ਵਿਜੀਲੈਂਸ ਨੇ ਬਠਿੰਡਾ ਨਗਰ ਨਿਗਮ ਵਿਚ ਛਾਪਾ ਮਾਰ ਕੇ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ ਨੂੰ 7000 ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ।ਸੋਨੂੰ ਗੋਇਲ ਨੇ ਵਿਧਵਾ ਮਹਿਲਾ ਗੁਰਪ੍ਰੀਤ ਕੌਰ ਨੂੰ ਨੌਕਰੀ ਲਗਵਾਉਣ ਦੇ ਬਦਲੇ 12 ਹਜ਼ਾਰ ਤਨਖਾਹ ਵਿਚੋਂ 7 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਜਿਸ ਦੇ ਬਾਅਦ ਵਿਜੀਲੈਂਸ ਨੇ ਟ੍ਰੈਪ ਲਗਾ ਕੇ ਸੋਨੂੰ ਗੋਇਲ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
ਮੁਲਜ਼ਮ ਸੋਨੂੰ ਗੋਇਲ ਨਗਰ ਨਿਗਮ ਵਿਚ ਜ਼ਿਲ੍ਹਾ ਮੈਨੇਜਰ ਟੈਕਨੀਕਲ ਐਕਸਪਰਟ ਹੈ ਜੋ ਕੇਂਦਰ ਸਰਕਾਰ ਦੇ ਨੈਸ਼ਨਲ ਅਰਬਨ ਲੀਵਲੀਹੁੱਡ ਮਿਸ਼ਨ ਵਿਚ ਤਾਇਨਾਤ ਸੀ। ਗੁਰਪ੍ਰੀਤ ਕੌਰ ਜੋ ਕੁਝ ਸਮਾਂ ਪਹਿਲਾਂ ਹੀ ਨੌਕਰੀ ‘ਤੇ ਰੱਖਿਆ ਗਿਆਸੀ ਜਿਸ ਦੇ ਬਾਅਦ ਸੋਨੂੰ ਗੋਇਲ ਉਸ ਤੋਂ ਰਿਸ਼ਵਤ ਮੰਗਣ ਲੱਗਾ।
ਇਹ ਵੀ ਪੜ੍ਹੋ : ਦਿੱਲੀ ‘ਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਵੱਡਾ ਹਾ.ਦਸਾ, ਯਮੁਨਾ ‘ਚ ਡੁੱਬਣ ਕਾਰਨ 2 ਭਰਾਵਾਂ ਦੀ ਹੋਈ ਮੌ.ਤ
ਵਿਜੀਲੈਂਸ ਦੇ ਡੀਐੱਸਪੀ ਨਗਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਹੋਰ ਵੀ ਇਸ ਵਿਚ ਸ਼ਾਮਲ ਹੋਵੇਗਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: