ਰੈਸਲਰ ਬਜਰੰਗ ਪੂਨੀਆ ਤੇ ਰਵੀ ਦਹੀਆ ਨੂੰ ਪੈਰਿਸ ਓਲੰਪਿਕਸ ਕੁਆਲੀਫਾਈਰਸ ਲਈ ਆਯੋਜਿਤ ਟ੍ਰਾਈਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕੁਸ਼ਤੀ ਸੰਘ ਦੀ ਐਡਹਾਕ ਕਮੇਟੀ ਵੱਲੋਂ ਐਤਵਾਰ ਨੂੰ ਸੋਨੀਪਤ ਦੇ ਬਹਿਲਗੜ੍ਹ ਸਥਿਤ ਸਾਈ ਸਟੇਡੀਅਮ ‘ਚ ਫਰੀ ਸਟਾਈਲ ਅਤੇ ਗ੍ਰੀਕੋ ਰੋਮਨ ਕੁਸ਼ਤੀ ਦੇ ਮੁਕਾਬਲੇ ਲਈ ਕਰਵਾਏ ਗਏ ਟਰਾਇਲ ਵਿ4ਚ ਦੇਸ਼ ਦੇ ਕੁਸ਼ਤੀ ਦੇ ਹੀਰੋ ਰਵੀ ਦਹੀਆ ਅਤੇ ਬਜਰੰਗ ਪੂਨੀਆ ਹਾਰ ਗਏ। ਐਤਵਾਰ ਨੂੰ 2 ਦਿਨ ਚੱਲੇ ਟਰਾਇਲ ਵਿੱਚ ਉਦਿਤ ਨੇ ਫ੍ਰੀ ਸਟਾਈਲ 57 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਰਵੀ ਦਹੀਆ ਨੂੰ 10-8 ਨਾਲ ਹਰਾਇਆ ਜਦਕਿ ਸੈਮੀਫਾਈਨਲ ਵਿੱਚ ਰੋਹਿਤ ਨੇ ਬਜਰੰਗ ਪੁਨੀਆ ਨੂੰ ਫ੍ਰੀ ਸਟਾਈਲ 65 ਕਿਲੋਗ੍ਰਾਮ ਭਾਰ ਵਰਗ ਵਿੱਚ 9-1 ਨਾਲ ਹਰਾਇਆ। ਹੁਣ ਰੋਹਿਤ ਦਾ ਫਾਈਨਲ ਵਿੱਚ ਸੁਜੀਤ ਨਾਲ ਮੁਕਾਬਲਾ ਹੋਣਾ ਹੈ। ਦੂਜੇ ਪਾਸੇ ਟੋਕੀਓ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਰਵੀ ਦਹੀਆ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਵੀ ਨੂੰ 57 ਕਿਲੋਗ੍ਰਾਮ ਫਰੀਸਟਾਈਲ ਭਾਰ ਵਰਗ ਵਿੱਚ ਉਦਿਤ ਨੇ 10-8 ਨਾਲ ਹਰਾਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਟਰਾਇਲ ਸੀਨੀਅਰ ਏਸ਼ੀਅਨ ਕੁਸ਼ਤੀ ਮੁਕਾਬਲੇ, ਏਸ਼ੀਅਨ ਓਲੰਪਿਕ ਕੁਆਲੀਫਾਇਰ ਅਤੇ ਵਿਸ਼ਵ ਓਲੰਪਿਕ ਕੁਆਲੀਫਾਇਰ ਲਈ ਕਰਵਾਏ ਗਏ ਸਨ, ਪਰ ਨੌਜਵਾਨ ਪਹਿਲਵਾਨਾਂ ਨੇ ਦੋਵਾਂ ਨੂੰ ਹਰਾਇਆ, ਹਾਲਾਂਕਿ ਓਲੰਪਿਕ ਵਿੱਚ ਦੇਸ਼ ਲਈ ਕਿਹੜਾ ਪਹਿਲਵਾਨ ਖੇਡਣ ਜਾਵੇਗਾ, ਇਸ ਦਾ ਫੈਸਲਾ ਮਈ ਮਹੀਨੇ ਵਿੱਚ ਆਯੋਜਿਤ ਟ੍ਰਾਇਲ ਵਿੱਚ ਲਿਆ ਜਾਵੇਗਾ।
