ਜੇ ਤੁਸੀਂ ਵੀ ਪੁਰਾਣੇ ਸਮਾਰਟਫੋਨ ‘ਤੇ WhatsApp ਚਲਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। 24 ਅਕਤੂਬਰ ਤੋਂ ਬਾਅਦ WhatsApp ਕਈ ਸਮਾਰਟਫੋਨ ਨੂੰ ਸਪੋਰਟ ਕਰਨਾ ਬੰਦ ਕਰ ਦੇਵੇਗਾ। ਸਰਲ ਸ਼ਬਦਾਂ ਵਿਚ, ਇਸ ਤਾਰੀਖ ਤੋਂ ਬਾਅਦ, ਵ੍ਹਾਟਸਐਪ ਕਈ ਪੁਰਾਣੇ ਸਮਾਰਟਫੋਨਾਂ ‘ਤੇ ਚੱਲਣਾ ਬੰਦ ਕਰ ਦੇਵੇਗਾ ਅਤੇ ਤੁਹਾਨੂੰ ਵ੍ਹਾਟਸਐਪ ਦੀ ਵਰਤੋਂ ਜਾਰੀ ਰੱਖਣ ਲਈ ਨਵਾਂ ਫੋਨ ਖਰੀਦਣਾ ਪਏਗਾ।
ਇਕ ਰਿਪੋਰਟ ਮੁਤਾਬਕ ਵ੍ਹਾਟਸਐਪ 24 ਅਕਤੂਬਰ 2023 ਤੋਂ ਕੁਝ ਪੁਰਾਣੇ ਐਂਡ੍ਰਾਇਡ ਫੋਨਾਂ ਅਤੇ ਆਈਫੋਨ ‘ਤੇ ਕੰਮ ਕਰਨਾ ਬੰਦ ਕਰ ਦੇਵੇਗਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਟਸਐਪ ਪੁਰਾਣੇ ਫੋਨਾਂ ਤੋਂ ਆਪਣਾ ਸਪੋਰਟ ਹਟਾ ਰਿਹਾ ਹੈ। ਕੰਪਨੀ ਸੁਰੱਖਿਆ ਮੁੱਦਿਆਂ ਨੂੰ ਦੇਖਦੇ ਹੋਏ ਸਮੇਂ-ਸਮੇਂ ‘ਤੇ ਪੁਰਾਣੇ ਫੋਨਾਂ ਤੋਂ ਆਪਣਾ ਸਪੋਰਟ ਹਟਾਉਂਦੀ ਰਹਿੰਦੀ ਹੈ। ਹੁਣ WhatsApp Android OS ਵਰਜ਼ਨ 4.1 ਅਤੇ ਇਸ ਤੋਂ ਪੁਰਾਣੇ ਵਰਜ਼ਨ ‘ਤੇ ਚੱਲਣ ਵਾਲੇ ਸਮਾਰਟਫੋਨ ਲਈ ਆਪਣਾ ਸਮਰਥਨ ਖਤਮ ਕਰ ਰਿਹਾ ਹੈ।
WhatsApp FAQ ‘ਤੇ ਅਧਿਕਾਰਤ ਨੋਟ ਮੁਤਾਬਕ “ਕੀ ਬੰਦ ਕਰਨਾ ਹੈ, ਇਹ ਚੁਣਨ ਲਈ, ਅਸੀਂ ਹਰ ਸਾਲ, ਦੂਜੀਆਂ ਟੈਕ ਕੰਪਨੀਆਂ ਦੀ ਤਰ੍ਹਾਂ, ਦੇਖਦੇ ਹਾਂ ਕਿ ਕਿਹੜੀਆਂ ਡਿਵਾਈਸਾਂ ਅਤੇ ਸਾਫਟਵੇਅਰ ਸਭ ਤੋਂ ਪੁਰਾਣੇ ਹਨ ਅਤੇ ਕਿਨ੍ਹਾਂ ਨੂੰ ਯੂਜ਼ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੈ।ਹੋ ਸਕਦਾ ਹੈ ਕਿ ਇਨ੍ਹਾਂ ਡਿਵਾਈਸਾਂ ਵਿੱਚ ਲੇਟੈਸਟ ਸਕਿਓਰਿਟੀ ਅੱਪਡੇਟ ਨਹੀਂ ਮਿਲ ਰਹੇ ਹੋਣ ਜਾਂ ਫਿਰ ਇਨ੍ਹਾਂ ਵਿੱਚ WhatsApp ਚਲਾਉਣ ਲਈ ਲੋੜੀਂਦੀ ਕਾਰਜਸ਼ੀਲਤਾ ਦੀ ਘਾਟ ਹੋਵੇ।”
