ਬ੍ਰਿਟੇਨ ਵਿਚ ਇਕ 64 ਸਾਲ ਦੀ ਮਿਹਾਲ ਨੇ ਜਦੋਂ ਆਪਣੇ ਹੇਠਲੇ ਬੁੱਲ੍ਹ ‘ਤੇ ਸੁੱਕਾ ਧੱਬਾ ਦੇਖਿਆ ਤਾਂ ਉਸ ਨੂੰ ਲੱਗਾ ਕਿ ਇਹ ਸਰਦੀ ਦਾ ਜ਼ਖਮ ਹੈ ਪਰ ਮਹੀਨਿਆਂ ਦੇ ਦਰਦਨਾਕ ਇਲਾਜ ਦੇ ਬਾਅਦ ਪਤਾ ਲੱਗਾ ਕਿ ਉਸ ਦੇ ਬੁੱਲ੍ਹ ‘ਤੇ ਛਾਲੇ ਅਸਲ ਵਿਚ ਆਮ ਨਹੀਂ ਸਗੋਂ ਸਕਿਨ ਕੈਂਸਰ ਦੇ ਕਾਰਨ ਹਨ। ਹੁਣ ਉਸਨੂੰ ਸਕੁਆਮਸ ਸੈੱਲ ਕਾਰਸੀਨੋਮਾ (ਐਸਸੀਸੀ) ਦਾ ਇਲਾਜ ਦਿੱਤਾ ਗਿਆ ਸੀ। ਇਹ ਔਰਤ ਲਿਪ ਸਰਜਰੀ ਦੌਰਾਨ ਚਾਰ ਰਾਊਂਡ ਦੇ ਲਿਪ ਫਿਲਰ ਕਾਰਨ ਕਾਰਨ ਚਮੜੀ ਦੇ ਕੈਂਸਰ ਦੀ ਸ਼ਿਕਾਰ ਹੋ ਗਈ।
ਸਲਾਹਕਾਰ ਚਮੜੀ ਮਾਹਿਰ ਤੇ ਬ੍ਰਿਟਿਸ਼ ਸਕਿਨ ਫਾਊਂਡੇਸ਼ਨ ਦੇ ਬੁਲਾਰੇ ਡਾ. ਪੇਨੇਲੋਪ ਪ੍ਰਾਤਸੂ ਨੇ ਕਿਹਾ ਕਿ ਇਹ ਯੂਕੇ ਵਿਚ ਦਰਜ ਹੋ ਰਹੇ ਸਕਿਨ ਕੈਂਸਰ ਦੇ ਮਾਮਲਿਆਂ ਵਿਚ ਦੂਜੀ ਸਭ ਤੋਂ ਆਮ ਵਜ੍ਹਾ ਹੈ। ਕੈਂਸਰ ਪੀੜਤਾ ਪਾਲੀਨ ਨੇ ਪਹਿਲੀ ਵਾਰ 2020 ਦੇ ਅਖੀਰ ਵਿਚ ਆਪਣੇ ਹੇਠਲੇ ਬੁੱਲ੍ਹ ‘ਥੇ ਇਕ ਸੁੱਕਾ ਧੱਪਾ ਦੇਖਿਆ। ਉਸ ਨੇ ਆਪਣੇ ਪੁੱਤਰ ਨੂੰ ਦਿਖਾਉਣ ਲਈ ਖੁਦ ਦੀ ਇਕ ਤਸਵੀਰ ਖਿੱਚੀ ਸੀ। ਪਾਲੀਨ ਨੇ ਸ਼ੁਰੂ ਵਿਚ ਸੋਚਿਆ ਕਿ ਇਹ ਸਰਦੀ-ਜ਼ੁਕਾਮ ਹੈ ਪਰ ਜਦੋਂ ਉਸ ਨੇ ਤਸਵੀਰਾਂ ਨੂੰ ਦੇਖਿਆ ਤਾਂ ਪੱਤਾ ਲੱਗਾ ਕਿ ਇਹ ਬੀਮਾਰੀ ਦੀ ਸ਼ੁਰੂਆਤ ਸੀ। ਇਹ ਬਾਹਰ ਤਾਂ ਦਿਖ ਰਿਹਾ ਸੀ ਪਰ ਅੰਦਰ ਇਹ ਪਹਿਲਾਂ ਤੋਂ ਹੀ ਵਧ ਰਿਹਾ ਸੀ ਜਿਸ ਬਾਰੇ ਉਸ ਨੂੰ ਪਤਾ ਨਹੀਂ ਸੀ।
ਜਦੋਂ ਇਸ ਦੀ ਸ਼ੁਰੂਆਤ ਹੋਈ ਉਸ ਸਮੇਂ ਪਾਲੀਨ ਤੇ ਉਸ ਦੇ ਪਤੀ ਏਲੀਕਾਂਟੇ ਸਪੇਨ ਵਿਚ ਰਹਿੰਦੇ ਸਨ। ਸਤੰਬਰ 2020 ਵਿਚ ਉਸ ਨੂੰ ਅਹਿਸਾਸ ਹੋਇਆ ਕਿ ਜ਼ਖਮ ਠੀਕ ਨਹੀਂ ਹੋ ਰਿਹਾ ਤੇ ਉਹ ਆਪਣੇ ਡਾਕਟਰ ਕੋਲ ਪਹੁੰਚੀ। ਕ੍ਰੀਮਾਂ ਲਗਾਉਣ ਨਾਲ ਵੀ ਕੋਈ ਨਤੀਜਾ ਨਹੀਂ ਨਿਕਲਿਆ। ਪਲੀਨ ਨੇ ਇਕ ਸਕਿਨ ਸਪੈਸ਼ਲਿਸਟ ਨਾਲ ਸੰਪਰਕ ਕੀਤਾ ਜਿਸ ਨੇ ਜ਼ਖਮ ਨੂੰ ਸਾੜ ਕੇ ਇਲਾਜ ਕਰਨ ਦੀ ਕੋਸ਼ਿਸ਼ ਕੀਤੀ।ਉਨ੍ਹਾਂ ਦੇ ਕਲੀਨਿਕ ਵਿਚ ਬਾਰ-ਬਾਰ ਜਾਣ ਦੇ ਬਾਅਦ ਉਸ ਨੇ ਦੇਖਿਆ ਕਿ ਉਸ ਦੇ ਬੁੱਲ੍ਹ ਕਾਲੇ ਪੈ ਰਹੇ ਸਨ ਤੇ ਹਰ ਸਵੇਰ ਉਹ ਖੂਨ ਨਾਲ ਲੱਥਪੱਥ ਬਿਸਤਰ ਦੀ ਚਾਦਰ ਦੇ ਨਾਲ ਉਠਦੀ ਸੀ।
ਡਾਕਟਰ ਨੇ ਨਵੰਬਰ 2020 ਵਿਚ ਜ਼ਖਮ ਦੀ ਬਾਇਓਪਸੀ ਕਰਾਈ। ਤਿੰਨ ਹਫਤੇ ਬਾਅਦ ਪਤਾ ਲੱਗਾ ਕਿ ਪਾਲੀਨ ਨੂੰ ਸਕਿਨ ਕੈਂਸਰ ਹੈ।ਉਸ ਨੇ ਕਿਹਾ ਕਿ 7 ਸਾਲ ਵਿਚ ਪਹਿਲੀ ਵਾਰ ਸੀ ਕਿ ਸਾਡੇ ਤਿੰਨੋਂ ਪੁੱਤਰ ਸਾਡੇ ਨਾਲ ਸਪੇਨ ਵਿਚ ਸਨ ਤੇ ਮੈਂ ਘਰ ਜਾ ਕੇ ਉਨ੍ਹਾਂ ਨੂੰ ਦੱਸਣਾ ਨਹੀਂ ਚਾਹੁੰਦੀ ਸੀ। ਬਾਇਓਪਸੀ ਵਿਚ ਇਹ ਵੀ ਪਤਾ ਲੱਗਾ ਕਿ ਉਸ ਦੇ ਲਿਪ ਦਾ ਕੈਂਸਰ ਉਸ ਦੀ ਠੁੱਡੀ ਤੱਕ ਫੈਲ ਗਿਆ ਸੀ ਤੇ ਉਸ ਨੇ ਦੱਸਿਆ ਕਿ ਇਸ ਨੂੰ ਤੁਰੰਤ ਸਰਜਰੀ ਨਾਲ ਹਟਾਉਣ ਦੀ ਲੋੜ ਹੈ। ਪਲੀਨ ਨੂੰ ਇਕ ਸਰਜਨ ਡਾ ਕਾਰਲੋਸ ਲਾਰੇਡੋ ਕੋਲ ਭੇਜਿਆ ਗਿਆ ਜਿਨ੍ਹਾਂ ਨੇ ਉਸ ਦੇ ਬੁੱਲ੍ਹ ਨੂੰ ਫਿਰ ਤੋਂ ਬਣਾਉਣ ਲਈ ਉਸ ਦੀ ਜੀਭ ਦਾ ਇਸਤੇਮਾਲ ਕਰਨ ਦਾ ਸੁਝਾਅ ਦਿੱਤਾ ਕਿਉਂਕਿ ਟਿਊਮਰ ਸ਼ੁਰੂ ਵਿਚ ਜਿੰਨਾ ਸੋਚਿਆ ਗਿਆ ਸੀ ਉਸ ਤੋਂ ਕਾਫੀ ਡੂੰਘਾ ਸੀ।
ਬਾਇਓਪਸੀ ਵਿਚ ਟਿਊਮਰ ਦੇ ਹੇਠਲੇ ਹਿੱਸੇ ਵਿਚ ਇਕ ਅਜੀਬ ਪਦਾਰਥ ਦਾ ਪਤਾ ਲੱਗਾ। ਡਾਕਟਰਾਂ ਨੇ ਕਿਹਾ ਕਿ ਇਹ ਪਦਾਰਥ ਫਿਲਰ ਦੇ ਕਾਰਨ ਬਣਿਆ ਹੈ। ਪਾਲੀਨ ਨੇ ਇੰਗਲੈਂਡ ਵਿਚ ਰਹਿਣ ਦੌਰਾਨ ਚਾਰ ਵਾਰ ਆਪਣੇ ਬੁੱਲ੍ਹਾਂ ਵਿਚ ਫਿਲਰ ਇੰਜੈਕਟ ਕਰਵਾਇਆ ਸੀ ਜਿਸ ਨੂੰ ਆਮ ਭਾਸ਼ਾ ਵਿਚ ਲਿਪ ਸਰਜਰੀ ਵੀ ਕਿਹਾ ਜਾਂਦਾ ਹੈ। ਆਪਣੇ ਬੁੱਲ੍ਹਾਂ ਨੂੰ ਜ਼ਿਆਦਾ ਆਕਰਸ਼ਕ ਬਣਾਉਣ ਲਈ ਅਜਿਹਾ ਕੀਤਾ ਜਾਂਦਾ ਹੈ। ਜਦੋਂ ਉਹ ਸਪੇਨ ਚਲੀ ਗਈ ਤਾਂ ਉਸ ਨੇ ਇਕ ਦੋਸਤ ਦੀ ਸਿਫਾਰਸ਼ ‘ਤੇ ਬਿਨਾਂ ਸੂਈ ਵਾਲੀ ਲਿਪ ਪਲੰਪਿੰਗ ਵਿਧੀ ਅਜਮਾਉਣ ਦਾ ਫੈਸਲਾ ਕੀਤਾ ਜਿਸ ਨੇ ਕਿਹਾ ਕਿ ਇਹ ਸੂਈ ਨਾਲ ਕਰਨ ਦੀ ਤੁਲਨਾ ਵਿਚ ਘੱਟ ਦਰਦਨਾਕ ਸੀ ਪਰ ਪਾਲੀਨ ਨੂੰ ਬਿਨਾਂ ਸੂਈ ਵਾਲਾ ਇਲਾਜ ਦਰਦ ਵਾਲਾ ਸੀ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ, ਪੜ੍ਹਾਈ ਲਈ ਇਕ ਸਾਲ ਪਹਿਲਾਂ ਗਿਆ ਸੀ ਵਿਦੇਸ਼
ਪ੍ਰਕਿਰਿਆ ਕਰਨ ਵਾਲੀ ਨਰਸ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਲਿਪ ਫਿਲਰ ਕਾਰਨ ਕੈਂਸਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਟਿਊਮਰ ਦੇ ਠੀਕ ਹੇਠਾਂ ਇਕ ਪਦਾਰਥ ਸੀ ਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਇਹ ਫਿਲਰ ਹੀ ਸੀ। ਪਾਲੀਨ ਦੇ ਲਿਪ ਵਿਚ ਵਾਧੇ ਨੂੰ ਹਟਾਉਣ ਦੇ ਬਾਅਦ ਡਾ. ਲਾਰੇਡੋ ਨੇ ਉਨ੍ਹਾਂ ਦੀ ਜੀਭ ਨੂੰ ਲੰਬਾਈ ਵਿਚ ਕੱਟਿਆ ਤੇ ਉਸ ਦੇ ਬੁੱਲ੍ਹਾਂ ਦੀ ਤਰ੍ਹਾਂ ਸਿਲ ਦਿੱਤਾ। ਸਰਜਰੀ ਦੇ ਬਾਅਦ ਤਿੰਨ ਹਫਤੇ ਤੱਕ ਪਾਲੀਨ ਸਿਰਫ ਸਟ੍ਰਾਅ ਤੋਂ ਤਰਲ ਪਦਾਰਥ ਪੀ ਸਕਦੀ ਸੀ ਤੇ ਰਾਤ ਵਿਚ ਨਾਸਹਿਣਯੋਗ ਦਰਦ ਦੇ ਨਾਲ ਉਠਦੀ ਸੀ ਜਿਸ ਨਾਲ ਉਸ ਦੀ ਜੀਭ ਕੱਟ ਜਾਂਦੀ ਸੀ। ਪੂਰੇ ਇਲਾਜ ਵਿਚ 12 ਤੋਂ 14 ਮਹੀਨੇ ਦਾ ਸਮਾਂ ਲੱਗਾ। ਡਾ. ਲਾਰੇਡੋ ਨੇ ਉਸ ਦੇ ਹੇਠਲੇ ਬੁੱਲ੍ਹ ਨੂੰ ਫਿਰ ਤੋਂ ਮੋਟਾ ਕਰਨ ਲਈ ਕਈ ਤਰੀਕਿਆਂ ਦਾ ਇਸਤੇਮਾਲ ਕੀਤਾ ਪਰ ਕਿਸੇ ਵੀ ਬਨਾਉਟੀ ਫਿਲਰ ਦਾ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ।ਉਸ ਵੱਲੋਂ ਇੰਜੈਕਟ ਕੀਤਾ ਗਿਆ ਫੈਟ ਉਸ ਦੇ ਸਰੀਰ ਵਿਚ ਸੋਖ ਲਿਆ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ : –