ਚੀਨੀ ਸਮਾਰਟਫੋਨ ਨਿਰਮਾਤਾ Xiaomi ਨੇ ਆਪਣੇ ਆਉਣ ਵਾਲੇ ਮੋਬਾਈਲ ਫੋਨਾਂ ਲਈ MIUI ਦੀ ਥਾਂ ‘ਤੇ ਇੱਕ ਨਵੇਂ HyperOS ਦਾ ਐਲਾਨ ਕੀਤਾ ਹੈ। ਕੰਪਨੀ ਦੇ CEO Lei Jun ਦੇ ਮੁਤਾਬਕ HyperOS ਸਾਲਾਂ ਦੇ ਕੰਮ ਦਾ ਨਤੀਜਾ ਹੈ ਅਤੇ ਕੰਪਨੀ ਇਸਨੂੰ ਆਉਣ ਵਾਲੀ Xiaomi 14 ਸੀਰੀਜ਼ ਦੇ ਨਾਲ ਲੋਕਾਂ ਨੂੰ ਦੇਵੇਗੀ। ਫਿਲਹਾਲ ਅਜਿਹਾ ਲੱਗਦਾ ਹੈ ਕਿ HyperOS ਚੀਨ ਤੱਕ ਹੀ ਸੀਮਿਤ ਹੋਵੇਗਾ।
ਹਾਲਾਂਕਿ, X ‘ਤੇ ਇੱਕ ਉਪਭੋਗਤਾ ਦੇ ਸਵਾਲ ਦੇ ਲੇਈ ਜੂਨ ਦੇ ਜਵਾਬ ਨੇ ਸੰਕੇਤ ਦਿੱਤਾ ਕਿ ਕੰਪਨੀ ਇਸਨੂੰ ਭਵਿੱਖ ਵਿੱਚ ਚੀਨ ਤੋਂ ਬਾਹਰ ਲਾਂਚ ਕਰੇਗੀ। Xiaomi ਇੰਡੀਆ ਦੇ ਅਧਿਕਾਰੀਆਂ ਦੇ ਕੁਝ ਰੀਟਵੀਟਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਕੰਪਨੀ ਜਲਦੀ ਹੀ ਚੀਨ ਤੋਂ ਬਾਹਰ HyperOS ਲਾਂਚ ਕਰੇਗੀ। Xiaomi ਦਾ MIUI ਕੰਪਨੀ ਦਾ ਸਫਲ ਉਤਪਾਦ ਸੀ। ਹਾਲਾਂਕਿ, ਪਿਛਲੇ ਕੁਝ ਸਾਲਾਂ ਵਿੱਚ, MIUI ਨੇ ਆਪਣੀ ਅਪੀਲ ਗੁਆਉਣੀ ਸ਼ੁਰੂ ਕਰ ਦਿੱਤੀ ਹੈ। ColorOS ਅਤੇ ਹੋਰ ਆਪਸ਼ਨਜ਼ ਦੀ ਤੁਲਨਾ ‘ਚ ਲੋਕ ਇਸ ‘ਚ ਜ਼ਿਆਦਾ ਨਹੀਂ ਦੇਖ ਪਾ ਰਹੇ ਸਨ ਅਤੇ ਕੰਪਨੀ ਵੀ ਇਸ ‘ਚ ਕੋਈ ਖਾਸ ਅਪਡੇਟ ਨਹੀਂ ਲੈ ਕੇ ਆ ਰਹੀ ਸੀ। ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ MIUI ਕੀ ਹੈ, ਅਸਲ ‘ਚ ਇਹ ਸਟਾਕ ਅਤੇ ਆਫਟਰਮਾਰਕੇਟ ਫਰਮਵੇਅਰ ਹੈ। ਇਸ ਵਿੱਚ ਤੁਹਾਨੂੰ ਕੰਪਨੀ ਤੋਂ ਕੁਝ ਵਾਧੂ ਐਪਸ ਮਿਲਦੇ ਹਨ ਜੋ ਸਟਾਕ ਐਂਡਰਾਇਡ ਵਿੱਚ ਉਪਲਬਧ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਫਿਲਹਾਲ Xiaomi ਦੇ ਨਵੇਂ OS ਦੇ ਬਾਰੇ ‘ਚ ਜ਼ਿਆਦਾ ਜਾਣਕਾਰੀ ਨਹੀਂ ਹੈ ਕਿ ਇਸ ‘ਚ ਕੀ ਯੂਨੀਕ ਹੋਵੇਗਾ ਅਤੇ ਇਹ ਲੋਕਾਂ ਨੂੰ ਕਿਹੜੇ ਨਵੇਂ ਫੀਚਰਸ ਪੇਸ਼ ਕਰੇਗਾ। ਇਸ ਮਾਮਲੇ ਸਬੰਧੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਮਿਲ ਜਾਵੇਗੀ। ਇਸ ਦੌਰਾਨ, Xiaomi ਦੇ ਆਉਣ ਵਾਲੇ ਫੋਨ Xiaomi 14 ਦੇ ਸਪੈਕਸ ਵੀ ਇੰਟਰਨੈੱਟ ‘ਤੇ ਲੀਕ ਹੋ ਗਏ ਹਨ। ਫੋਨ ‘ਚ ਤੁਸੀਂ ਸਨੈਪਡ੍ਰੈਗਨ 8 Gen 3 SoC, 90W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਵਾਲੀ 4600 mAh ਬੈਟਰੀ ਲੈ ਸਕਦੇ ਹੋ।