ਇੱਥੇ ਉਨ੍ਹਾਂ ਸਮਾਰਟਫ਼ੋਨਸ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਵ੍ਹਾਟਸਐਪ ਸਪੋਰਟ ਖ਼ਤਮ ਹੋਣ ਵਾਲਾ ਹੈ। ਸੂਚੀ ਵਿੱਚ ਬਹੁਤ ਸਾਰੇ ਪੁਰਾਣੇ ਐਂਡਰਾਇਡ ਅਤੇ ਆਈਫੋਨ ਸ਼ਾਮਲ ਹਨ। ਲਿਸਟ ਵੇਖੋ ਕਿ ਤੁਹਾਡਾ ਫ਼ੋਨ ਸੂਚੀ ਵਿੱਚ ਤਾਂ ਨਹੀਂ ਹੈ…
1. ਸੈਮਸੰਗ ਗਲੈਕਸੀ S2
2. Nexus 7
3. ਆਈਫੋਨ 5
4. iPhone 5c
5. ਆਰਕੋਸ 53 ਪਲੈਟੀਨਮ
6. Grand S Flex ZTE
7. Grand X Quad V987 ZTE
8. ਐਚਟੀਸੀ ਡਿਜ਼ਾਇਰ 500
9. ਹੁਵਾਵੇ ਅਸੈਂਡ ਡੀ
10. ਹੁਵਾਵੇ ਐਸੇਂਡ ਡੀ1
11. HTC One
12. ਸੋਨੀ ਐਕਸਪੀਰੀਆ ਜ਼ੈੱਡ
13. ਐੱਲਜੀ ਆਪਟੀਮਸ ਜੀ ਪ੍ਰੋ
14. ਸੈਮਸੰਗ ਗਲੈਕਸੀ ਨੈਕਸਸ
15. HTC ਸੈਂਸੇਸ਼ਨ
16. ਮੋਟੋਰੋਲਾ ਡ੍ਰਾਇਡ ਰੇਜਰ
17. ਸੋਨੀ ਐਕਸਪੀਰਿਆ S2
18. ਮੋਟੋਰੋਲਾ ਜ਼ੂਮ
19. ਸੈਮਸੰਗ ਗਲੈਕਸੀ ਟੈਬ 10.1
20. ਅਸੁਸ ਈਈ ਪੈਡ ਟ੍ਰਾਂਸਫਾਰਮਰ
21. ਏਸਰ ਆਈਕੋਨੀਆ ਟੈਬ ਏ5003
22. ਸੈਮਸੰਗ ਗਲੈਕਸੀ ਐੱਸ
23. HTC ਡਿਜਾ਼ਇਰ HD
24. LG ਆਪਟਿਮਸ 2X
25. Sony ਐਰਿਕਸਨ ਐਕਸਪੀਰਿਆ ਆਰਕ3
ਹਾਲਾਂਕਿ, ਸਪੋਰਟ ਨੂੰ ਖਤਮ ਕਰਨ ਤੋਂ ਪਹਿਲਾਂ, WhatsApp ਯੂਜ਼ਰਸ ਨੂੰ ਸੂਚਿਤ ਕਰ ਰਿਹਾ ਹੈ ਅਤੇ ਉਹਨਾਂ ਨੂੰ WhatsApp ਦੀ ਵਰਤੋਂ ਜਾਰੀ ਰੱਖਣ ਲਈ ਆਪਣੇ ਡਿਵਾਈਸਾਂ ਨੂੰ ਅਪਗ੍ਰੇਡ ਕਰਨ ਲਈ ਯਾਦ ਦਿਵਾ ਰਿਹਾ ਹੈ। ਪਰ 24 ਅਕਤੂਬਰ ਤੋਂ ਬਾਅਦ WhatsApp ਡਿਵੈਲਪਰ ਤਕਨੀਕੀ ਸਹਾਇਤਾ ਅਤੇ ਅਪਡੇਟ ਪ੍ਰਦਾਨ ਕਰਨਾ ਬੰਦ ਕਰ ਦੇਣਗੇ। ਇਸਦਾ ਮਤਲਬ ਹੈ ਕਿ ਡਿਵਾਈਸ ਦਾ OS ਹੁਣ ਆਟੋਮੈਟਿਕ ਅਪਡੇਟ, ਪੈਚ, ਸੁਰੱਖਿਆ ਫਿਕਸ, ਬੱਗ ਫਿਕਸ ਜਾਂ ਨਵੀਆਂ ਵਿਸ਼ੇਸ਼ਤਾਵਾਂ ਪ੍ਰਾਪਤ ਨਹੀਂ ਕਰੇਗਾ। ਜੇ ਅਪਡੇਟ ਨਹੀਂ ਮਿਲਦੀ, ਤਾਂ OS ਅਜੇ ਵੀ ਕੰਮ ਕਰੇਗਾ, ਪਰ ਇਹ ਹੈਕਰਾਂ ਅਤੇ ਮਾਲਵੇਅਰ ਲਈ ਇੱਕ ਆਸਾਨ ਨਿਸ਼ਾਨਾ ਬਣ ਜਾਵੇਗਾ।