ਪਹਿਲਾਵਾਨ ਬਜਰੰਗ ਪੁਨੀਆ ਨੂੰ ਸੈਮੀਫਾਈਨਲ ਵਿੱਚ ਹਰਾਉਣ ਵਾਲਾ ਪਹਿਲਵਾਨ ਰੋਹਿਤ ਦਹੀਆ ਵੀ ਫਾਈਨਲ ਵਿੱਚ ਹਾਰ ਗਏੇ ਉਨ੍ਹਾਂ ਨੂੰ ਸੁਰਜੀਤ ਨੇ ਹਰਾਇਆ ਪਰ ਰੋਹਿਤ ਤੇ ਸੁਰਜੀਤ ਦਾ ਕਹਿਣਾ ਹੈ ਕਿ ਬਜਰੰਗ ਪੁਨੀਆ ਦੇਸ਼ ਦੇ ਨਾਮੀ ਪਹਿਲਵਾਨ ਹਨ। ਉਨ੍ਹਾਂ ਨੂੰ ਹਰਾਉਣਾ ਸਾਡੇ ਲਈ ਚੰਗਾ ਤਜਰਬਾ ਰਿਹਾ ਹੈ, ਦੇਸ਼ ਲਈ ਉਨ੍ਹਾਂ ਨੇ ਮੈਡਲ ਜਿੱਤੇ ਹਨ ਅਤੇ ਸਾਡੀ ਵੀ ਕੋਸਿਸ਼ ਰਹੇਗੀ ਕਿ ਅਸੀਂ ਵੀ ਦੇਸ਼ ਲਈ ਮੈਡਲ ਜਿੱਤ ਕੇ ਪਰਤੀਏ ਅਤੇ ਦੇਸ਼ ਨੂੰ ਓਲੰਪਿਕ ਵਿੱਚ ਲੈ ਕੇ ਜਾਈਏ।
ਇਸ ਦੌਰਾਨ ਇਨ੍ਹਾਂ ਮੁਕਾਬਲਿਆਂ ‘ਚ ਭਾਗ ਲੈਣ ਜਾ ਰਹੇ ਪਹਿਲਵਾਨ ਦੀਪਕ ਪੂਨੀਆ ਨੇ ਕਿਹਾ ਕਿ ਅਸੀਂ ਟਰਾਇਲਾਂ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਆਏ ਸੀ ਅਤੇ ਅਸੀਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਲਈ ਤਮਗਾ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਓਲੰਪਿਕ ਸੋਨ ਤਮਗਾ ਜਿੱਤਣਾ ਮੇਰਾ ਫੋਕਸ ਹੈ ਅਤੇ ਅਸੀਂ ਇਸਦੇ ਲਈ ਲਗਾਤਾਰ ਸਖ਼ਤ ਮਿਹਨਤ ਕਰ ਰਹੇ ਹਾਂ।
ਇਹ ਵੀ ਪੜ੍ਹੋ : ਕੁੜੀ ਨੂੰ ਬਲੈਕਮੇਲ ਕਰਨ ਵਾਲਾ ਮੁੰਡਾ ਚੜ੍ਹਿਆ ਪੁਲਿਸ ਦੇ ਹੱਥੇ, ਮੰਗ ਰਿਹਾ ਸੀ 6 ਲੱਖ ਦੀ ਫਿਰੌਤੀ
ਭਾਰਤੀ ਕੁਸ਼ਤੀ ਸੰਘ ਦੀ ਤਰਫੋਂ ਐਡਹਾਕ ਕਮੇਟੀ ਮੈਂਬਰ ਭੁਪਿੰਦਰ ਬਾਜਵਾ ਨੇ ਦੱਸਿਆ ਕਿ ਅੱਜ ਗਰੀਕੋ ਰੋਮਨ ਅਤੇ ਫਰੀ ਸਟਾਈਲ ਵਿੱਚ ਹਰੇਕ ਵਰਗ ਵਿੱਚ 10 ਪਹਿਲਵਾਨਾਂ ਨੇ ਹਿੱਸਾ ਲਿਆ ਸੀ ਅਤੇ ਕੱਲ੍ਹ ਕੁੜੀਆਂ ਦਾ ਟਰਾਇਲ ਪਟਿਆਲਾ ਵਿਖੇ ਹੋਵੇਗਾ। ਇਸ ਟਰਾਇਲ ਰਾਹੀਂ ਪਹਿਲਵਾਨ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ, ਏਸ਼ੀਅਨ ਓਲੰਪਿਕ ਕੁਆਲੀਫਾਇਰ ਅਤੇ ਵਿਸ਼ਵ ਓਲੰਪਿਕ ਕੁਆਲੀਫਾਇਰ ਵਿੱਚ ਖੇਡਣ ਲਈ ਜਾਣਗੇ ਅਤੇ ਓਲੰਪਿਕ ਲਈ ਟਰਾਇਲ ਮਈ ਮਹੀਨੇ ਦੇ ਅੰਤ ਵਿੱਚ ਦੁਬਾਰਾ ਆਯੋਜਿਤ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: