ਜਲੰਧਰ ‘ਚ ਇਕ ਔਰਤ ਨੇ ਆਪਣੇ ਪਤੀ ਨੂੰ ਦੂਜੀ ਕੁੜੀ ਨਾਲ ਨਾਲ ਹੋਟਲ ਤੋਂ ਬਾਹਰ ਨਿਕਲਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਔਰਤ ਨੇ ਮੌਕੇ ‘ਤੇ ਹੰਗਾਮਾ ਕਰ ਦਿੱਤਾ। ਹੰਗਾਮਾ ਕਰਨ ਤੋਂ ਬਾਅਦ ਔਰਤ ਦਾ ਪਤੀ ਅਤੇ ਉਸ ਦੀ ਪ੍ਰੇਮਿਕਾ ਆਪਣੇ-ਆਪਣੇ ਵਾਹਨਾਂ ‘ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਔਰਤ ਨੇ ਘਟਨਾ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੂੰ ਦਿੱਤੀ।
ਔਰਤ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਸੀ ਕਿ ਉਸ ਦਾ ਪਤੀ ਗੜ੍ਹਾ ਦੇ ਤਾਜ ਬਾਜ਼ਾਰ ਸਥਿਤ ਇਕ ਹੋਟਲ ਵਿਚ ਉਸ ਦੇ ਨਾਲ ਹੈ। ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚ ਗਈ। ਉਹ ਬਾਹਰ ਆਪਣੇ ਪਤੀ ਦੀ ਉਡੀਕ ਕਰਨ ਲੱਗੀ। ਕੁਝ ਸਮੇਂ ਬਾਅਦ ਉਸ ਦਾ ਪਤੀ ਔਰਤ ਨਾਲ ਹੋਟਲ ਤੋਂ ਬਾਹਰ ਆਇਆ। ਉਸ ਨੇ ਦੋਵਾਂ ਦੀ ਖੂਬ ਕਲਾਸ ਲਾਈ। ਉਸ ਦਾ ਕਹਿਣਾ ਹੈ ਕਿ ਜਿਹੜੀ ਔਰਤ ਉਸ ਦੇ ਪਤੀ ਨਾਲ ਸੀ ਉਹ ਵਿਆਹੀ ਹੋਈ ਹੈ। ਉਹ ਪਹਿਲਾਂ ਵੀ ਤਿੰਨ ਵਾਰ ਵਿਆਹ ਕਰਵਾ ਚੁੱਕਾ ਹੈ।
ਗੜ੍ਹਾ ਦੀ ਰਹਿਣ ਵਾਲੀ ਔਰਤ ਦਾ ਵਿਆਹ 7 ਸਾਲ ਪਹਿਲਾਂ ਇਸੇ ਇਲਾਕੇ ਦੇ ਇਕ ਨੌਜਵਾਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੀ ਇੱਕ ਧੀ ਹੈ, ਜਿਸ ਦੀ ਉਮਰ ਕਰੀਬ 6 ਸਾਲ ਹੈ।
ਔਰਤ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਪਿਛਲੇ ਇਕ ਸਾਲ ਤੋਂ ਚੰਗਾ ਵਿਵਹਾਰ ਨਹੀਂ ਕਰ ਰਿਹਾ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਕਈ ਵਾਰ ਝਗੜਾ ਹੋਇਆ। ਫਿਰ ਕਿਸੇ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਤੀ ਦਾ ਇਕ ਕੁੜੀ ਨਾਲ ਅਫੇਅਰ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਦੇਸ਼ ਦੀ ਸਭ ਤੋਂ ਵੱਡੀ ਸਾਈਬਰ ਠੱਗੀ, ਚੀਨ ਨਾਲ ਨਿਕਲਿਆ ਲਿੰਕ, ਰਕਮ ਸੁਣ ਕੇ ਪੁਲਿਸ ਵੀ ਹੈਰਾਨ
ਉਸ ਨੇ ਆਪਣੇ ਪਤੀ ਨੂੰ ਕੁੜੀ ਨੂੰ ਛੱਡਣ ਲਈ ਕਿਹਾ। ਇਸ ਤੋਂ ਬਾਅਦ ਪਤੀ ਨੇ ਉਸ ਨਾਲ ਤਲਾਕ ਲੈਣ ਦੀ ਗੱਲ ਸ਼ੁਰੂ ਕਰ ਦਿੱਤੀ। ਉਸ ਨੇ ਆਪਣੀ ਧੀ ਦੇ ਭਵਿੱਖ ਨੂੰ ਧਿਆਨ ‘ਚ ਰੱਖਦਿਆਂ ਤਲਾਕ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਮਲਾ ਸੁਲਝਾਉਣ ਦੀ ਗੱਲ ਕਹੀ, ਪਰ ਪਤੀ ਨਾ ਸੁਧਰਿਆ।
ਵੀਡੀਓ ਲਈ ਕਲਿੱਕ ਕਰੋ -: