਇਸ ਨਾਲ ਜੁੜੇ UPI ID ਨੂੰ ਵੱਖ ਕਰਨਾ ਭੁੱਲ ਜਾਂਦੇ ਹਨ। ਜਦੋਂ ਨੰਬਰ ਕਈ ਦਿਨਾਂ ਤੋਂ ਬੰਦ ਹੋਣ ਕਾਰਨ ਕਿਸੇ ਹੋਰ ਨੂੰ ਨੰਬਰ ਅਲਾਟ ਕੀਤਾ ਜਾਂਦਾ ਹੈ, ਤਾਂ UPI ID ਪਹਿਲਾਂ ਹੀ ਉਸ ਨੰਬਰ ਨਾਲ ਲਿੰਕ ਹੁੰਦਾ ਹੈ। ਅਜਿਹੇ ‘ਚ ਗਲਤ ਲੈਣ-ਦੇਣ ਦੀ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ। ਬੈਂਕ ਯੂਪੀਆਈ ਆਈਡੀ ਨੂੰ ਅਯੋਗ ਕਰਨ ਤੋਂ ਪਹਿਲਾਂ ਯੂ਼ਜ਼ਰਸ ਨੂੰ ਈਮੇਲ ਜਾਂ ਸੰਦੇਸ਼ ਰਾਹੀਂ ਇੱਕ ਨੋਟੀਫਿਕੇਸ਼ਨ ਵੀ ਭੇਜੇਗਾ।
ਵੀਡੀਓ ਲਈ ਕਲਿੱਕ ਕਰੋ : –