ਲੋਕ ਸਭਾ ਸੀਟ ਹੁਸ਼ਿਆਰਪੁਰ ਤੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਹਾਲਾਂਕਿ ਹਾਲ ਹੀ ‘ਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਸਾਂਪਲਾ ਦੇ ਘਰ ਉਨ੍ਹਾਂ ਨੂੰ ਮਨਾਉਣ ਪਹੁੰਚੇ ਸਨ।
ਕਰੀਬ ਡੇਢ ਘੰਟੇ ਤੱਕ ਚੱਲੀ ਬੰਦ ਕਮਰਾ ਮੀਟਿੰਗ ਤੋਂ ਬਾਅਦ ਜਾਖੜ ਨੇ ਦਾਅਵਾ ਕੀਤਾ ਸੀ ਕਿ ਸਾਂਪਲਾ ਦੀ ਨਾਰਾਜ਼ਗੀ ਦੂਰ ਹੋ ਗਈ ਹੈ। ਸਭ ਕੁਝ ਠੀਕ ਹੈ। ਜਾਖੜ ਨੇ ਇਸ ਤੋਂ ਵੱਧ ਕੁਝ ਨਹੀਂ ਕਿਹਾ ਸੀ ਪਰ ਇਸ ਦਿਨ ਖਾਸ ਗੱਲ ਇਹ ਰਹੀ ਕਿ ਸਾਂਪਲਾ ਨੇ ਕੁਝ ਨਹੀਂ ਕਿਹਾ। ਉਨ੍ਹਾਂ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ।
ਇਸ ਸਵਾਲ ਦਾ ਜਵਾਬ ਮੰਗਲਵਾਰ ਨੂੰ ਉਦੋਂ ਮਿਲਿਆ ਜਦੋਂ ਜਲੰਧਰ ਤੋਂ ਰੌਬਿਨ ਸਾਂਪਲਾ ਜੋ ਕਿ ਵਿਜੇ ਸਾਂਪਲਾ ਦੇ ਸੱਜੇ ਹੱਥ ਮੰਨੇ ਜਾਂਦੇ ਹਨ, ਨੇ ‘ਆਪ’ ਦਾ ਝਾੜੂ ਫੜ ਕੇ ਭਾਜਪਾ ਨੂੰ ਕਰਾਰਾ ਝਟਕਾ ਦਿੱਤਾ। ਇਸ ਕਾਰਨ ਭਾਜਪਾ ਹਾਈਕਮਾਨ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਸਾਂਪਲਾ ਦੀ ਨਾਰਾਜ਼ਗੀ ਦੂਰ ਨਹੀਂ ਹੋਈ। ਜੇਕਰ ਅਜਿਹਾ ਹੁੰਦਾ ਤਾਂ ਰੌਬਿਨ ਸਾਂਪਲਾ ਪਾਰਟੀ ਨਾ ਛੱਡਦੇ। ਇਸ ਨੂੰ ਟਿਕਟ ਕੱਟੇ ਜਾਣ ‘ਤੇ ਸਾਂਪਲਾ ਦੀ ਨਾਰਾਜ਼ਗੀ ਨਾਲ ਜੋੜਿਆ ਜਾਣ ਲੱਗਾ।
ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਭਾਜਪਾ ਹਾਈਕਮਾਨ ਨੇ ਇਕ ਵਾਰ ਫਿਰ ਤੋਂ ਸਾਂਪਲਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੇ ਮੱਦੇਨਜ਼ਰ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਬੁੱਧਵਾਰ ਸਵੇਰੇ ਸਾਂਪਲਾ ਦੇ ਘਰ ਪਹੁੰਚੇ। ਸੁਨੀਲ ਜਾਖੜ ਵੀ ਉਨ੍ਹਾਂ ਦੇ ਨਾਲ ਹਨ। ਮਨਾਉਣ ਦੇ ਯਤਨ ਬੰਦ ਬੂਹਿਆਂ ਪਿੱਛੇ ਚੱਲ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਸਾਂਪਲਾ ਦਾ ਗੁੱਸਾ ਦੂਰ ਹੁੰਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਫਲਾਈਟ ‘ਚ 12 ਸਾਲਾਂ ਤੱਕ ਦੇ ਬੱਚਿਆਂ ਨੂੰ ਮਾਪਿਆਂ ਨਾਲ ਬਿਠਾਉਣਾ ਹੋਵੇਗਾ- DGCAਦਾ ਵੱਡਾ ਫੈਸਲਾ
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਵਿੱਚ ਵਿਜੇ ਸਾਂਪਲਾ ਲੋਕ ਸਭਾ ਸੀਟ ਤੋਂ ਟਿਕਟ ਦੀ ਦੌੜ ਵਿੱਚ ਸਨ ਪਰ ਹਾਈਕਮਾਨ ਨੇ ਮੌਜੂਦਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਸੀ। ਉਦੋਂ ਤੋਂ ਸਾਂਪਲਾ ਨਾਰਾਜ਼ ਹਨ।
ਦੂਜੇ ਪਾਸੇ AAP ‘ਚ ਸ਼ਾਮਿਲ ਹੋਏ ਰੌਬਿਨ ਸਾਂਪਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ CM ਮਾਨ ਪਿਛਲੇ 2 ਸਾਲਾਂ ਤੋਂ ਬਹੁਤ ਵਧੀਆ ਕੰਮ ਕਰ ਰਹੇ ਹਨ। AAP ਗਰੀਬਾਂ ਦੀ ਪਾਰਟੀ ਹੈ ਤੇ ਪਾਰਟੀ ‘ਚ ਵਰਕਰ ਦੀ ਬਹੁਤ ਕਦਰ ਹੈ।
ਵੀਡੀਓ ਲਈ ਕਲਿੱਕ ਕਰੋ -: