ਦੁਨੀਆ ਦੀਆਂ ਨਜ਼ਰਾਂ ਅੱਜਕਲ੍ਹ ਭਾਰਤ ‘ਤੇ ਟਿਕੀਆਂ ਹੋਈਆਂ ਹਨ। G20 ਸਿਖਰ ਸੰਮੇਲਨ 2023 ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੋਣ ਜਾ ਰਿਹਾ ਹੈ। ਭਾਰਤ ਸਰਕਾਰ ਇਸ ਕਾਨਫਰੰਸ ਵਿੱਚ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦੀ। ਇਹ ਮੌਕਾ ਬਹੁਤ ਵੱਡਾ ਹੈ। ਜੀ-20 ਸਮੂਹ ‘ਚ ਸ਼ਾਮਲ ਦੇਸ਼ਾਂ ਦੇ ਮੁਖੀ, ਯੂਰਪੀ ਸੰਘ ਦੇ ਪ੍ਰਤੀਨਿਧੀ ਅਤੇ ਨੌਂ ਮਹਿਮਾਨ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਜੀ-20 ਸੰਮੇਲਨ ‘ਚ ਸ਼ਾਮਲ ਹੋਣ ਲਈ ਦਿੱਲੀ ਆ ਰਹੇ ਹਨ।
ਇਹ ਕਾਨਫਰੰਸ 9 ਅਤੇ 10 ਸਤੰਬਰ ਨੂੰ ਦਿੱਲੀ ਵਿਖੇ ਕਰਵਾਈ ਜਾ ਰਹੀ ਹੈ। ਕਾਨਫਰੰਸ ਦੇ ਮੱਦੇਨਜ਼ਰ ਦਿੱਲੀ ਐਨਸੀਆਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਹਵਾਈ ਅੱਡੇ ਤੋਂ ਲੈ ਕੇ ਹੋਟਲ ਅਤੇ ਸੰਮੇਲਨ ਦੇ ਸਥਾਨ, ਭਾਰਤ ਮੰਡਪਮ ਤੱਕ, ਹਰ ਸੜਕ ਸੰਮੇਲਨ ਦੇ ਰੰਗਾਂ ਵਿੱਚ ਰੰਗੀ ਗਈ ਹੈ।
ਇੱਕ ਪਾਸੇ ਜਿੱਥੇ ਮਹਿਮਾਨਾਂ ਦੀ ਮੇਜ਼ਬਾਨੀ ਅਤੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਭਾਰਤੀ ਆਪਣੀ ਪਰਾਹੁਣਚਾਰੀ ਲਈ ਜਾਣੇ ਜਾਂਦੇ ਹਨ। ਵਿਦੇਸ਼ੀ ਮਹਿਮਾਨ ਇਸ ਵਾਰ ਵੀ ਉਹੀ ਪਰਾਹੁਣਚਾਰੀ ਦੇਖਣਗੇ। ਆਓ ਜਾਣਦੇ ਹਾਂ ਜੀ-20 ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦਾ ਭਾਰਤ ‘ਚ ਕਿਵੇਂ ਸਵਾਗਤ ਕੀਤਾ ਜਾਵੇਗਾ, ਮਹਿਮਾਨ ਕਿੱਥੇ ਰੁਕਣਗੇ, ਰਿਹਾਇਸ਼ ਅਤੇ ਖਾਣੇ ਦਾ ਇੰਤਜ਼ਾਮ ਕਿਵੇਂ ਕੀਤਾ ਗਿਆ ਹੈ।
ਭਾਰਤ ਸਰਕਾਰ ਨੇ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਦਿੱਲੀ ਵਿੱਚ 30 ਪੰਜ ਤਾਰਾ ਹੋਟਲ ਬੁੱਕ ਕੀਤੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਲਈ ਮੌਰੀਆ ਹੋਟਲ ਬੁੱਕ ਕੀਤਾ ਗਿਆ ਹੈ। ਇਥੇ ਰਾਸ਼ਟਰਪਤੀ ਬਾਈਡੇਨ ਅਤੇ ਅਮਰੀਕੀ ਸੀਕਰੇਟ ਸਰਵਿਸ ਦੇ ਠਹਿਰਨ ਲਈ 400 ਕਮਰੇ ਬੁੱਕ ਕੀਤੇ ਗਏ ਹਨ। ਸੀਕਰੇਟ ਸਰਵਿਸ ਕਮਾਂਡੋਜ਼ ਦੀ ਟੀਮ ਭਾਰਤ ਪਹੁੰਚ ਚੁੱਕੀ ਹੈ ਅਤੇ ਜੋਅ ਬਾਈਡੇਨ 7 ਸਤੰਬਰ ਨੂੰ ਦਿੱਲੀ ਪਹੁੰਚਣਗੇ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਿੱਲੀ ਦੇ ਸ਼ਾਂਗਰੀ ਲਾ ਹੋਟਲ ‘ਚ ਰੁਕਣਗੇ। ਉਨ੍ਹਾਂ ਦੇ ਨਾਲ ਜਰਮਨ ਅਧਿਕਾਰੀ ਵੀ ਇਸ ਹੋਟਲ ਵਿੱਚ ਰੁਕਣਗੇ। ਇਸ ਤੋਂ ਇਲਾਵਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਲਈ ਕਲੇਰਿਜਸ ਹੋਟਲ ‘ਚ ਬੁਕਿੰਗ ਕਰਵਾਈ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਇੰਪੀਰੀਅਲ ਹੋਟਲ ਵਿੱਚ ਰੁਕਣਗੇ। ਓਬਰਾਏ ਹੋਟਲ ਵਿੱਚ ਤੁਰਕੀ, ਮਾਰੀਸ਼ਸ, ਨੀਦਰਲੈਂਡ, ਨਾਈਜੀਰੀਆ ਅਤੇ ਸਪੇਨ ਦੇ ਡੈਲੀਗੇਟਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਨਹੀਂ ਆ ਰਹੇ ਹਨ। ਆਪਣੇ ਡੈਲੀਗੇਟਾਂ ਅਤੇ ਬ੍ਰਾਜ਼ੀਲ ਦੇ ਅਧਿਕਾਰੀਆਂ ਨਾਲ ਤਾਜ ਪੈਲੇਸ ‘ਚ ਰੁਕਣਗੇ।
ਇਹ ਵੀ ਪੜ੍ਹੋ : ਸਾਵਧਾਨ! ਮਾਰਕੀਟ ‘ਚ ਵਿਕ ਰਿਹਾ ਕੈਂਸਰ ਦਾ ਨਕਲੀ ਇੰਜੈਕਸ਼ਨ, WHO ਨੇ ਕੀਤਾ ਅਲਰਟ
ਇੰਡੋਨੇਸ਼ੀਆ ਤੋਂ ਆਉਣ ਵਾਲੇ ਮਹਿਮਾਨਾਂ ਲਈ ਇੰਪੀਰੀਅਲ ਹੋਟਲ ਵਿੱਚ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਇਟਲੀ ਅਤੇ ਸਿੰਗਾਪੁਰ ਦੇ ਅਧਿਕਾਰੀਆਂ ਨੂੰ ਦਿੱਲੀ ਦੇ ਲਗਜ਼ਰੀ ਹੋਟਲ ਹਯਾਲ ਰੈਜ਼ੀਡੈਂਸੀ ਵਿੱਚ ਠਹਿਰਾਇਆ ਜਾਵੇਗਾ। ਓਮਾਨ ਦੇ ਡੈਲੀਗੇਟ ਲੋਧੀ ਹੋਟਲ ਵਿੱਚ ਰੁਕਣਗੇ, ਜਦੋਂਕਿ ਹੋਟਲ ਲਲਿਤ ਨੂੰ ਕੈਨੇਡਾ ਅਤੇ ਜਾਪਾਨ ਤੋਂ ਆਉਣ ਵਾਲੇ ਮਹਿਮਾਨਾਂ ਲਈ ਬੁੱਕ ਕੀਤਾ ਗਿਆ ਹੈ।
ਬੰਗਲਾਦੇਸ਼ੀ ਅਧਿਕਾਰੀ ਗੁਰੂਗ੍ਰਾਮ ਦੇ ਗ੍ਰੈਂਡ ਹਯਾਤ ਵਿੱਚ ਰੁਕਣ ਜਾ ਰਹੇ ਹਨ। ਗੁਰੂਗ੍ਰਾਮ ਦੇ ਹੋਟਲ ਓਬਰਾਏ ਵਿੱਚ ਕੋਰੀਆ ਦੇ ਡੈਲੀਗੇਟਸ ਲਈ ਬੁਕਿੰਗ ਹੋ ਚੁੱਕੀ ਹੈ। ਸਾਊਦੀ ਅਰਬ ਦੇ ਡੈਲੀਗੇਟ ਗੁਰੂਗ੍ਰਾਮ ਦੇ ਦਿ ਲੀਲਾ ਹੋਟਲ ਵਿੱਚ ਰਹਿਣਗੇ ਅਤੇ ਯੂਏਈ ਦੇ ਡੈਲੀਗੇਟ ਤਾਜ ਹੋਟਲ ਵਿੱਚ ਠਹਿਰਣਗੇ।
ਵਿਦੇਸ਼ੀ ਮਹਿਮਾਨਾਂ ਦਾ ਸੁਆਗਤ ਕਿਵੇਂ ਹੋਵੇਗਾ?
