ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਆਈਸੀਸੀ ਨੇ ਵਨਡੇ ਮੈਨਸ ਕ੍ਰਿਕਟਰ ਆਫ ਦਿ ਈਅਰ ਚੁਣਿਆ ਹੈ। ਰਨ ਮਸ਼ੀਨ ਨੇ 2023 ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ, ਚਾਹੇ ਇਹ ਸੀਮਤ ਓਵਰਾਂ ਦੀ ਹੋਵੇ ਜਾਂ ਟੈਸਟ ਕ੍ਰਿਕਟ। ਉਸ ਨੇ ਵਨ ਡੇ ਵਿਸ਼ਵ ਕੱਪ ਵਿੱਚ ਬਹੁਤ ਦੌੜਾਂ ਬਣਾਈਆਂ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸਾਬਤ ਹੋਇਆ। ਨਤੀਜੇ ਵਜੋਂ, ਕੋਹਲੀ ਨੂੰ ਆਈਸੀਸੀ ਦੁਆਰਾ ਵਨ ਡੇ ਮੈਨਸ ਕ੍ਰਿਕਟਰ ਆਫ ਦਿ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੇ ਵੀ ਭਾਰਤ ਵੱਲੋਂ ਵਨਡੇ ਕ੍ਰਿਕਟ ਵਿੱਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। 2023 ਵਿੱਚ ਸ਼ੁਭਮਨ ਗਿੱਲ ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਨੰਬਰ-1 ਸਾਬਤ ਹੋਇਆ। ਪਰ ਵਿਸ਼ਵ ਕੱਪ ਵਿੱਚ ਗਿੱਲ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ। ਗਿੱਲ ਨੇ 2023 ਵਿੱਚ 29 ਵਨਡੇ ਮੈਚ ਖੇਡੇ ਜਿਸ ਵਿੱਚ ਉਸਨੇ 5 ਸੈਂਕੜੇ ਅਤੇ 9 ਅਰਧ ਸੈਂਕੜੇ ਦੀ ਮਦਦ ਨਾਲ 63.36 ਦੀ ਸ਼ਾਨਦਾਰ ਔਸਤ ਨਾਲ 1584 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਦੌੜਾਂ ਦੇ ਮਾਮਲੇ ‘ਚ ਵਿਰਾਟ ਕੋਹਲੀ ਤੋਂ ਅੱਗੇ ਸੀ।
ਇਹ ਵੀ ਪੜ੍ਹੋ : ਮੁਕਤਸਰ ‘ਚ ਅੰਗੀਠੀ ਬਣੀ ‘ਕਾਲ’, ਸੁੱਤੇ ਸੌਂ ਗਏ 2 ਸਕੇ ਭਰਾ, ਬਾਕੀ ਘਰਦਿਆਂ ਦਾ ਚੱਲ ਰਿਹਾ ਇਲਾਜ
ਟੀਮ ਇੰਡੀਆ ਵਿਸ਼ਵ ਕੱਪ 2023 ਵਿੱਚ ਉਪ ਜੇਤੂ ਸਾਬਤ ਹੋਈ। ਭਾਰਤ ਨੇ ਫਾਈਨਲ ਤੋਂ ਪਹਿਲਾਂ ਲਗਾਤਾਰ 10 ਮੈਚ ਜਿੱਤੇ ਸਨ, ਜਿਸ ਵਿੱਚ ਵਿਰਾਟ ਕੋਹਲੀ ਨੇ ਅਹਿਮ ਭੂਮਿਕਾ ਨਿਭਾਈ ਸੀ। 2023 ਵਿੱਚ ਕੋਹਲੀ ਵਨਡੇ ਫਾਰਮੈਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਦੂਜੇ ਨੰਬਰ ‘ਤੇ ਸੀ। ਕੋਹਲੀ ਨੇ 27 ਮੈਚਾਂ ‘ਚ 6 ਸੈਂਕੜੇ ਅਤੇ 8 ਅਰਧ ਸੈਂਕੜੇ ਲਗਾਏ। ਉਸ ਨੇ 72.47 ਦੀ ਸ਼ਾਨਦਾਰ ਔਸਤ ਨਾਲ 1377 ਦੌੜਾਂ ਬਣਾਈਆਂ ਸਨ।
ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਵਿਰੋਧੀ ਟੀਮਾਂ ਲਈ ਆਫ਼ਤ ਸਾਬਤ ਹੋਏ। ਉਸ ਨੇ ਮੈਗਾ ਈਵੈਂਟ ‘ਚ 11 ਮੈਚਾਂ ‘ਚ 3 ਸੈਂਕੜੇ ਅਤੇ 6 ਅਰਧ ਸੈਂਕੜੇ ਦੀ ਪਾਰੀ ਖੇਡੀ। ਵਿਰਾਟ 765 ਦੌੜਾਂ ਬਣਾ ਕੇ ਟੌਪ ‘ਤੇ ਰਿਹਾ ਜਦਕਿ ਦੂਜੇ ਸਥਾਨ ‘ਤੇ ਕੈਪਟਨ ਰੋਹਿਤ ਸ਼ਰਮਾ ਰਿਹਾ, ਜਿਸ ਨੇ 597 ਦੌੜਾਂ ਬਣਾਈਆਂ ਸਨ।
ਵੀਡੀਓ ਲਈ ਕਲਿੱਕ ਕਰੋ –