When Garry Sandhu working: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਜਿੱਥੇ ਲੋਕ ਬੋਰੀਅਤ ਤੋਂ ਬਚਣ ਲਈ ਬਹਾਨਾ ਲੱਭ ਰਹੇ ਹਨ। ਉੱਥੇ ਹੀ ਸਟਾਰਸ ਹਮੇਸ਼ਾ ਦੀ ਤਰ੍ਹਾਂ ਲੋਕਾਂ ਦਾ ਮਨੋਰੰਜਨ ਕਰਨ ‘ਚ ਲੱਗੇ ਹੋਏ ਹਨ। ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਜਿਸ ਦੇ ਜ਼ਰੀਏ ਉਹ ਆਪਣੇ ਫੈਨਜ਼ ਨੂੰ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਹਾਲ ਹੀ ਵਿੱਚ ਗੈਰੀ ਸੰਧੂ ਦਾ ਸੋਸ਼ਲ ਮੀਡੀਆ ‘ਤੇ ਇਕ ਪੁਰਾਣਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਵਿਦੇਸ਼ ਦਾ ਕਿੱਸਾ ਸੁਣਾਉਂਦੇ ਹੋਏ ਨਜ਼ਰ ਆ ਰਿਹਾ ਹੈ ।ਜੀ ਹਾਂ ਗੈਰੀ ਸੰਧੂ ਨੇ ਦੱਸਿਆ ਕਿ ਉਹ ਜਦੋਂ ਵਿਦੇਸ਼ ‘ਚ ਬਿਲਡਰ ਦਾ ਕੰਮ ਕਰਦੇ ਸੀ ਤਾਂ ਕੰਮ ਕਰਕੇ ਉਨ੍ਹਾਂ ਦੇ ਹੱਥ-ਪੈਰ ਲਿਬੜੇ ਹੁੰਦੇ ਸੀ, ਮੂੰਹ ‘ਤੇ ਮਿੱਟੀ ਹੁੰਦੀ ਸੀ ।
ਕੋਈ ਕੁੜੀ ਦੇਖਦੀ ਵੀ ਨਹੀਂ ਸੀ । ਫਿਰ ਉਨ੍ਹਾਂ ਦੇ ਵਲੈਤੀ ਯਾਰ ਨੇ ਸਿਖਾਇਆ ਕਿਵੇਂ ਬਣ-ਠਣ ਕੇ ਰਹਿਣਾ ਚਾਹੀਦਾ ਹੈ । ਵਲੈਤੀ ਮਿੱਤਰ ਵੱਲੋਂ ਦੱਸੀ ਗੱਲਾਂ ਉਨ੍ਹਾਂ ਨੇ ਆਪਣੇ ਗੀਤ ਟੌਹਰ ‘ਚ ਲਿਖ ਕੇ ਦਰਸ਼ਕਾਂ ਅੱਗੇ ਪੇਸ਼ ਕੀਤੀਆਂ ਸਨ । ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋ ਇਲਾਵਾ ਤੁਹਾਨੂੰ ਦੱਸ ਦਈਇ ਕਿ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਭਾਵੁਕ ਪੋਸਟ ਪਾਉਂਦੇ ਹੋਏ ਆਪਣੀ ਮਰਹੂਮ ਮਾਤਾ ਨੂੰ ਯਾਦ ਕੀਤਾ ਹੈ ।
ਜਿਸ ਇਨਸਾਨ ਨੇ ਆਪਣੇ ਕਿਸੇ ਖਾਸ ਨੂੰ ਗੁਆ ਦਿੱਤਾ ਹੈ, ਉਸ ਨੂੰ ਹਰ ਪਲ ਯਾਦ ਕਰਦਾ ਹੈ ਖਾਸ ਕਰਕੇ ਜਦੋਂ ਉਹ ਖ਼ਾਸ ਇਨਸਾਨ ਮਾਂ ਹੋਵੇ । ਬੱਚਾ ਭਾਵੇਂ ਜਿੰਨਾ ਮਰਜ਼ੀ ਵੱਡਾ ਇਨਸਾਨ ਕਿਉਂ ਨਾ ਬਣ ਜਾਵੇ, ਪਰ ਆਪਣੀ ਮਾਂ ਲਈ ਹਮੇਸ਼ਾ ਲਾਡਲਾ ਬੱਚਾ ਹੀ ਰਹਿੰਦਾ ਹੈ । ਮਾਂ ਦੇ ਚੱਲੇ ਜਾਣ ਦੇ ਦੁੱਖ ਨੂੰ ਦੂਜਿਆਂ ਦੇ ਸਾਹਮਣੇ ਜ਼ਾਹਿਰ ਨਹੀਂ ਕੀਤਾ ਜਾ ਸਕਦਾ । ਪਰ ਕਈ ਵਾਰ ਅਜਿਹੇ ਮੌਕੇ ਬਣ ਜਾਂਦੇ ਨੇ ਜਦੋਂ ਇਨਸਾਨ ਆਪਣੀ ਭਾਵਨਾਵਾਂ ਨੂੰ ਦੂਜਿਆਂ ਸਾਹਮਣੇ ਰੱਖਣ ਤੋਂ ਰੋਕ ਨਹੀਂ ਪਾਉਂਦਾ ਹੈ ।