ਭਾਰਤ ਵਿੱਚ ਦਾਖਲ ਹੁੰਦੇ ਹੀ ਵਿਦੇਸ਼ੀ ਮਹਿਮਾਨਾਂ ਨੂੰ ਭਾਰਤੀ ਮਹਿਮਾਨਨਿਵਾਜ਼ੀ ਦੀ ਝਲਕ ਦੇਖਣ ਨੂੰ ਮਿਲੇਗੀ। ਪੰਜ ਤਾਰਾ ਹੋਟਲਾਂ ਵਿੱਚ ਜਿੱਥੇ ਬੁਕਿੰਗਾਂ ਹਨ, ਗੇਟ ‘ਤੇ ਮਹਿਮਾਨਾਂ ਦਾ ਸਵਾਗਤ ਮੋਰ ਦੇ ਖੰਭਾਂ ਨਾਲ ਸਜਾਈ ਥਾਲੀ ਨਾਲ ਆਰਤੀ ਕਰਕੇ ਕੀਤਾ ਜਾਵੇਗਾ। ਮਹਿਮਾਨਾਂ ਦਾ ਸਵਾਗਤ ਤੁਲਸੀ ਦੀ ਮਾਲਾ ਨਾਲ ਵੀ ਕੀਤਾ ਜਾਵੇਗਾ। ਮਹਿਮਾਨਾਂ ਦੇ ਸਵਾਗਤ ਵਿੱਚ ਭਾਰਤੀ ਸੰਸਕ੍ਰਿਤੀ ਅਤੇ ਪ੍ਰਤੀਕਾਂ ਦਾ ਧਿਆਨ ਰੱਖਿਆ ਜਾਵੇਗਾ। ਹੋਟਲ ਦੇ ਪ੍ਰਵੇਸ਼ ‘ਤੇ, ਵਸੁਧੈਵ ਕੁਟੁੰਬਕਮ ਦੇ ਥੀਮ ਰਾਹੀਂ ਅਤਿਥੀ ਦੇਵੋ ਭਵ: ਦੀ ਭਾਵਨਾ ਮਹਿਸੂਸ ਕਰਾਈ ਜਾਵੇਗੀ।
ਖਾਣੇ ਵਿੱਚ ਮੋਟੇ ਅਨਾਜ ਅਤੇ ਸਟਰੀਟ ਫੂਡ ਵੀ
ਦੇਸ਼ ਵਿਦੇਸ਼ ਤੋਂ ਆਏ ਮਹਿਮਾਨਾਂ ਦੇ ਸਨਮੁੱਖ ਵੱਖ-ਵੱਖ ਪਕਵਾਨ ਪਰੋਸੇ ਜਾਣਗੇ। ਭਾਰਤੀ ਪਕਵਾਨਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਖਾਣ-ਪੀਣ ਦੀਆਂ ਵਸਤੂਆਂ ਦੀ ਭਰਮਾਰ ਹੋਵੇਗੀ। G20 ਮਹਿਮਾਨਾਂ ਲਈ ਬੁੱਕ ਕੀਤੇ ਗਏ ਸਾਰੇ ਹੋਟਲਾਂ ਵਿੱਚ ਵਿਦੇਸ਼ੀ ਨੇਤਾਵਾਂ ਨੂੰ ਭੋਜਨ ਦੇਣ ਲਈ ਸ਼ੈੱਫਾਂ ਦੀ ਇੱਕ ਲੰਬੀ ਟੀਮ ਤਿਆਰ ਹੈ। ਉਨ੍ਹਾਂ ਨੂੰ ਮਿਲੇਟਸ ਤੋਂ ਬਣੇ ਪਕਵਾਨ ਪਰੋਸੇ ਜਾਣਗੇ। ਭਾਰਤੀ ਪਕਵਾਨਾਂ ਤੋਂ ਇਲਾਵਾ ਫਿਊਜ਼ਨ ਫੂਡ ਵੀ ਤਿਆਰ ਕੀਤੇ ਜਾਣਗੇ। ਭਾਰਤੀ ਸਟਰੀਟ ਫੂਡ ਦਾ ਵੀ ਸਵਾਦ ਟੇਸਟ ਕਰਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: