woman from Delhi: ਨਾਭਾ ਦੇ ਅਲੌਹਰਾਂ ਗੇਟ ਨਜ਼ਦੀਕ 58 ਸਾਲਾਂ ਔਰਤ ਬਬਲੇਸ ਕੌਰ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਇਹ ਔਰਤ ਦਿੱਲੀ ਤੋਂ ਨਾਭਾ ਵਿਖੇ ਆਪਣੀ ਲੜਕੀ ਦੇ ਡਿਲਵਰੀ ਕੇਸ ਸਬੰਧੀ ਆਈ ਸੀ। ਸਿਹਤ ਵਿਭਾਗ ਵੱਲੋਂ ਇਸ ਦਾ ਸ਼ੱਕੀ ਸੈਂਪਲ ਲਿਆ ਗਿਆ ਅਤੇ ਔਰਤ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਐੱਸਐਮਓ ਨਾਭਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਅਲਹੌਰਾਂ ਗੇਟ ਇਲਾਕਾ ਸੀਲ ਕਰ ਦਿੱਤਾ ਗਿਆ ਹੈ।