ਭਾਰਤ ਵਿਚ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ। ਲੋਕ ਵਾਟਰ ਹੀਟਰ ਜਾਂ ਗੀਜਰ ਦਾ ਇਸਤੇਮਾਲ ਕਰ ਚੁੱਕੇ ਹਨ ਜਾਂ ਨਵਾਂ ਗੀਜਰ ਲੈ ਕੇ ਇਸਤੇਮਾਲ ਕਰਨਾ ਸ਼ੁਰੂ ਕਰਨ ਵਾਲੇ ਹਨ ਪਰ ਬਹੁਤ ਸਾਰੇ ਲੋਕ ਗੀਜਰ ਇਸਤੇਮਾਲ ਕਰਦੇ ਸਮੇਂ ਕਈ ਤਰ੍ਹਾਂ ਦੀਆਂ ਗਲਤੀਆਂ ਕਰਨ ਲੱਗਦੇ ਹਨ। ਇਹ ਗਲਤੀਆਂ ਸਾਲਾਂ ਤੋਂ ਗੀਜਰ ਇਸਤੇਮਾਲ ਕਰ ਰਹੇ ਲੋਕ ਵੀ ਘਰ ਬੈਠਦੇ ਹਨ। ਅੱਜ ਅਸੀਂ ਇਥੇ ਦੱਸਣ ਜਾ ਰਹੇ ਹਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
ਸਾਫਟ ਵਾਟਰ ਦੇ ਨਾਲ ਕਰੋ ਗੀਜਰ ਦਾ ਇਸਤੇਮਾਲ : ਜੇਕਰ ਤੁਸੀਂ ਗੀਜਰ ਦੇ ਨਾਲ ਹਾਰਡ ਵਾਟਰ ਦਾ ਇਸਤੇਮਾਲ ਕਰੋਗੇ ਤਾਂ ਭਾਰੀ ਮਾਤਰਾ ਵਿਚ ਮਿਨਰਲ ਤੇ ਸਾਲਟ ਇੰਟਰਨਲ ਕੰਪੋਨੈਂਟਸ ‘ਤੇ ਚਿਪਕ ਜਾਣਗੇ ਤੇ ਸਕੇਲ ਫਾਰਮ ਕਰਨਗੇ। ਸਕੇਲ ਯਾਨੀ ਸਫੈਦ ਰੰਗ ਦਾ ਚੌਕ ਵਰਗਾ ਸਬਸਟੈਂਸ, ਗੀਜਰ ਦੇ ਅੰਦਰ ਸਕੇਲਿੰਗ ਕਈ ਤਰ੍ਹਾਂ ਦੀ ਦਿੱਕਤ ਪੈਦਾ ਕਰਦਾ ਹੈ। ਇਸ ਨਾਲ ਗੀਜਰ ਦੀ ਏਫੀਸ਼ੀਐਂਸੀ ਘੱਟ ਹੋ ਜਾਂਦੀ ਹੈ ਤੇ ਕਈ ਵਾਰ ਵਾਟਰ ਹੀਟਰ ਵੀ ਖਰਾਬ ਹੋ ਜਾਂਦਾ ਹੈ।
ਖਾਲੀ ਟੈਂਕ ‘ਚ ਨਾ ਚਲਾਓ ਵਾਟਰ ਹੀਟਰ : ਜੇਕਰ ਤੁਹਾਡੇ ਘਰ ਪਾਣੀ ਨਾ ਆ ਰਿਹਾ ਹੋਵੇ ਤੇ ਤੁਸੀਂ ਗੀਜਰ ਚਲਾ ਦਿੱਤਾ ਤਾਂ ਇਸ ਨਾਲ ਕਾਫੀ ਨੁਕਸਾਨ ਹੋ ਸਕਦਾ ਹੈ। ਇੰਝ ਗੀਜਰ ਅੰਦਰ ਮੌਜੂਦ ਹੀਟਿੰਗ ਐਲੀਮੈਂਟ ਪਾਣੀ ਦੇ ਨਾਲ ਕੰਮ ਕਰਨ ਲਈ ਬਣੇ ਹੁੰਦੇ ਹਨ। ਅਿਹੇ ਵਿਚ ਜੇਕਰ ਗੀਜਰ ਨੂੰ ਲੰਬੇ ਸਮੇਂ ਤੱਕ ਬਿਨਾਂ ਪਾਣੀ ਦੇ ਚਲਾਇਆ ਜਾਵੇ ਤਾਂ ਇਸ ਨਾਲ ਹੀਟਿੰਗ ਐਲੀਮੈਂਟ ਜਾਂ ਥਰਮੋਸਟੇਟ ਖਰਾਬ ਹੋ ਸਕਦਾ ਹੈ।