ਜ਼ਿਕਰਯੋਗ ਹੈ ਕਿ ਜਿਨ੍ਹਾਂ ਫੋਨਾਂ ‘ਤੇ ਵ੍ਹਾਟਸਐਪ ਬੰਦ ਹੋਣ ਜਾ ਰਿਹਾ ਹੈ, ਉਨ੍ਹਾਂ ‘ਚੋਂ ਜ਼ਿਆਦਾਤਰ ਪੁਰਾਣੇ ਮਾਡਲ ਹਨ, ਜਿਨ੍ਹਾਂ ਦੀ ਅੱਜ-ਕੱਲ੍ਹ ਜ਼ਿਆਦਾ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਹਾਲਾਂਕਿ, ਜੇ ਤੁਹਾਡੇ ਕੋਲ ਅਜੇ ਵੀ ਇਹਨਾਂ ਵਿੱਚੋਂ ਕੋਈ ਇੱਕ ਫ਼ੋਨ ਹੈ, ਤਾਂ ਤੁਹਾਨੂੰ ਇੱਕ ਨਵੇਂ ਡੀਵਾਈਸ ‘ਤੇ ਅਪਗ੍ਰੇਡ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ WhatsApp ਸਮੇਤ ਕਈ ਐਪਸ ਪੁਰਾਣੇ ਆਪਰੇਟਿੰਗ ਸਿਸਟਮ ਨੂੰ ਸਪੋਰਟ ਕਰਨਾ ਬੰਦ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਸੌਂਦੇ ਹੋਏ ਕੀ ਤੁਸੀਂ ਪਾਉਂਦੇ ਹੋ ਜੁਰਾਬਾਂ? ਜੇ ਹਾਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਸਾਹਮਣੇ ਆਈ ਤਾਜ਼ਾ ਖੋਜ
ਜੇ ਤੁਸੀਂ ਆਪਣੇ ਸਮਾਰਟਫੋਨ ‘ਤੇ ਚੱਲ ਰਹੇ Android OS ਵਰਜ਼ਨ ਚੈੱਕ ਕਰਨਾ ਚਾਹੁੰਦੇ ਹੋ, ਖਾਸ ਤੌਰ ‘ਤੇ Android OS ਵਰਜ਼ਨ 4.1 ਜਾਂ ਇਸ ਤੋਂ ਪੁਰਾਣੇ ਦੀ ਵਰਤੋਂ ਕਰਨ ਵਾਲੇ ਡਿਵਾਈਸਾਂ ਲਈ, ਤਾਂ ਤੁਸੀਂ ਡਿਵਾਈਸ ਦੇ ਸੈਟਿੰਗ ਮੀਨੂ ਵਿੱਚ ਇਸਦੇ ਵੇਰਵੇ ਦੇਖ ਸਕਦੇ ਹੋ। ਅਜਿਹਾ ਕਰਨ ਲਈ ਸੈਟਿੰਗ -> ਅਬਾਊਟ ਫੋਨ-> ਸਾਫਟਵੇਅਰ ਇਨਫਾਰਮੇਸ਼ਨ ‘ਤੇ ਜਾਓ। ਤੁਸੀਂ “ਵਰਜਨ” ਸ਼੍ਰੇਣੀ ਦੇ ਅਧੀਨ ਆਪਣੇ Android ਵਰਜ਼ਨ ਨੂੰ ਦੇਖ ਸਕੋਗੇ।
ਵੀਡੀਓ ਲਈ ਕਲਿੱਕ ਕਰੋ -: