ਲੁਧਿਆਣਾ ਦੀ ਇੱਕ ਔਰਤ ਨੇ ਨੰਗਲ ਦੀ ਭਾਖੜਾ ਵਿਚ ਉਸੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ, ਜਿਥੇ ਜਿਥੇ ਉਸ ਦੇ ਪਤੀ ਨੇ ਆਪਣੀ ਜਾਨ ਦਿੱਤੀ ਸੀ। ਇਹ ਔਰਤ ਉਸ ਵਪਾਰੀ ਦੀ ਪਤਨੀ ਸੀ, ਜਿਸ ਨੇ ਦੋ ਸਾਲ ਪਹਿਲਾਂ ਨਹਿਰ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ, ਜਿਸ ਦੇ ਚਲਦਿਆਂ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ ਕਿਉਂਕਿ ਤਜਿੰਦਰ ਸਿੰਘ ਕੋਹਲੀ ਉਰਫ ਸ਼ੇਰੂ ਲੋਕਾਂ ਵਿੱਚ ਆਪਣੇ ਹਸਮੁਖ ਸੁਭਾਅ ਨੂੰ ਲੈ ਕੇ ਕਾਫੀ ਮਿਲਣ ਸਾਰ ਸੀ, ਜਿਸ ਦਾ ਅਫਸੋਸ ਪੂਰੇ ਸ਼ਹਿਰ ਨੇ ਜਤਾਇਆ ਸੀ। ਮ੍ਰਿਤਕਾ ਦੀ ਪਛਾਣ ਕਮਲਪ੍ਰੀਤ ਕੌਰ (36) ਵਜੋਂ ਹੋਈ ਹੈ।
ਕੁੜੀ ਦੀ ਮਾਂ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਉਨ੍ਹਾਂ ਦੇ ਜਵਾਈ ਨੇ ਕਾਰੋਬਾਰ ਵਿਚ ਘਾਟਾ ਹੋਣ ਕਰਕੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਲਗਭਗ ਚਾਰ ਮਹੀਨੇ ਪਹਿਲਾਂ ਪਰਿਵਾਰ ਵੱਲੋਂ ਗੋਬਿੰਦਗੜ੍ਹ ਵਿਖੇ ਅਮਰਿੰਦਰ ਸਿੰਘ ਨਾਲ ਆਪਣੀ ਕੁੜੀ ਦਾ ਦੂਜਾ ਵਿਆਹ ਕੀਤਾ ਗਿਆ ਸੀ, ਤਾਂ ਕਿ ਉਹ ਆਪਣਾ ਅਗਲਾ ਜੀਵਨ ਖੁਸ਼ੀ ਨਾਲ ਕੱਟ ਸਕੇ। ਪਰ ਸਹੁਰੇ ਪਰਿਵਾਰ ਵੱਲੋਂ ਇਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਕੁਝ ਦਿਨਾਂ ਤੋਂ ਸਹੁਰਾ ਪਰਿਵਾਰ ਇਸ ਨੂੰ ਸਾਡੇ ਘਰ ਛੱਡ ਗਿਆ ਸੀ। ਪਰ ਇਹ ਉਸ ਨੂੰ ਲੈ ਕੇ ਇਹ ਕਾਫੀ ਪਰੇਸ਼ਾਨ ਰਹਿੰਦੀ ਸੀ।
ਇਹ ਵੀ ਪੜ੍ਹੋ : ਨਹੀਂ ਰਹੇ IAF ਦੇ ਸਭ ਤੋਂ ਬਜ਼ੁਰਗ ਪਾਇਲਟ ਦਲੀਪ ਸਿੰਘ, ਦੂਜੀ ਵਿਸ਼ਵ ਜੰਗ ਦੌਰਾਨ ਹੋਏ ਸਨ ਫੌਜ ‘ਚ ਭਰਤੀ
ਉਸ ਨੇ ਕਿਹਾ ਕਿ ਉਹ ਘਰੋਂ ਦਵਾਈ ਦਾ ਬਹਾਨਾ ਲੈ ਕੇ ਨੰਗਲ ਆ ਕੇ ਨਹਿਰ ਦੀ ਉਸੇ ਥਾਂ ‘ਤੇ ਪਹੁੰਚੀ ਜਿਥੇ ਉਸ ਦੇ ਪਤੀ ਨੇ ਖੁਦਕੁਸ਼ੀ ਕੀਤੀ ਸੀ। ਉਸ ਨੇ ਵੀ ਉਥੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਨੂੰ ਲੈ ਕੇ ਇੱਕ ਵਾਰ ਫਿਰ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਗੋਤਾਖੋਰਾਂ ਨੇ ਲਾਸ਼ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਜਿਸ ਤੋਂ ਸਾਨੂੰ ਉਸ ਦੀ ਮੌਤ ਦਾ ਪਤਾ ਲੱਗਾ। ਪਰਿਵਾਰ ਵੱਲੋਂ ਸਹੁਰੇ ਪਰਿਵਾਰ ਦੇ ਖਿਲਾਫ ਪੁਲਿਸ ਵਿੱਚ ਕੰਪਲੇਂਟ ਦਰਜ ਕਰਾ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਪੁਲਿਸ ਜਾਂਚ ਵਿੱਚ ਲੁੱਟ ਗਈ ਹੈ।
ਕੁੜੀ ਦੀ ਮਾਂ ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਧੀ ਦਾ ਪਹਿਲੇ ਤੇ ਦੂਜੇ ਵਿਆਹ ਤੋਂ ਕੋਈ ਬੱਚਾ ਨਹੀਂ ਸੀ। ਕਮਲਪ੍ਰੀਤ 12ਵੀਂ ਤੱਕ ਪੜ੍ਹੀ ਸੀ। ਇਸ ਮਾਮਲੇ ਵਿਚ ਥਾਣਾ ਨੰਗਲ ਦੀ ਪੁਲਿਸ ਨੇ ਪਤੀ ਅਮਰਿੰਦਰ ਸਿੰਘ ਤੇ ਸੱਸ ਪੁਸ਼ਪਿੰਦਰ ਕੌਰ ‘ਤੇ IPC ਦੀ ਧਾਰਾ 306, 34 ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।