ਗੀਜਰ ਨੂੰ ਲੰਬੇ ਸਮੇਂ ਤੱਕ ਨਾ ਰੱਖੋ ਆਨ-ਅਕਸਰ ਲੋਕ ਗੀਜਰ ਨੂੰ ਬੰਦ ਕਰਨਾ ਭੁੱਲ ਜਾਂਦੇ ਹਨ ਜਾਂ ਕਈ ਵਾਰ ਘਰ ਵਿਚ ਕਾਫੀ ਮੈਂਬਰਸ ਹੋਣ ਦੀ ਵਜ੍ਹਾ ਨਾਲ ਗੀਜਰ ਲੰਬੇ ਸਮੇਂ ਤੱਕ ਆਨ ਰਹਿੰਦਾ ਹੈ ਪਰ ਗੀਜਰ ਨੂੰ ਲੰਬਮੇ ਸਮੇਂ ਤੱਕ ਆਨ ਰੱਖਣ ਨਾਲ ਨਾ ਸਿਰਫ ਬਿਜਲੀ ਦਾ ਬਿੱਲ ਵਧਦਾ ਹੈ ਸਗੋਂ ਇਸ ਨਾਲ ਗੀਜਰ ‘ਤੇ ਸਟ੍ਰੈਸ ਵੀ ਵਧਦਾ ਹੈ।
ਧਿਆਨ ਰੱਖੋ ਕਿ ਪਾਣੀ ਪਾਵਰ ਆਊਟਲੈੱਟ ਸਰਕਟ ‘ਚ ਨਾ ਜਾਵੇ : ਪਾਵਰ ਆਊਟਲੈਟ ਸਾਕੇਟ ਆਮ ਤੌਰ ‘ਤੇ ਗੀਜਰ ਤੋਂ ਦੂਰੀ ‘ਤੇ ਇੰਸਟਾਲ ਕੀਤਾ ਜਾਂਦਾ ਹੈ ਪਰ ਕਈ ਵਾਰ ਆਸ-ਪਾਸ ਹੋਣ ਨਾਲ ਜਾਂ ਹੇਠਾਂ ਵੱਲ ਹੋਣ ਨਾਲ ਪਾਣੀ ਸਾਕੇਟ ਵਿਚ ਚਲੇ ਜਾਣ ਦਾ ਖਤਰਾ ਹੁੰਦਾ ਹੈ। ਨਾਲ ਹੀ ਕਈ ਵਾਰ ਸਫਾਈ ਕਰਦੇ ਹੋਏ ਪਾਣੀ ਸਰਕਟ ਵਿਚ ਜਾ ਸਕਦਾ ਹੈ। ਅਜਿਹੇ ਵਿਚ ਧਿਆਨ ਰਹੇ ਕਿ ਪਾਣੀ ਸਾਕੇਟ ਵਿਚ ਨਾ ਆ ਜਾਵੇ ਨਹੀਂ ਤਾਂ ਦੁਰਘਟਨਾ ਹੋ ਸਕਦੀ ਹੈ।
ਗੀਜਰ ਵਿਚ ਸਹੀ ਤਾਪਮਾਨ ਸੈੱਟ ਕਰੋ : ਮਾਹਿਰਾਂ ਮੁਤਾਬਕ ਗੀਜਰ ਦਾ ਤਾਪਮਾਨ 40 ਤੋਂ 45 ਡਿਗਰੀ ਦੇ ਵਿਚ ਹੋਣਾ ਚਾਹੀਦਾ ਹੈ। ਕਾਫੀ ਲੋਕ ਜਾਣਕਾਰੀ ਦੀ ਕਮੀ ਵਿਚ ਗੀਜਰ ਦਾ ਤਾਪਮਾਨ ਕਾਫੀ ਜ਼ਿਆਦਾ ਰੱਖ ਲੈਂਦੇ ਹਨ ਇਸ ਨਾਲ ਪਾਣੀ ਜ਼ਿਆਦਾ ਗਰਮ ਹੋ ਜਾਂਦਾ ਹੈ। ਫਿਰ ਉਸ ਵਿਚ ਪਾਣੀ ਵਾਰ-ਵਾਰ ਮਿਕਸ ਕਰਨਾ ਹੁੰਦਾ ਹੈ। ਇਸ ਤਰ੍ਹਾਂ ਬਿਜਲੀ ਦੀ ਵੀ ਖਪਤ ਹੁੰਦੀ ਹੈ ਤੇ ਮਿਹਨਤ ਵੀ ਲੱਗਦੀ ਹੈ।