ਮੋਹਾਲੀ ਕਸਬੇ ਖਰੜ ਦੇ ਗੁਰੂ ਤੇਗ ਬਹਾਦਰ ਨਗਰ ‘ਚ ਘਰ ‘ਚ ਸਫਾਈ ਕਰਨ ਵਾਲੀ ਇੱਕ ਔਰਤ ‘ਤੇ ਘਰ ਦੇ ਹੀ ਦੋ ਪਾਲਤੂ ਪਿਟਬੁਲ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਔਰਤ ਰਾਖੀ ਦੇ ਚਿਹਰੇ ਦਾ ਅੱਧਾ ਹਿੱਸਾ ਖਾ ਲਿਆ। ਲਗਭਗ ਇੱਕ ਘੰਟੇ ਤੱਕ ਕੁੱਤੇ ਉਸ ਨੂੰ ਨੌਚਦੇ ਰਹੇ। ਉਸ ਦੀ ਧੌਣ, ਪੇਟ, ਹੱਥ, ਪੱਟ ਤੇ ਦੋਵੇਂ ਲੱਤਾਂ ‘ਤੇ ਬੁਰੀ ਤਰ੍ਹਾਂ ਵੱਢਣ ਦੇ ਜ਼ਖਮ ਹਨ। ਔਰਤ ਜਿਸ ਘਰ ਵਿੱਚ ਕੰਮ ਕਰਦੀ ਸੀ, ਉਸ ਘਰ ਦਾ ਮਾਲਕ ਵਿਆਹ ਵਿੱਚ ਗਿਆ ਹੋਇਆ ਸੀ। ਪਹਿਲੇ ਹੀ ਦਿਨ ਉਹ ਘਰ ਵਿੱਚ ਸਫਾਈ ਕਰਨ ਪਹੁੰਚੀ ਸੀ।
ਗੁਰੂ ਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਪ੍ਰਕਾਸ਼ ਸਿੰਘ ਆਪਣੇ ਪਰਿਵਾਰ ਸਮੇਤ ਆਪਣੇ ਲੜਕੇ ਦੇ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ। ਉਸ ਦੀ ਸੱਸ ਘਰ ਵਿਚ ਇਕੱਲੀ ਸੀ। ਦੁਪਹਿਰ ਸਮੇਂ ਉਸ ਦੇ ਰਿਸ਼ਤੇਦਾਰ ਕੁੱਤਿਆਂ ਨੂੰ ਬ੍ਰੈੱਡ ਅਤੇ ਹੋਰ ਖਾਣਾ ਖੁਆ ਕੇ ਗਏ ਸਨ। ਦੁਪਹਿਰ ਕਰੀਬ 4 ਵਜੇ ਜਿਵੇਂ ਹੀ ਨੌਕਰਾਣੀ ਰਾਖੀ ਘਰ ‘ਚ ਦਾਖਲ ਹੋਈ ਤਾਂ ਉਸ ‘ਤੇ ਖੁੱਲ੍ਹੇਆਮ ਘੁੰਮ ਰਹੇ ਪਿਟਬੁੱਲ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਉਸ ਦਾ ਅੱਧਾ ਮੂੰਹ ਵੱਢ ਕੇ ਖਾ ਲਿਆ। ਉਸ ਦੀ ਗਰਦਨ ‘ਤੇ ਵੀ ਜ਼ਖ਼ਮ ਦੇ ਨਿਸ਼ਾਨ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਨਸ਼ੇ ਦੀ ਝੂਲਦੀ ਕੁੜੀ ਦਾ Video ਵੇਖ ਪੁਲਿਸ ਦਾ ਤੁਰੰਤ ਐਕਸ਼ਨ, ਹਸਪਤਾਲ ਪਹੁੰਚਾ ਬਚਾਈ ਜਾਨ
ਪੀੜਤ ਰਾਖੀ ਨਾਂ ਦੀ ਸਫ਼ਾਈ ਕਰਮਚਾਰੀ ਕਰੀਬ ਇੱਕ ਘੰਟਾ ਇਨ੍ਹਾਂ ਕੁੱਤਿਆਂ ਦੇ ਚੁੰਗਲ ਤੋਂ ਛੁਡਵਾਉਣ ਲਈ ਸੰਘਰਸ਼ ਕਰਦੀ ਰਹੀ ਅਤੇ ਆਪਣੇ ਬਚਾਅ ਲਈ ਰੌਲਾ ਪਾਉਂਦੀ ਰਹੀ। ਪਰ ਉਸ ਨੂੰ ਬਚਾਉਣ ਲਈ ਕੋਈ ਨਹੀਂ ਆਇਆ। ਇਸ ਤੋਂ ਬਾਅਦ ਗਲੀ ‘ਚੋਂ ਲੰਘ ਰਹੇ ਇਕ ਨੌਜਵਾਨ ਨੇ ਪੱਥਰ ਸੁੱਟ ਕੇ ਉਸ ਨੂੰ ਕੁੱਤਿਆਂ ਤੋਂ ਛੁਡਵਾਇਆ। ਇਸ ਤੋਂ ਬਾਅਦ ਉਸ ਨੂੰ ਖਰੜ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਪੀੜਤਾ ਦੇ ਪਤੀ ਕੱਲੂ ਨੇ ਦੱਸਿਆ ਕਿ ਉਹ ਮੂਲ ਤੌਰ ‘ਤੇ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਮੰਡੇਰ ਨਗਰ ਵਿੱਚ ਕਿਰਾਏ ਦਾ ਮਕਾਨ ਲੈ ਕੇ ਮਜ਼ਦੂਰੀ ਕਰਦਾ ਹੈ। ਉਸ ਦੀ ਪਤਨੀ ਰਾਖੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਸਾਫ਼ ਕਰਨ ਅਤੇ ਸਫ਼ਾਈ ਕਰਨ ਦਾ ਕੰਮ ਕਰਦੀ ਹੈ। ਉਹ ਪਹਿਲੇ ਦਿਨ ਹੀ ਪ੍ਰਕਾਸ਼ ਸਿੰਘ ਦੇ ਘਰ ਕੰਮ ’ਤੇ ਗਈ ਸੀ। ਇਸ ਦੌਰਾਨ ਉਸ ਨਾਲ ਹਾਦਸਾ ਵਾਪਰ ਗਿਆ।
ਵੀਡੀਓ ਲਈ ਕਲਿੱਕ ਕਰੋ : –